ਫਸਲਾਂ ਦੀ ਰਹਿੰਦ-ਖੂਹਿੰਦ ਨੂੰ ਖੇਤਾਂ ਵਿੱਚ ਵਾਹੁਣ ਕਰਕੇ ਖੇਤਾਂ ਦਾ ਆਰਗੈਨਿਕ ਮਾਦਾ ਕਾਫ਼ੀ ਵਧਿਆ- ਅਗਾਂਹਵਧੁ ਕਿਸਾਨ ਸ੍ਰੀ ਬਿਕਰਮ ਸਿੰਘ

Sorry, this news is not available in your requested language. Please see here.

ਫਸਲਾਂ ਦੀ ਰਹਿੰਦ-ਖੂਹਿੰਦ ਨੂੰ ਅੱਗ ਨਾ ਲਗਾ ਕੇ ਕਣਕ, ਝੋਨਾ ਅਤੇ ਬਾਗ ਦੀ ਕਰ ਰਿਹਾ ਹੈ ਸਫਲ ਖੇਤੀ
ਤਰਨ ਤਾਰਨ, 18 ਅਕਤੂਬਰ :
ਅਜੋਕੇ ਪੰਜਾਬ ਵਿੱਚ ਫਸਲਾਂ ਦੀ ਰਹਿੰਦ-ਖੂਹਿੰਦ ਜਿਵੇ ਕਿ ਕਣਕ ਦਾ ਨਾੜ ਅਤੇ ਝੋਨੇ ਦੀ ਪਰਾਲੀ ਨੂੰ ਸਾੜਨ ਦਾ ਰੁਝਾਨ ਵੱਧਦਾ ਜਾ ਰਿਹਾ ਹੈ ਜਿਸ ਨੂੰ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਅਤੇ ਨੈਸਨਲ ਗਰੀਨ ਟਿ੍ਰਬਿਊਨਲ ਵੱਲੋ ਕਾਫੀ ਉਪਰਾਲੇ ਵੀ ਕੀਤੇ  ਜਾ ਰਹੇ ਹਨ। ਇਸੇ ਰੁਝਾਨ ਦੌਰਾਨ ਕੁਝ ਅਜਿਹੇ ਕਿਸਾਨ ਵੀ ਹਨ ਜੋ  ਕਿ ਕਾਫੀ ਲੰਬੇ ਸਮੇ ਤੋ ਫਸਲਾਂ ਦੀ ਰਹਿੰਦ ਖੂਹਿੰਦ ਨੂੰ ਅੱਗ ਨਾ ਲਗਾ ਕੇ ਚੰਗਾ ਝਾੜ ਪ੍ਰਾਪਤ ਕਰਕੇ ਚੰਗੀ ਕਮਾਈ ਕਰ ਰਹੇ ਹਨ ।
ਅਗਾਂਹਵਧੁ ਕਿਸਾਨ ਸ੍ਰੀ ਬਿਕਰਮ ਸਿੰਘ ਪੁੱਤਰ ਸ੍ਰੀ ਟੇਕ ਸਿੰਘ ਭੁੱਲਰ ਪਿੰਡ ਮਹਿਮੂਦਪੁਰਾ ਬਲਾਕ ਵਲਟੋਹਾ ਜਿਲ੍ਹਾ ਤਰਨ ਤਾਰਨ ਇੱਕ ਅਜਿਹਾ ਸਫਲ ਕਿਸਾਨ ਹੈ ਜੋ ਕਿ ਪਿਛਲੇ ਕਾਫੀ ਲੰਬੇ ਸਮੇ ਤੋਂ ਫਸਲਾਂ ਦੀ ਰਹਿੰਦ -ਖੂਹਿੰਦ ਨੂੰ ਅੱਗ ਨਾ ਲਗਾ ਕੇ ਕਣਕ, ਝੋਨਾ ਅਤੇ ਬਾਗ ਦੀ ਸਫਲ ਖੇਤੀ ਕਰ ਰਿਹਾ ਹੈ।
