ਫਾਜ਼ਿਲਕਾ ਵਿਖੇ ਜ਼ਿਲਾ ਪੱਧਰ ਤੇ ਕੌਮੀ ਵੋਟਰ ਦਿਵਸ ਮਨਾਇਆ ਗਿਆ

Sorry, this news is not available in your requested language. Please see here.

-ਵੋਟ ਸਾਡਾ ਹੱਕ ਅਤੇ ਸਾਡੀ ਤਾਕਤ ਹੈ, ਇਸਦਾ ਇਸਤੇਮਾਲ ਬਿਨਾਂ ਕਿਸੇ ਡਰ, ਲਾਲਚ ਜਾਂ ਭੈਅ ਦੇ ਕੀਤਾ ਜਾਵੇ- ਜ਼ਿਲ੍ਹਾ ਚੋਣ ਅਫਸਰ

ਫਾਜ਼ਿਲਕਾ 25 ਜਨਵਰੀ 2025

ਜ਼ਿਲ੍ਹਾ ਪੱਧਰ ਤੇ ਕੌਮੀ ਵੋਟਰ ਦਿਵਸ ਅੱਜ ਇੱਥੇ ਸਕੂਲ ਆਫ ਐਮੀਨੈਂਸ ਵਿਖੇ ਮਨਾਇਆ ਗਿਆ ਜਿਸ ਵਿੱਚ ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਆਈਏਐਸ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਉਨਾਂ ਨੇ ਆਖਿਆ ਕਿ 1950 ਵਿੱਚ ਚੋਣ ਕਮਿਸ਼ਨ ਦੀ ਸਥਾਪਨਾ ਦੇ ਦਿਨ ਨੂੰ ਕੌਮੀ ਵੋਟਰ ਦਿਵਸ ਵਜੋਂ ਮਨਾਇਆ ਜਾਂਦਾ ਹੈ। ਉਹਨਾਂ ਨੇ ਆਖਿਆ ਕਿ ਇਹ ਦਿਵਸ ਮਨਾਉਣ ਦੀ ਪਰੰਪਰਾ ਸਾਲ 2011 ਵਿੱਚ ਸ਼ੁਰੂ ਹੋਈ ਸੀ ਅਤੇ ਅੱਜ ਅਸੀਂ 15ਵਾਂ ਕੌਮੀ ਵੋਟਰ ਦਿਵਸ ਮਨਾ ਰਹੇ ਹਾਂ। ਉਹਨਾਂ ਆਖਿਆ ਕਿ ਇਸ ਦਾ ਉਦੇਸ਼ ਹੈ ਕਿ ਲੋਕਤੰਤਰ ਪ੍ਰਤੀ ਸਾਡੀ ਜਿੰਮੇਵਾਰੀ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ। ਉਹਨਾਂ ਨੇ ਕਿਹਾ ਕਿ ਵੋਟ ਬਣਾਉਣਾ ਹੀ ਨਹੀਂ। ਸਗੋਂ ਵੋਟ ਪੋਲ ਕਰਨਾ ਵੀ ਲਾਜ਼ਮੀ ਹੈ। ਉਹਨਾਂ ਨੇ ਕਿਹਾ ਕਿ ਇਹ ਸਾਡਾ ਹੱਕ ਹੈ ਅਤੇ ਇਹ ਸਾਡੀ ਤਾਕਤ ਵੀ ਹੈ, ਸਾਨੂੰ ਆਪਣੇ ਵੋਟ ਹੱਕ ਦਾ ਇਸਤੇਮਾਲ ਬਿਨਾਂ ਜਾਤ ਪਾਤ, ਧਰਮ, ਭਾਈਚਾਰੇ ਤੋਂ ਉੱਪਰ ਉੱਠ ਕੇ ਬਿਨਾਂ ਕਿਸੇ ਡਰ ਜਾਂ ਲਾਲਚ ਦੇ ਕਰਨਾ ਚਾਹੀਦਾ ਹੈ।

ਇਸ ਮੌਕੇ ਸਮੂਹ ਹਾਜ਼ਰੀਨ ਨੇ ਵੋਟਰ ਪ੍ਰਣ ਵੀ ਕੀਤਾ ਅਤੇ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਸ੍ਰੀ ਰਾਜੀਵ ਕੁਮਾਰ ਦਾ ਸੁਨੇਹਾ ਵੀ ਇੱਥੇ ਪ੍ਰਸਾਰਿਤ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਹੋਲੀ ਹਾਰਟ ਪਬਲਿਕ ਸਕੂਲ ਦੇ ਵਿਦਿਆਰਥੀਆਂ ਵੱਲੋਂ ਸਵਾਗਤ ਗੀਤ ਨਾਲ ਕੀਤੀ ਗਈ। ਵੋਟਰ ਦਿਵਸ ਦੇ ਸਬੰਧ ਚ ਜ਼ਿਲ੍ਹਾ ਪੱਧਰ ਤੇ ਹੋਏ ਵੱਖ-ਵੱਖ ਮੁਕਾਬਲਿਆਂ ਵਿੱਚ ਭਾਸ਼ਣ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਿਲ ਕਰਨ ਵਾਲੀ ਸਰਬ ਹਿਤਕਾਰੀ ਵਿੱਦਿਆ ਮੰਦਰ ਦੀ ਵਿਦਿਆਰਥਨ ਈਸ਼ਿਤਾ ਨੇ ਆਪਣੀ ਜੋਸ਼ੀਲੇ ਭਾਸ਼ਣ ਨਾਲ ਸਭ ਨੂੰ ਪ੍ਰਭਾਵਿਤ ਕੀਤਾ। ਪੀਡਬਲਯੂਡੀ ਜ਼ਿਲ੍ਹਾ ਆਈਕਨ ਮਿਸ ਰੇਖਾ ਨੇ ਆਪਣੇ ਨਾਚ ਨਾਲ ਆਪਣੀ ਪ੍ਰਤਿਭਾ ਦੀ ਛਾਪ ਛੱਡੀ।

