ਫੂਡ ਪ੍ਰੋਸੈਸਿੰਗ ਵਿਭਾਗ, ਪੰਜਾਬ ਅਤੇ ਪੰਜਾਬ ਐਗਰੋ ਇੰਡਸਟਰੀਂ ਕਾਰਪੋਰੇਸ਼ਨ ਵਲੋਂ ਫੁੱਲ ਗੋਭੀ ਦੀ ਛਾਂਟੀ ਤੇ ਮਾਰਕਟਿੰਗ ਸਬੰਧੀ ਕਿਸਾਨਾਂ ਤੇ ਅਧਿਕਾਰੀਆਂ ਨਾਲ ਮੀਟਿੰਗ

punjab govt

Sorry, this news is not available in your requested language. Please see here.

ਪੰਜਾਬ ਭਰ ਵਿਚੋਂ ਗੁਰਦਾਸਪੁਰ ਜਿਲਾ ਗੋਭੀ ਦਾ ਉਤਪਾਦਨ ਕਰਨ ਵਾਲਾ ਸੱਭ ਤੋਂ ਵੱਡਾ ਉਤਪਾਦਕ
ਸਾਲ 2018-19 ਦੇ ਦੌਰਾਨ ਗੋਭੀ ਦਾ ਉਤਪਾਦਨ 64,000 ਮੀਟ੍ਰਿਕ ਤੋਂ ਵੱਧ-ਪਠਾਨਕੋਟ, ਅੰਮ੍ਰਿਤਸਰ, ਹਿਮਾਚਲ ਪ੍ਰਦੇਸ, ਜੰਮੂ ਕਸ਼ਮੀਰ, ਚੰਡੀਗੜ• ਅਤੇ ਹੋਰ ਥਾਵਾਂ ਤੇ ਭੇਜੀ ਜਾਂਦੀ ਹੈ ਗੋਭੀ
ਗੁਰਦਾਸਪੁਰ, 30 ਸਤੰਬਰ ( ) ਫੂਡ ਪ੍ਰੋਸੈਸਿੰਗ ਵਿਭਾਗ, ਪੰਜਾਬ ਅਤੇ ਪੰਜਾਬ ਐਗਰੋ ਇੰਡਸਟਰੀਂ ਕਾਰਪੋਰੇਸ਼ਨ ਨੇ ਅੱਜ ਇੱਕ ਵੀਡੀਓ ਕਾਨਫਰੰਸ ਕੀਤੀ ਜਿਸ ਵਿੱਚ ਮਾਈਕਰੋ ਫੂਡ ਪ੍ਰੋਸੈਸਿੰਗ ਐਂਟਰਪ੍ਰਾਈਸਂਯ ਫੁੱਲ-ਗੋਭੀ ਦੀ ਛਾਂਟੀ/ਗਰੇਡਿੰਗ, ਮਾਰਕਟਿੰਗ ਅਤੇ ਪ੍ਰੋਸੈਸਿੰਗ ਕਰਨ ਵਾਲੇ ਕਿਸਾਨਾ, ਖੇਤੀਬਾੜੀ, ਹਾਰਟੀਕਲਚਰ ਅਤੇ ਇੰਡਸਟਰੀਂਦੇ ਸਬੰਧਤ ਅਫਸਰ ਵੀ ਸ਼ਾਮਿਲ ਸਨ।
ਜਨਰਲ ਮੈਨੇਜਰ (ਫੂਡ ਪ੍ਰੋਸੈਸਿੰਗ), ਪੰਜਾਬ ਐਗਰੋ ਨੇ ਭਾਗੀਦਾਰਾਂ ਨੂੰ ਦੱਸਿਆ ਕਿ ਭਾਰਤ ਸਰਕਾਰ ਦੁਆਰਾ ਜੂਨ,2020 ਨੂੰ ਇੱਕ ਕੇਂਦਰੀ ਪ੍ਰਯੋਜਿਤ ਸਕੀਮ ਪ੍ਰਧਾਨ ਮੰਤਰੀ ਫਾਰਮੂਲਾਈਜੂਨ ਆਫ ਮਾਈਕਰੋ ਫੂਡ ਪ੍ਰੋਸੈਸਿੰਗ ਐਂਟਰਪ੍ਰਾਈ ਸ਼ੁਰੂ ਕੀਤੀ ਗਈ ਹੈ।