ਸ੍ਰੀ ਬਿਕਰਮ ਸਿੰਘ ਦੱਸਦਾ ਹੈ ਕਿ ਮੈਂ ਪਿਛਲੇ ਸਮੇ ਤੋ ਝੋਨੇ ਦੀ ਪਰਾਲੀ ਅਤੇ ਕਣਕ ਦੇ ਨਾੜ ਨੂੰ ਅੱਗ ਲਗਾਉਣ ਤੋ ਬਿਨਾਂ੍ਹ ਜਮੀਨ ਵਿੱਚ ਰਲਾ/ਦਬਾ ਕੇ ਅਗਲੀ ਫਸਲ ਬੀਜਦਾ ਹਾਂ। ਇਸ ਪਰਾਲੀ ਨੂੰ ਖੇਤਾਂ ਵਿੱਚ  ਵਾਹੁਣ ਨਾਲ  ਨਦੀਨਨਾਸਕ, ਕੀਟਨਾਸ਼ਕ  ਅਤੇ ਖਾਦਾਂ  ਦਾ ਖਰਚਾ ਘੱਟਣ ਨਾਲ ਲੱਗਭਗ 2 ਕੁਇੰਟਲ ਆਮ ਖੇਤਾਂ ਤੋ ਵੱਧ ਝਾੜ ਆਉਦਾ ਹੈ। ਇਸ ਵਾਰ ਵੀ ਉਹਨਾਂ ਕੁਝ ਜਮੀਨ ਵਿੱਚ ਸਰੈਡਰ/ਮਲਚਰ ਅਤੇ ਰੋਟਾਵੇਟਰ ਚਲਾਕੇ ਖੇਤਾਂ ਵਿੱਚ ਪਰਾਲੀ ਰਲਾ ਦਿੱਤੀ ਹੈ ਅਤੇ  ਕੁਝ ਰਕਬੇ ਵਿੱਚ ਹੈਪੀ ਸੀਡਰ ਨਾਲ ਹੀ ਕਣਕ ਦੀ  ਬਿਜਾਈ ਕੀਤੀ ਹੈ। ਬਾਸਮਤੀ ਵਾਲੇ ਖੇਤਾਂ ਵਿੱਚ ਜੀਰੋ ਟਿੱਲ ੱਲ ਨਾਲ ਬਿਜਾਈ ਕੀਤੀ ਹੈ।
ਉਹਨਾਂ ਦੱਸਿਆ ਕਿ ਮੇਰਾ ਹੈਪੀ ਸੀਡਰ ਅਤੇ ਜੀਰੋ ਟਿੱਲ ੱਲ ‘ਤੇ ਲਗਭਗ 3500 ਰੁਪਏ ਪ੍ਰਤੀ ਏਕੜ ਖਰਚਾ ਘੱਟ ਆਉਂਦਾ ਹੈ ਅਤੇ ਧਰਤੀ ਦੀ ਉਪਜਾਊ ਸਕਤੀ ਵਿੱਚ ਵੀ ਵਾਧਾ ਹੁੰਦਾ ਹੈ। ਕਿਸਾਨ ਦੇ ਦੱਸਣ ਮੁਤਾਬਕ ਫਸਲਾਂ ਦੀ ਰਹਿੰਦ-ਖੂਹਿੰਦ ਨੂੰ ਖੇਤਾਂ ਵਿੱਚ ਵਾਹੁਣ ਕਰਕੇ ਉਸ ਦੇ ਖੇਤਾਂ ਦਾ ਆਰਗੈਨਿਕ ਮਾਦਾ ਕਾਫੀ ਵੱਧ ਗਿਆ ਹੈ । ਰਹਿੰਦ-ਖੂਹਿੰਦ ਨੂੰ ਅੱਗ ਨਾ ਲਾਉਣ ਕਰਕੇ ਖੇਤਾਂ ਵਿੱਚ ਮਿੱਤਰ ਕੀੜੇ ਜਿਉਂਦੇ ਰਹਿੰਦੇ ਹਨ ਜੋ ਕਿ ਹਾਨੀਕਾਰਕ ਕੀੜਿਆਂ ਨੂੰ ਕੰਟਰੋਲ ਕਰਨ ਵਿੱਚ ਸਹਾਈ ਹੁੰਦੇ ਹਨ । ਇਸ ਲਈ ਇਹ ਕਿਸਾਨ ਬਹਤ ਹੀ ਥੋੜੀ ਮਾਤਰਾ ਵਿੱਚ ਕੀਟਨਾਸਸਕ ਦਵਾਈਆਂ ਸਲਫਰ, ਜਿੰਕ ਅਤੇ ਹੋਰ ਇੰਨ-ਆਰਗੈਨਿਕ ਖਾਦਾਂ ਦੀ ਵਰਤੋ ਕਰਦਾ ਹੈ। ਜਿਸ ਨਾਲ ਖੇਤੀ ਦੀ ਲਾਗਤ ਵਿੱਚ ਕਾਫੀ ਘੱਟ ਖਰਚਾ ਆਉਦਾ ਹੈ। ਇਹ ਕਿਸਾਨ ਆਪਣੇ ਇਲਾਕੇ ਦੇ ਹੋਰ ਕਿਸਾਨਾਂ ਨੂੰ ਵੀ ਫਸਲਾਂ ਦੀ ਰਹਿੰਦ-ਖੂਹਿੰਦ ਨੂੰ ਅੱਗ ਨਾ ਲਾਉਣ ਲਈ ਪ੍ਰੇਰਿਤ ਕਰਦਾ ਰਹਿੰਦਾ ਹੈ।