ਪੰਜਾਬ ਹੈਂਡੀਕਰਾਫਟ ਮੇਲੇ ਦੌਰਾਨ ਵੱਖ-ਵੱਖ ਭਾਂਤ ਦੇ ਡਰਾਈਫਰੂਟ ਦੀ ਕਸ਼ਮੀਰੀ ਸਟਾਲ ਨੇ ਦਰਸ਼ਕਾਂ ਨੂੰ ਖਿੱਚਿਆ ਆਪਣੇ ਵੱਲ

Sorry, this news is not available in your requested language. Please see here.

— ਕਸ਼ਮੀਰ ਦੇ ਖਾਸ ਡਰਾਈ ਫਰੂਟ ਬਲੈਕ ਕਿਸ਼ਮਿਸ, ਬਲੈਕ ਬੇਰੀ, ਕਰੋਨ ਬੇਰੀ ਅਤੇ ਡਰਾਈਡ ਕੀਵੀ ਦੀ ਫਾਜ਼ਿਲਕਾ ਵਾਸੀਆਂ ਨੇ ਕੀਤੀ ਖਰੀਦ

ਫਾਜ਼ਿਲਕਾ 9 ਨਵੰਬਰ:

ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਫਾਜ਼ਿਲਕਾ ਵਿਖੇ 10 ਨਵੰਬਰ ਤੱਕ ਚੱਲ ਰਹੇ ਪੰਜਾਬ ਹੈਂਡੀਕਰਾਫਟ ਮੇਲੇ ਦੌਰਾਨ ਕਸ਼ਮੀਰ ਦੇ ਵੱਖ-ਵੱਖ ਭਾਂਤ ਦੇ ਡਰਾਈਫਰੂਟਾਂ ਨਾਲ ਸਜੀ ਸਟਾਲ ਦਰਸ਼ਕਾਂ ਲਈ ਖਿੱਚ ਦਾ ਕੇਂਦਰ ਬਣੀ ਹੋਈ ਤੇ ਫਾਜ਼ਿਲਕਾ ਵਾਸੀ ਕਸ਼ਮੀਰ ਦੇ ਖਾਸ ਡਰਾਈ ਫਰੂਟ ਬਲੈਕ ਕਿਸ਼ਮਿਸ, ਬਲੈਕ ਬੇਰੀ, ਕਰੋਨ ਬੇਰੀ ਅਤੇ ਡਰਾਈਡ ਕੀਵੀ ਦੀ ਖਰੀਦਦਾਰੀ ਕਰ ਰਹੇ ਹਨ।

ਪੰਜਾਬ ਸਰਕਾਰ ਵੱਲੋਂ ਉਲੀਕੇ ਇਸ ਮੇਲੇ ਦਾ ਫਾਜ਼ਿਲਕਾ ਵਾਸੀ ਬਹੁਤ ਲਾਭ ਉਠਾ ਰਹੇ ਹਨ। ਜਿੱਥੇ ਫਾਜ਼ਿਲਕਾ ਵਾਸੀ ਪੰਜਾਬ ਦੀਆਂ ਪੁਰਾਤਨ ਵਿਰਸੇ ਦੀਆਂ ਹਸਤਕਾਰੀ ਪ੍ਰਦਰਸ਼ਨੀਆਂ ਦਾ ਤੋਂ ਜਾਣੂੰ ਹੋ ਰਹੇ ਹਨ ਉੱਥੇ ਹੀ ਪ੍ਰਤਾਪ ਬਾਗ ਵਿੱਚ ਸਜੇ ਇਸ ਹਸਤਕਾਰੀ ਮੇਲੇ ਵਿੱਚ ਵੱਖ-ਵੱਖ ਭਾਂਤ ਦੇ ਖਾਣਿਆ ਤੇ ਸੱਭਿਆਚਾਰਕ ਪ੍ਰੋਗਰਾਮ ਦਾ ਵੀ ਆਨੰਦ ਮਾਣ ਰਹੇ ਹਨ। ਫਾਜ਼ਿਲਕਾ ਦੇ ਕਾਰੀਗਰਾਂ ਵੱਲੋਂ ਹੱਥਾਂ ਨਾਲ ਬਣਾਈਆਂ ਫਾਜ਼ਿਲਕਾ ਦੀਆਂ ਮਸ਼ਹੂਰ ਜੁੱਤੀਆਂ ਦੀ ਪ੍ਰਦਰਸ਼ਨੀ ਦਾ ਵੀ ਦਰਸ਼ਕ ਲਾਭ ਉਠਾ ਰਹੇ।

ਦੀਵਾਲੀ ਦੇ ਤਿਉਹਾਰ ਨੂੰ ਦੇਖਦੇ ਹੋਏ ਫਾਜ਼ਿਲਕਾ ਵਾਸੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫਾਜ਼ਿਲਕਾ ਦੇ ਦਿਵਿਆਂਗ ਬੱਚਿਆਂ ਵੱਲੋਂ ਬਣਾਏ ਜੈਲੀ ਦੀਵੇ ਤੇ ਮੋਮਬੱਤੀਆਂ ਦੀ ਸਟਾਲ ਜਿੱਥੇ ਗਰੀਨ ਦਿਵਾਲੀ ਬਣਾਉਣ ਦਾ ਸੰਦੇਸ਼ ਦੇ ਰਹੀ ਹੈ ਉੱਥੇ ਹੀ ਵੀ ਜ਼ਿਲ੍ਹਾ ਵਾਸੀ ਇਸ ਸਟਾਲ ਪ੍ਰਤੀ ਆਕਰਸ਼ਿਤ ਹੋ ਰਹੇ ਹਨ ਤੇ ਇਨ੍ਹਾ ਬੱਚਿਆਂ ਦੀ ਕਲਾਂ ਦੀ ਪ੍ਰਸੰਸਾ ਵੀ ਕਰ ਰਹੇ ਹਨ ਅਤੇ ਖਰੀਦਦਾਰੀ ਵੀ ਕਰ ਰਹੇ ਹਨ।