ਫਾਜਿਲਕਾ ਪੁਲਿਸ ਦੀ ਮੁਸਤੈਦੀ ਨਾਲ ਦੋ ਕਤਲ ਦੀਆਂ ਵਾਰਦਾਤਾਂ ਨੂੰ ਹੋਣ ਤੋਂ ਪਹਿਲਾਂ ਹੀ ਰੋਕਿਆ ਗਿਆ।

Sorry, this news is not available in your requested language. Please see here.

ਸੀ.ਆਈ.ਏ—2 (ਅਬੋਹਰ) ਦੀ ਟੀਮ ਨੇ 02 ਮੁਲਜਮਾਂ ਨੂੰ ਕਾਬੂ ਕਰਕੇ 02 ਨਜਾਇਜ ਪਿਸਟਲ, 04 ਮੈਗਜੀਨ ਅਤੇ 19 ਜਿੰਦਾ ਰੌਂਦ ਕੀਤੇ ਬਰਾਮਦ।

ਫਾਜਿਲਕਾ, 12 ਨਵੰਬਰ 2024

ਸ੍ਰੀ ਗੌਰਵ ਯਾਦਵ ਆਈ.ਪੀ.ਐਸ ਡੀ.ਜੀ.ਪੀ ਪੰਜਾਬ ਅਤੇ ਡੀ.ਆਈ.ਜੀ ਫਿਰੋਜ਼ਪੁਰ ਰੇਂਜ ਦੀਆਂ ਹਦਾਇਤਾਂ ਮੁਤਾਬਿਕ ਸ੍ਰੀ ਵਰਿੰਦਰ ਸਿੰਘ ਬਰਾੜ ਐਸਐਸਪੀ ਫਾਜ਼ਿਲਕਾ ਜੀ ਦੀ ਅਗਵਾਈ ਹੇਠ ਫਾਜ਼ਿਲਕਾ ਪੁਲਿਸ ਵੱਲੋਂ ਮਾੜੇ ਅਨਸਰਾਂ ਖਿਲਾਫ਼ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਮੁਹਿੰਮ ਦੇ ਤਹਿਤ ਸ੍ਰੀ ਬਲਕਾਰ ਸਿੰਘ ਉਪ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਫਾਜਿਲਕਾ ਦੀ ਨਿਗਰਾਨੀ ਹੇਠ ਇੰਸਪੈਕਟਰ ਰੁਪਿੰਦਰ ਸਿੰਘ ਇੰਚਾਰਜ ਸੀ.ਆਈ.ਏ—2 (ਅਬੋਹਰ) ਸਮੇਤ ਪੁਲਿਸ ਪਾਰਟੀ ਗਸ਼ਤ ਅਤੇ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਦੇ ਸਬੰਧ ਵਿੱਚ ਮਲੋਟ ਚੌਂਕ ਅਬੋਹਰ ਪਾਸ ਮੌਜੂਦ ਸੀ ਤਾਂ ਉਹਨਾਂ ਪਾਸ ਮੁਖਬਰ ਖਾਸ ਨੇ ਇਤਲਾਹ ਕੀਤੀ ਕਿ ਗੁਰਜੀਤ ਸਿੰਘ ਉਰਫ ਜੀਤਾ ਪੁੱਤਰ ਰਾਮ ਸਿੰਘ ਵਾਸੀ ਰਾਣੀ ਵਾਲਾ, ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਹਾਲ ਵਰਿਆਮ ਨਗਰ ਅਬੋਹਰ, ਜ਼ੋ ਕਿ ਬਾਹਰਲੀ ਸਟੇਟ ਤੋਂ ਨਜਾਇਜ ਅਸਲਾ ਲਿਆ ਕੇ ਵੇਚਦਾ ਹੈ, ਜੋ ਆਪਣੇ ਬੁਲੇਟ ਮੋਟਰਸਾਈਕਲ ਨੰਬਰ PB 15Y1330 ਤੇ ਸਵਾਰ ਹੋ ਕੇ ਪਿਸਤੌਲ ਵੇਚਣ ਲਈ ਕਿਲਿਆਂ ਵਾਲੀ ਚੌਂਕ ਨੇੜੇ, ਅਬੋਹਰ ਨੂੰ ਆ ਰਿਹਾ ਹੈ। ਇਤਲਾਹ ਠੋਸ ਅਤੇ ਭਰੋਸੇਯੋਗ ਹੋਣ ਕਰਕੇ ਗੁਰਜੀਤ ਸਿੰਘ ਉਕਤ ਦੇ ਖਿਲਾਫ ਮੁਕੱਦਮਾ ਨੰਬਰ 232 ਮਿਤੀ 06—11—2024 ਜੁਰਮ 25/54/59 ਅਸਲਾ ਐਕਟ ਥਾਣਾ ਸਿਟੀ—1 ਅਬੋਹਰ  ਦਰਜ ਰਜਿਸਟਰ ਕੀਤਾ ਗਿਆ ਅਤੇ ਮੁਖਬਰ ਦੇ ਦੱਸੇ ਅਨੁਸਾਰ ਦੋਸ਼ੀ ਨੂੰ ਕਾਬੂ ਕਰਕੇ ਉਸ ਪਾਸੋਂ ਇੱਕ ਪਿਸਟਲ 30 ਬੋਰ ਸਮੇਤ ਮੈਗਜੀਨ ਅਤੇ ਇੱਕ ਪਿਸਟਲ 32 ਬੋਰ ਸਮੇਤ ਮੈਗਜੀਨ ਅਤੇ 08 ਜਿੰਦਾ ਰੌਂਦ ਬਰਾਮਦ ਕੀਤੇ ਗਏੇ ਹਨ।

