ਫਾਜਿਲਕਾ ਪੁਲਿਸ ਵੱਲੋਂ ਜਿਲ੍ਹਾ ਫਾਜਿਲਕਾ ਦੀਆਂ ਸਮੂਹ ਸਬ-ਡਵੀਜਨਾਂ ਵਿਖੇ ਨਸ਼ਾ ਸਮੱਗਲਰਾਂ ਵਿਰੁੱਧ ਆਪਰੇਸ਼ਨ ਸੀਲ-5 ਚਲਾਇਆ

Sorry, this news is not available in your requested language. Please see here.

ਫਾਜਿਲਕਾ, 6 ਦਸੰਬਰ:

ਸ੍ਰੀ ਗੌਰਵ ਯਾਦਵ ਆਈ.ਪੀ.ਐਸ, ਡੀ.ਜੀ.ਪੀ ਪੰਜਾਬ ਦੀਆਂ ਹਦਾਇਤਾਂ ਮੁਤਾਬਿਕ ਸ੍ਰੀ ਮਨਜੀਤ ਸਿੰਘ ਢੇਸੀ ਪੀ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਫਾਜਿਲਕਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸ੍ਰੀ ਮਨਜੀਤ ਸਿੰਘ ਪੀ.ਪੀ.ਐਸ. ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਫਾਜਿਲਕਾ ਦੀ ਯੋਗ ਅਗਵਾਈ ਹੇਠ ਜਿਲ੍ਹਾ ਫਾਜਿਲਕਾ ਦੀਆਂ ਸਮੂਹ ਸਬ-ਡਵੀਜਨਾਂ ਵਿੱਚ 06-12-2023 ਨੂੰ ਸਵੇਰੇ 8:00 ਵਜੇ ਤੋਂ ਬਾਅਦ ਦੁਪਹਿਰ 2:00 ਵਜੇ ਤੱਕ ਆਪਰੇਸ਼ਨ ਸੀਲ-5 ਚਲਾਇਆ ਗਿਆ।

ਇਸ ਦੌਰਾਨ ਜਿਲ੍ਹਾ ਫਾਜਿਲਕਾ ਦੇ ਰਾਜਸਥਾਨ ਸਟੇਟ ਦੀ ਹੱਦ ਨਾਲ ਲੱਗਦੇ ਪੁਆਇੰਟਾਂ, ਗੁੰਮਜਾਲ ਬੈਰੀਅਰ ਅਤੇ ਰਾਜਪੁਰਾ ਬੈਰੀਅਰ ਤੇ ਨਾਕਾਬੰਦੀ ਕੀਤੀ ਗਈ, ਤਾਂ ਜੋ ਕੋਈ ਵੀ ਨਸ਼ਾ ਸਮੱਗਲਰ ਕੋਈ ਨਸ਼ੀਲੀ ਚੀਜ ਜਾਂ ਨਜਾਇਜ ਅਸਲਾ ਲੈ ਕੇ ਸਟੇਟ ਅੰਦਰ ਦਾਖਲ ਨਾ ਹੋ ਸਕੇ।

ਇਸ ਅਪ੍ਰੇਸ਼ਨ ਦੌਰਾਨ ਦੋਨੋ ਸਰਹੱਦੀ ਨਾਕਿਆਂ ਤੇ ਪੁਲਿਸ ਦੀਆਂ ਵੱਖ ਵੱਖ ਟੀਮਾਂ ਬਣਾ ਕੇ ਨਾਕਾਬੰਦੀ ਕੀਤੀ ਗਈ। ਨਾਕਾਬੰਦੀ ਦੌਰਾਨ ਰਾਜਸਥਾਨ ਸਟੇਟ ਤੋਂ ਆਉਣ ਵਾਲੇ ਕਰੀਬ 186 ਵਹੀਕਲਾਂ ਦੀ ਵਾਹਨ ਐਪ ਦੀ ਮਦਦ ਨਾਲ ਚੈਕਿੰਗ ਕੀਤੀ ਗਈ, ਜਿਹਨਾਂ ਵਿੱਚੋਂ 07 ਵਹੀਕਲਾਂ ਦੇ ਚਲਾਨ ਕੀਤੇ ਗਏ।