ਫ਼ੁਟਬਾਲ ਦੇ ਨੁਮਾਇਸ਼ੀ ਮੈਚ ਵਿੱਚ ਸੇਂਟ ਸਟੀਫ਼ਨ ਦੀ ਟੀਮ ਜੇਤੂ ਰਹੀ

St. Stephen's Football Academy, Chandigarh
ਫ਼ੁਟਬਾਲ ਦੇ ਨੁਮਾਇਸ਼ੀ ਮੈਚ ਵਿੱਚ ਸੇਂਟ ਸਟੀਫ਼ਨ ਦੀ ਟੀਮ ਜੇਤੂ ਰਹੀ

Sorry, this news is not available in your requested language. Please see here.

ਗਣਤੰਤਰ ਦਿਵਸ ਤੇ ਖੇਡ ਵਿਭਾਗ ਵੱਲੋਂ ਕਰਵਾਇਆ ਗਿਆ ਫ਼ੁਟਬਾਲ ਮੈਚ ਤੇ ਰਿਲੇਅ ਰੇਸ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 27 ਜਨਵਰੀ 2024
ਖੇਡ ਵਿਭਾਗ ਵੱਲੋਂ ਖੇਡ ਭਵਨ ਸੈਕਟਰ 78, ਮੁਹਾਲੀ ਵਿਖੇ ਗਣਤੰਤਰ ਦਿਵਸ ਨੂੰ ਸਮਰਪਿਤ ਫੁੱਟਬਾਲ ਦਾ ਨੁਮਾਇਸ਼ੀ ਮੈਚ ਕੋਚਿੰਗ ਸੈਂਟਰ, ਸੈਕਟਰ 78 ਦੀ ਟੀਮ ਅਤੇ ਸੇਂਟ ਸਟੀਫ਼ਨ ਫੁੱਟਬਾਲ ਅਕੈਡਮੀ, ਚੰਡੀਗੜ੍ਹ ਵਿਚਕਾਰ ਕਰਵਾਇਆ ਗਿਆ।
ਜ਼ਿਲ੍ਹਾ ਖੇਡ ਅਫ਼ਸਰ ਗੁਰਦੀਪ ਕੌਰ ਨੇ ਦੱਸਿਆ ਕਿ ਇਸ ਮੁਕਾਬਲੇ ਵਿੱਚ ਸੇਂਟ ਸਟੀਫ਼ਨ ਦੀ ਟੀਮ 1-0 ਨਾਲ਼ ਜੇਤੂ ਰਹੀ। ਇਸ ਤੋਂ ਇਲਾਵਾ ਰਿਲੇਅ ਰੇਸ4×100 ਦੇ ਮੁਕਾਬਲੇ ਵੀ ਕਰਵਾਏ ਗਏ। ਜਿਸ ਵਿੱਚ ਕੋਚਿੰਗ ਸੈਂਟਰ ਚ ਅਭਿਆਸ ਕਰਦੇ ਖਿਡਾਰੀਆਂ ਤੇ ਅਧਾਰਿਤ ਟੀਮਾਂ ਬਣਾਈਆਂ ਗਈਆਂ ਸਨ।