ਮੁਕੱਦਮਾ ਦੀ ਮੁੱਢਲੀ ਤਫਤੀਸ਼ ਦੌਰਾਨ ਦੋਸ਼ੀ ਪਾਸੋਂ ਸਖਤੀ ਨਾਲ ਪੁੱਛਗਿੱਛ ਕਰਨ ਤੇ ਇਹ ਗੱਲ ਸਾਹਮਣੇ ਆਈ ਹੈ ਕਿ ਗੁਰਜੀਤ ਸਿੰਘ ਉਕਤ ਅਸਲਾ ਮੱਧ ਪ੍ਰਦੇਸ਼ ਤੋਂ ਲੈ ਕੇ ਆਇਆ ਸੀ। ਤਫਤੀਸ਼ ਦੌਰਾਨ ਮੁਕੱਦਮਾ ਵਿੱਚ ਅਕਾਸ਼ ਉਰਫ ਗੋਲੂ ਪੰਡਿਤ ਪੁੱਤਰ ਅਵਨੀਸ਼ ਤਿਵਾੜੀ ਵਾਸੀ ਜ਼ੋਹੜੀ ਮੰਦਿਰ ਅਬੋਹਰ ਨੂੰ ਨਾਮਜਦ ਕਰਕੇ ਮਿਤੀ 10—11—2024 ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਦੋ ਮੈਗਜੀਨ ਅਤੇ 11 ਜਿੰਦਾ ਰੌਂਦ ਬਰਾਮਦ ਕੀਤੇ ਗਏ ਹਨ। ਦੋਸ਼ੀਆਂ ਵੱਲੋਂ ਇਸ ਨਜਾਇਜ ਅਸਲੇ ਦੀ ਵਰਤੋਂ ਆਪਣੇ ਕਿਸੇ ਦੁਸ਼ਮਣਾ ਨੂੰ ਮਾਰਨ ਲਈ ਕੀਤੀ ਜਾਣੀ ਸੀ। ਦੋਸ਼ੀਆਂ ਖਿਲਾਫ ਪਹਿਲਾਂ ਵੀ ਨਜਾਇਜ ਅਸਲੇ ਅਤੇ ਇਰਾਦਾ ਕਤਲ ਅਤੇ ਐਨ.ਡੀ.ਪੀ.ਐਸ ਐਕਟ ਤਹਿਤ ਕਈ ਮੁਕੱਦਮੇ ਦਰਜ ਹਨ।