ਵੱਧ ਤੋਂ ਵੱਧ ਉਮੀਦਵਾਰਾਂ ਨੂੰ ਲਾਹਾ ਲੈਣ ਦਾ ਸੱਦਾ
ਬਰਨਾਲਾ, 2 ਸਤੰਬਰ 2021
ਪੰਜਾਬ ਸਰਕਾਰ ਦੇ ਘਰ ਘਰ ਰੋਜ਼ਗਾਰ ਮਿਸ਼ਨ ਤਹਿਤ ਡਿਪਟੀ ਕਮਿਸ਼ਨਰ ਬਰਨਾਲਾ ਸ. ਤੇਜ ਪ੍ਰਤਾਪ ਸਿੰਘ ਫੂਲਕਾ ਦੇ ਦਿਸ਼ਾਂ-ਨਿਰਦੇਸ਼ਾਂ ਅਨੁਸਾਰ ਪੰਜਾਬ ਹੁਨਰ ਵਿਕਾਸ ਮਿਸ਼ਨ ਚੰਡੀਗੜ ਵੱਲੋਂ ਪੰਜਾਬ ਹੁਨਰ ਵਿਕਾਸ ਮਿਸ਼ਨ, ਬਠਿੰਡਾ ਅਤੇ ਪੰਜਾਬ ਘਰ ਘਰ ਰੋਜਗਾਰ ਮਿਸ਼ਨ ਨਾਲ ਮਿਲ ਕੇ ਬਠਿੰਡਾ ਵਿਖੇ ਹੈਲਥ ਸੈਕਟਰ ਅਧੀਨ ਸੈਕਟਰ ਆਫ ਐਕਸੀਲੈਂਸ ਦੀ ਸਥਾਪਨਾ ਕੀਤੀ ਜਾ ਰਹੀ ਹੈ। ਇਸ ਦਾ ਮੁੱਖ ਮੰਤਵ ਨਰਸਾਂ ਨੂੰ Advanced Respiratory Therapist ਨਾਮ ਦਾ 3 ਮਹੀਨੇ ਦਾ ਫਰੀ ਕੋਰਸ ਅਤੇ ਸਰਟੀਫਿਕੇਟ ਨਾਲ ਕਰਵਾ ਕੇ ਉਨਾਂ ਦੇ ਪ੍ਰੋਫੈਸ਼ਨਲ ਸਕਿੱਲ ਵਿੱਚ ਵਾਧਾ ਕਰਨਾ ਹੈ। ਇਸ ਲਈ ਪ੍ਰਾਰਥੀ ਇਹ ਕੋਰਸ ਬਠਿੰਡਾ ਵਿਖੇ ਰਹਿ ਕੇ ਹੀ ਪੂਰਾ ਕਰੇਗਾ।
ਜ਼ਿਲਾ ਰੋਜ਼ਗਾਰ ਅਫਸਰ ਗੁਰਤੇਜ ਸਿੰਘ ਨੇ ਦੱਸਿਆ ਕਿ ਇਸ ਕੋਰਸ ਲਈ ਯੋਗਤਾ ਬੀ.ਐਸ ਸੀ ਨਰਸਿੰਗ 60% ਨੰਬਰਾਂ ਨਾਲ ਪਾਸ ਅਤੇ ਜੀ.ਐਨ.ਐਮ 60% ਨੰਬਰਾਂ ਨਾਲ ਪਾਸ ਅਤੇ ਇਸ ਦੇ ਨਾਲ 2 ਸਾਲ ਦਾ ਤਜਰਬਾ ਕਿਸੇ ਵੀ ਸਰਕਾਰੀ/ਪ੍ਰਾਈਵੇਟ ਕਾਲਜ ਜਾਂ ਨਰਸਿੰਗ ਹੋਮ ਜਿਨਾਂ ਵਿੱਚ ਸੁਵਿਧਾ ਅਤੇ ਘੱਟੋਂ ਘੱਟ 50 ਬੈੱਡ ਦੀ ਸੁਵਿਧਾ ਹੋਵੇ। ਪ੍ਰਾਰਥੀ ਵੱਲੋਂ ਇਹ ਕੋਰਸ ਪੂਰਾ ਕਰਨ ਉਪਰੰਤ ਇਸ ਦਾ ਸਰਟੀਫਿਕੇਟ ਏਮਜ਼ ਬਠਿੰਡਾ ਵੱਲੋਂ ਦਿੱਤਾ ਜਾਵੇਗਾ ਅਤੇ ਇਹ ਸਰਟੀਫਾਈਡ ਨਰਸਾਂ ਨੂੰ ਨੌਕਰੀ ਤਹਿਤ ਪੰਜਾਬ ਦੇ ਵੱਖ ਵੱਖ ਹਸਪਤਾਲਾਂ ਵਿੱਚ ਦਿੱਤੀ ਜਾਵੇਗੀ। ਚਾਹਵਾਨ ਉਮੀਦਵਾਰ ਇਸ ਕੋਰਸ ਵਿੱਚ ਅਪਲਾਈ ਕਰਨ ਲਈ ਪੰਜਾਬ ਸਕਿਲ ਡਿਵੈਲਪਮੈਂਟ ਮਿਸ਼ਨ ਦਫਤਰ ਅਤੇ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ ਨਾਲ ਸੰਪਰਕ ਕਰ ਸਕਦੇ ਹਨ। ਵਧੇਰੇ ਜਾਣਕਾਰੀ ਲਈ ਹੈਲਪਲਾਈਨ ਨੰਬਰ 7717302454 ’ਤੇ ਸੰਪਰਕ ਕਰ ਸਕਦੇ ਹਨ।

हिंदी