ਇਸ ਮੌਕੇ ਪਹਿਲੀ ਵਾਰ ਵੋਟਰ ਬਣੇ ਨੌਜਵਾਨਾਂ ਨੂੰ ਐਪਿਕ ਕਾਰਡ ਵੰਡੇ ਗਏ । ਇਸੇ ਤਰ੍ਹਾਂ ਇਸ ਵਾਰ ਲਈ ਵਿਧਾਨ ਸਭਾ ਹਲਕਾ ਅਬੋਹਰ ਦੇ ਈ ਆਰ ਓ ਕਮ ਐਸਡੀਐਮ ਸ੍ਰੀ ਕ੍ਰਿਸ਼ਨ ਪਾਲ ਰਾਜਪੂਤ ਨੂੰ ਸਭ ਤੋਂ ਵਧੀਆ ਈਆਰਓ ਦਾ ਪੁਰਸਕਾਰ ਚੋਣ ਕਮਿਸ਼ਨ ਵੱਲੋਂ ਦਿੱਤਾ ਗਿਆ। ਸਭ ਤੋਂ ਵਧੀਆ ਬੀਐਲਓ ਸੁਭਾਸ਼ ਚੰਦਰ ਸਰਕਾਰੀ ਅਧਿਆਪਕ ਢਾਣੀ ਤੇਲੂ ਪੁਰਾ ਚੁਣੇ ਗਏ, ਜਿਨਾਂ ਨੂੰ ਜਿਲਾ ਚੋਣ ਅਫਸਰ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਤੋਂ ਬਿਨਾਂ ਵਧੀਆ ਨੋਡਲ ਅਫਸਰ ਵਜੋਂ ਪ੍ਰਿੰਸੀਪਲ ਰਜਿੰਦਰ ਬਿਖੋਨਾ ਨੂੰ ਸਨਮਾਨਿਤ ਕੀਤਾ ਗਿਆ। ਸਵੀਪ ਗਤੀਵਿਧੀਆਂ ਲਈ ਸ੍ਰੀ ਮਨਮੋਹਨ ਕੁਮਾਰ। ਹਿਮਾਂਸ਼ੂ। ਨਰੇਸ਼ ਕੁਮਾਰ। ਵਿਜੇਪਾਲ ਅਤੇ ਵਿਜੇ ਗੁਪਤਾ ਨੂੰ ਸਨਮਾਨਿਤ ਕੀਤਾ ਗਿਆ। ਪੀਡਬਲਯੂਡੀ ਜ਼ਿਲ੍ਹਾ ਆਈਕੋਨ ਰੇਖਾ ਨੂੰ ਵੀ ਸਨਮਾਨਿਤ ਕੀਤਾ ਗਿਆ । ਇਸ ਤੋਂ ਬਿਨਾਂ ਜ਼ਿਲਾ ਪੱਧਰ ਤੇ ਹੋਏ ਵੱਖ-ਵੱਖ ਜਾਗਰੂਕਤਾ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਵੀ ਇਸ ਮੌਕੇ ਸਨਮਾਨਿਤ ਕੀਤਾ। ਇਸ ਮੌਕੇ ਮੰਚ ਸੰਚਾਲਨ ਸ੍ਰੀ ਰਾਜੇਸ਼ ਠੁਕਰਾਲ ਨੇ ਕੀਤਾ।

ਇਸ ਮੌਕੇ ਵਧੀਕ ਜ਼ਿਲ੍ਹਾ ਚੋਣ ਅਫਸਰ ਕਮ ਵਧੀਕ ਡਿਪਟੀ ਕਮਿਸ਼ਨਰ ਜਨਰਲ ਡਾ  ਮਨਦੀਪ ਕੌਰ, ਐਸਡੀਐਮ ਅਬੋਹਰ ਸ੍ਰੀ ਕ੍ਰਿਸ਼ਨ ਪਾਲ ਰਾਜਪੂਤ, ਪ੍ਰਿੰਸੀਪਲ ਹਰੀ ਚੰਦ ਕੰਬੋਜ, ਮਾਸਟਰ ਟ੍ਰੇਨਲ ਸੰਦੀਪ ਅਨੇਜਾ, ਨਵਜੋਤ ਸਿੰਘ ਆਦਿ ਵੀ ਹਾਜ਼ਰ ਸਨ।