ਅੰਮ੍ਰਿਤਸਰ 2 ਅਗਸਤ 2021
ਫੋਕਲ ਪੁਆਇੰਟ ਪੋਸਟ ਆਫਿਸ ਦੇ ਸਬ ਪੋਸਟ ਮਾਸਟਰ ਸ਼੍ਰੀ ਗੁਰਪ੍ਰੀਤ ਸਿੰਘ ਭਾਟੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੋਕਾਂ ਦੀ ਸਹੂਲੀਅਤ ਨੂੰ ਮੁੱਖ ਰੱਖਦਿਆਂ ਹੋਇਆਂ ਅੰਮਿ੍ਰਤਸਰ ਪੋਸਟਲ ਡਿਪਾਰਟਮੈਂਟ ਦੇ ਸੀਨੀਅਰ ਸੁਪਰਡੈਂਟ ਸ਼੍ਰੀ ਦੀਪਕ ਸ਼ਰਮਾ ਦੇ ਯਤਨਾਂ ਸਦਕਾ ਫੋਕਲ ਪੁਆਇੰਟ ਪੋਸਟ ਆਫਿਸ ਨੂੰ ਜਵਾਹਰ ਨਗਰ ਤੋਂ ਬਦਲ ਕੇ ਮੇਨ ਮਹਿਤਾ ਰੋਡ, ਸਾਹਮਣੇ SSSS ਕਾਲਜ ਫਾਰ ਵੂਮੈਨ, ਗਲੀ ਨੰਬਰ 5, ਮਕਬੂਲ ਪੂਰਾ ਵਿੱਖੇ ਸ਼ਿਫਟ ਕੀਤਾ ਗਿਆ ਹੈ।
ਸ੍ਰੀ ਭਾਟੀਆ ਨੇ ਦੱਸਿਆ ਕਿ ਇਸ ਪੋਸਟ ਆਫਿਸ ਦਾ ਉਦਘਾਟਨ ਸ਼੍ਰੀ ਸਤਿੰਦਰ ਸਿੰਘ ਲਹਿਰੀ (ਅਸਿਸਟੈਂਸ ਸੁਪਰਡੈਂਟ ਪੋਸਟ ਆਫਿਸ) ਨੇ ਕੀਤਾ। ਇਸ ਮੌਕੇ ਸ੍ਰੀ ਹਰਵੰਤ ਸਿੰਘ ਇੰਸਪੈਕਟਰ ਪੋਸਟਲ ਡਿਪਾਰਟਮੈਂਟ, ਸ਼੍ਰੀ ਮਨੋਜ ਕੁਮਾਰ ਇੰਸਪੈਕਟਰ ਪੋਸਟਲ ਡਿਪਾਰਟਮੈਂਟ, ਸ਼੍ਰੀ ਊਧਮ ਸਿੰਘ, ਵਿਜੇ ਕੁਮਾਰ, ਮਨਜੀਤ ਸਿੰਘ, ਮਨੀਸ਼ ਕਪੂਰ ਡਿਪਟੀ ਪੋਸਟਮਾਸਟਰ ਜੀਪੀਓ, ਵਿਪਿਨ ਕੁਮਾਰ , ਰਾਕੇਸ਼ ਕੁਮਾਰ, ਜਗਦੀਪ ਸਿੰਘ ਆਦਿ ਅਤੇ ਇਲਾਕੇ ਦੇ ਪਤਵੰਤੇ ਸੱਜਣ ਵੀ ਹਾਜਰ ਸਨ।

हिंदी