ਭਾਰਤ ਸਰਕਾਰ ਅਤੇ ਰਾਜ ਸਰਕਾਰਾਂ ਇਸ ਸਕੀਮ ਦੇ ਖਰਚੇ ਵਿੱਚ 60:40 ਅਨੁਪਾਤ ਨਾਲ ਹਿੱਸਾ ਪਾਉਣਗੀਆਂ। ਇਹ ਪੰਜ ਸਾਲਾ ਯੋਜਨਾ ਹੈ ਜੋ ਕਿ 2020-21 ਤੋਂ ਸ਼ੁਰੂ ਹੋਈ ਹੈ। ਇਸ ਸਕੀਮ ਦਾ ਉਦੇਸ਼ ਮਾਈਕਰੋ ਉਦਮੀਆਂ ਵਿੱਚ ਮੁਕਾਬਲੇ ਨੂੰ ਵਧਾਉਣਾ ਹੈ ਅਤੇ ਅਸੰਗਠਿਤ/ ਗੈਰ-ਰਸਮੀ ਉਤਪਾਦਕ ਗਰੁੱਪਾਂ, ਸਹਿਕਾਰੀ ਸੰਸਥਾਵਾਂ ਨੂੰ ਅਪਗ੍ਰੇਡ ਅਤੇ ਫਾਰਮੂਲਾਈਜੂਨ ਕਰਨ ਵਿੱਚ ਮੱਦਦ ਕਰਨਾ ਹੈ।
ਉਨਾਂ ਦੱਸਿਆ ਕਿ ਇਹ ਸਕੀਮ ਇੱਕ ਜਿਲ•ਾ ਇੱਕ ਉਤਪਾਦ (ਓ.ਡੀ.ਓ.ਪੀ) ਤੇ ਅਧਾਰਿਤ ਹੈ।ਜਿਸ ਨਾਲ ਖੇਤੀਬਾੜੀ ਉਪਜਾਂ ਦੀ ਖਰੀਦ ਦੇ ਪੈਮਾਨੇ, ਆਮ ਸਹੂਲਤਾਂ ਦਾ ਲਾਭ ਅਤੇ ਮਾਰਕਟਿੰਗ ਦਾ ਲਾਭ ਉਠਾਇਆ ਜਾ ਸਕਦਾ ਹੈ। ਪੰਜਾਬ ਐਗਰੋ ਦੇ ਵਿਆਪਕ ਅਧਿਐਨ ਕਰਨ ਤੋਂ ਬਾਅਦ ਜਿਲ•ਾ ਗੁਰਦਾਸਪੁਰ ਲਈ ‘ਗੋਭੀ ਨੂੰ ਓ.ਡੀ.ਓ.ਪੀ ਵਜੋਂ ਚੁਣਿਆ ਗਿਆ ਹੈ।
ਗੁਰਦਾਸਪੁਰ ਜਿਲ•ਾ ਰਾਜ ਦੇ ਸਾਰੇ ਜਿਲਿ•ਆਂ ਵਿੱਚ ਗੋਭੀ ਦਾ ਉਤਪਾਦਨ ਕਰਨ ਵਾਲਾ ਸੱਭ ਤੋਂ ਵੱਡਾ ਉਤਪਾਦਕ ਹੈ। ਸਾਲ 2018-19 ਦੇ ਦੌਰਾਨ ਗੋਭੀ ਦਾ ਉਤਪਾਦਨ 64,000 ਮੀਟ੍ਰਿਕ ਤੋਂ ਵੱਧ ਸੀ। ਇਹ ਗੁਰਦਾਸਪੁਰ ਦੇ 40 ਕਿਲੋਮੀਟਰ ਦੇ ਘੇਰੇ ਵਿੱਚ ਉਗਾਈ ਜਾਂਦੀ ਹੈ। ਇਹ ਪਠਾਨਕੋਟ, ਅੰਮ੍ਰਿਤਸਰ, ਹਿਮਾਚਲ ਪ੍ਰਦੇਸ, ਜੰਮੂ ਕਸ਼ਮੀਰ, ਚੰਡੀਗੜ• ਅਤੇ ਹੋਰ ਥਾਵਾਂ ਤੇ ਭੇਜੀ ਜਾਂਦੀ ਹੈ। ਖੇਤੀਬਾੜੀ ਪੱਧਰ ਤੇ ਕੋਡਲ ਸਟੋਰੇਜ ਸਹੂਲਤਾਂ ਦੀ ਘਾਟ ਕਾਰਨ ਕਿਸਾਨਾਂ ਨੂੰ ਮਾਨਸੂਨ ਸਮੇਂ ਆਪਣੀਆਂ ਫਸਲਾਂ ਨੂੰ ਘੱਟ ਕੀਮਤਾਂ ਤੇ ਵੇਚਣਾ ਪੈਂਦਾ ਹੈ। ਇਸੇ ਤਰ•ਾ ਉਨ•ਾਂ ਕੋਲ ਛਟਾਈੇ/ ਗਰੇਡਿੰਗ/ ਸਫਾਈ ਅਤੇ ਪੈਕਿੰਗ ਸਹੂਲਤਾਂ ਨਹੀਂ ਹਨ ਜਿਸਦੇ ਨਤੀਜੇ ਵਜੋਂ ਉਹ ਆਪਣਾ ਉਤਪਾਦ ਮਾਲ ਅਤੇ ਸੁਪਰ ਮਾਰਕੀਟਾਂ ਵਿੱਚ ਨਹੀਂ ਭੇਜ ਪਾਉਂਦੇ। ਇਸ ਸਕੀਮ ਅਧੀਨ ਬੁਨਿਆਦੀ ਢਾਂਚਾ ਸਥਾਪਿਤ ਕਰਨ ਲਈ 35′ ਵੱਧ ਤੋਂ ਵੱਧ 10 ਲੱਖ ਰੁਪਏ ਕ੍ਰੇਡਿਟ ਲਿੰਕਡ ਸਬਸਿਡੀ ਪ੍ਰਦਾਨ ਕੀਤੀ ਜਾਵੇਗੀ। ਐਫ.ਪੀ.ਐਸ.ਐਚ.ਜੀਂ ਅਤੇ ਸਹਿਕਾਰੀ ਸੰਸਥਾਵਾਂ ਜੋ ਕਿ ਪਹਿਲਾਂ ਤੋਂ ਹੀ ਗੋਭੀ ਦੇ ਕਾਰੋਬਾਰ ਵਿੱਚ ਲੱਗੇ ਹੋਏ ਹਨ ਜਾਂ ਨਵਾਂ ਕੰਮ ਸ਼ੁਰੂ ਕਰਨਾ ਚਾਹੁੰਦੇ ਹਨ ਉਹ ਵੀ 35’ਕ੍ਰੇਡਿਟ ਲਿੰਕਡ ਸਬਸਿਡੀ ਪਲੈਣ ਦੇ ਹੱਕਦਾਰ ਹੋਣਗੇ।
ਉਨਾਂ ਦੱਸਿਆ ਕਿ ਇੰਸਟੀਚਿਊਟ ਆਫ ਪ੍ਰੋਸੈਸਿੰਗ ਟੈਕਨਾਲੋਜੀ ਅਤੇ ਫੂਡ ਇੰਜੀਨੀਰਿੰਗ ਵਿਭਾਗ, ਪੀਏਯੂ, ਲੁਧਿਆਣਾ ਅਜਿਹੇ ਉਦਮੀਆਂ ਨੂੰ ਟ੍ਰੇਨਿੰਗ ਅਤੇ ਹੈਂਡ-ਹੋਲਡਿੰਗ ਸਹਾਇਤਾ ਪ੍ਰਦਾਨ ਕਰਨਗੇ। ਗੋਭੀ ਦਾ ਅਚਾਰ ਬਣਾਉਣ ਆਦਿ ਦੀ ਪ੍ਰੋਸੈਸਿੰਗ ਲਈ ਵੀ ਸਬਸਿਡੀ ਦਿੱਤੀ ਜਾਵੇਗੀ। ਜਨਰਲ ਮੈਨੇਜਰ (ਫੂਡ ਪ੍ਰੋਸੈਸਿੰਗ), ਪੰਜਾਬ ਐਗਰੋ ਵੱਲੋਂ ਕਿਸੇ ਵੀ ਤਰ•ਾ ਦੀ ਜਾਣਕਾਰੀ ਅਤੇ ਸਪਸ਼ੱਟੀਕਰਨ ਲਈ ਕਿਸਾਨਾਂ ਅਮੇ ਮਾਈਕਰੋ ਫੂਡ ਪ੍ਰੋਸੈਸਿੰਗ ਉਦਮੀਆਂ ਨੂੰ ਉਨ•ਾਂ ਨਾਲ ਸੰਪਰਕ ਕਰਨ ਲਈ ਸੱਦਾ ਦਿੱਤਾ ਗਿਆ ਹੈ। ਉਨ•ਾ ਵੱਲੋਂ ਇਹ ਵੀ ਦੱਸਿਆ ਗਿਆ ਕਿ ਜਿਵੇਂ ਹੀ ਫੂਡ ਪ੍ਰੋਸੈਸਿੰਗ ਮੰਤਰਾਲਾ ਵੱਲੋਂ ਆਨ ਲਾਈਨ ਪੋਰਟਲ ਤਿਆਰ ਕਰ ਦਿੱਤਾ ਜਾਵੇਗਾ ਉਹ ਸਬਸਿਡੀ ਲੈਣ ਲਈ ਅਰਜੀਆਂ ਜਮ•ਾਂ ਕਰ ਸਕਦੇ ਹਨ। ਪੰਜਾਬ ਐਗਰੋ ਵੱਲੋਂ ਇਸ ਮਕਸਦ ਲਈ ਡਿਟੇਲ ਪ੍ਰੋਜੈਕਟ ਰਿਪੋਰਟ ਤਿਆਰ ਕਰਨ ਲਈ ਸਹਾਇਤਾ ਪ੍ਰਦਾਨ ਕਰਨ ਲਈ ਜਿਲ•ਾ ਪੱਧਰ ਦੇ ਸਰੋਤ ਵਿਅਕਤੀ ਵੀ ਰੱਖੇ ਜਾ ਰਹੇ ਹਨ।