ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ-3.0 ਸਕੀਮ ਅਧੀਨ ਹੈੱਲਥ ਸੈਕਟਰ ਨਾਲ ਸੰਬੰਧਤ 21 ਦਿਨਾਂ ਦੇ ਫਰੀ ਕੋਰਸ ਕਰਵਾਏ ਜਾਣਗੇ-ਡਿਪਟੀ ਕਮਿਸ਼ਨਰ

Sorry, this news is not available in your requested language. Please see here.

ਤਰਨ ਤਾਰਨ, 24 ਮਈ, 2021 :
ਪੰਜਾਬ ਵਿੱਚ ਬੇਰੁਜ਼ਗਾਰੀ ਨੂੰ ਘਟਾਉਣ ਲਈ ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ ਗਰੀਬ ਬੇਰੁਜਗਾਰ ਨੌਜਵਾਨ ਲੜਕੇ-ਲੜਕੀਆਂ ਲਈ ਮੁਫਤ ਕਿੱਤਾ ਮੁੱਖੀ ਕੋਰਸ ਕਰਵਾਏ ਜਾਂਦੇ ਹਨ।ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਕੋਵਿਡ-19 ਮਹਾਂਮਾਰੀ ਦੇ ਚੱਲਦਿਆ ਸਿਹਤ ਸੇਵਾਵਾਂ ਨਾਲ ਸੰਬੰਧੀ ਹੁਨਰਮੰਦ ਕਾਮਿਆਂ ਦੀ ਘਾਟ  ਹੋਣ ਕਾਰਨ ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ 3.0 ਦੇ ਤਹਿਤ ਸਿਹਤ ਸੇਵਾਵਾਂ ਨਾਲ ਸੰਬੰਧਤ ਕੋਰਸ  ਕਰਵਾਏ ਜਾਣੇ ਹਨ ਤਾਂ ਜੋ ਸਿੱਖਿਆਰਥੀ ਇਹ ਕੋਰਸ ਕਰਨ ਉਪਰੰਤ ਜਿੱਥੇ ਰੋਜਗਾਰ ਹਾਸਲ ਕਰ ਸਕਣ, ਉੱਥੇ ਇਸ ਮਹਾਂਮਾਰੀ ਨੂੰ ਖਤਮ ਕਰਨ ਵਿੱਚ ਆਪਣਾ ਯੋਗਦਾਨ ਪਾ ਸਕਣ।
ਉਹਨਾਂ ਦੱਸਿਆ ਕਿ ਦਸਵੀਂ ਪਾਸ ਸਿਖਿਆਰਥੀ ਜਰਨਲ ਡਿਊਟੀ ਐਸਿਸਟੈਂਟ, ਹੋਮ ਹੈੱਲਥ ਏਡ ਤੇ ਜੀ. ਡੀ. ਏ.-ਅਡਵਾਂਸਡ (ਕ੍ਰੀਟਕਲ ਕੇਅਰ) ਵਿੱਚ ਦਾਖਲਾ ਲੈ ਸਕਦੇ ਹਨ ਅਤੇ ਬਾਰਵੀਂ ਪਾਸ ਸਿੱਖਿਆਰਥੀ ਐਮਰਜੈਂਸੀ ਮੈਡੀਕਲ ਟੈਕਨੀਸ਼ਨ-ਬੇਸਿਕ, ਮੈਡੀਕਲ ਇਕਵਿਪਮੈਂਟ ਟੈਕਨੋਲਜੀ ਐਸਿਸਟੈਂਟ ਤੇ ਫਲੀਬੋਟੋਮਿਸ਼ਟ ਵਿੱਚ ਦਾਖਲਾ ਲੈ ਸਕਦੇ ਹਨ। ਇਹਨਾਂ ਕੋਰਸਾਂ ਵਿੱਚ ਦਾਖਲਾ ਲੈਣ ਲਈ ਅਤੇ ਹੋਰ ਜਾਣਕਾਰੀ ਪ੍ਰਾਪਤ ਕਰਨ ਲਈ ਜਿਲ੍ਹਾ ਮੁਖੀ ਪੰਜਾਬ ਹੁਨਰ ਵਿਕਾਸ ਮਿਸ਼ਨ ਸ੍ਰੀ ਮਨਜਿੰਦਰ ਸਿੰਘ (7717302484, 9779231125) ਅਤੇ ਜਤਿੰਦਰ ਸਿੰਘ (8437970900) ਨਾਲ ਇਹਨਾਂ ਨੰਬਰਾਂ ‘ਤੇ ਸੰਪਰਕ ਕੀਤਾ ਜਾ ਸਕਦਾ ਹੈ।