ਫੋਟੋ ਵੋਟਰ ਸੂਚੀ ਦੀ ਸਪੈਸ਼ਲ ਸਰਸਰੀ ਸੁਧਾਈ 2024 ਸਬੰਧੀ ਸੁਪਰਵਾਈਜ਼ਰਾਂ ਨਾਲ ਮੀਟਿੰਗ 

Sorry, this news is not available in your requested language. Please see here.

— ਫੋਟੋ ਵੋਟਰ ਸੂਚੀ ਦੀ ਵਿਸ਼ੇਸ਼ ਸਰਸਰੀ ਸੁਧਾਈ ਦਾ ਕੰਮ 27 ਅਕਤੂਬਰ ਤੋਂ 9 ਦਸੰਬਰ ਤੱਕ -ਐਸ ਡੀ ਐਮ ਰੂਪਨਗਰ
ਰੂਪਨਗਰ, 27 ਅਕਤੂਬਰ:
ਐਸ ਡੀ ਐਮ ਰੂਪਨਗਰ ਹਰਬੰਸ ਸਿੰਘ ਵੱਲੋਂ ਵਿਧਾਨ ਸਭਾ ਚੋਣ ਹਲਕਾ-50 ਰੂਪਨਗਰ ਦੇ ਸੁਪਰਵਾਈਜ਼ਰਾਂ ਨਾਲ ਅਹਿਮ ਮੀਟਿੰਗ ਕੀਤੀ ਗਈ। ਉਹਨਾਂ ਨੇ ਸੁਪਰਵਾਈਜ਼ਰਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਮਿਤੀ-01/01/2024 ਦੇ ਆਧਾਰ ਉੱਤੇ ਫੋਟੋ ਵੋਟਰ ਸੂਚੀ ਵਿਸ਼ੇਸ਼ ਸਰਸਰੀ ਸੁਧਾਈ 27 ਅਕਤੂਬਰ 2023 ਤੋਂ 9 ਦਸੰਬਰ 2023 ਤੱਕ ਕੀਤੀ ਜਾ ਰਹੀ ਹੈ ਇਸ ਸਬੰਧ ਵਿੱਚ ਮਿਤੀ-27/10/2023 ਨੂੰ ਬੂਥ ਲੈਵਲਾਂ ਅਫਸਰਾਂ ਵੱਲੋਂ ਆਪਣੇ ਆਪਣੇ ਏਰੀਏ ਵਿੱਚ ਜਾ ਕੇ ਫੋਟੋ ਵੋਟਰ ਸੂਚੀ 2024 ਦੀ ਮੁੱਢਲੀ ਪ੍ਰਕਾਸ਼ਨਾ ਕਰਵਾਈ ਜਾਣੀ ਹੈ।
ਉਨ੍ਹਾਂ ਦੱਸਿਆ ਕਿ 04 ਅਤੇ 05 ਨਵੰਬਰ 2023 ਤੇ 02 ਅਤੇ 03 ਦਸੰਬਰ 2023 ਨੂੰ ਸਪੈਸ਼ਲ ਕੈਂਪ ਲਗਾਏ ਜਾ ਰਹੇ ਹਨ ਇਸ ਲਈ ਇਹਨਾਂ ਸਪੈਸ਼ਲ ਕੈਂਪਾ ਵਾਲੇ ਦਿਨ ਬੂਥ ਲੈਵਲ ਅਫਸਰ ਆਪਣੇ ਆਪਣੇ ਪੋਲਿੰਗ ਸਟੇਸ਼ਨ ਤੇ ਸਵੇਰੇ 10:00 ਵਜੇ ਤੋਂ ਸ਼ਾਮ 5:00 ਵਜੇ ਤੱਕ ਬੈਠਣ ਗਏ ਅਤੇ ਆਮ ਜਨਤਾ ਤੋਂ ਫਾਰਮ ਪ੍ਰਾਪਤ ਕਰਨਗੇ।
ਉਹਨਾਂ ਦੱਸਿਆ ਕਿ ਨਵੀਂ ਵੋਟ ਰਜਿਸਟਰੇਸ਼ਨ ਕਰਨ ਲਈ ਫਾਰਮ ਨੰਬਰ 6, ਨਾਂਅ ਕਟਵਾਉਣ ਲਈ ਫਾਰਮ ਨੰਬਰ 7, ਵੇਰਵਿਆਂ ਵਿੱਚ ਸੋਧ ਲਈ/ਦਿਵਿਆਂਗ ਵੋਟਰ ਵਜੋਂ ਮਾਰਕਿੰਗ ਲਈ/ਰਿਹਾਇਸ਼ ਬਦਲਣ ਲਈ ਵੋਟਰ ਕਾਰਡ ਬਦਲੀ ਕਰਨ ਲਈ ਫਾਰਮ ਨੰਬਰ 8 ਪ੍ਰਾਪਤ ਕਰਨਗੇ।
ਐਸ.ਡੀ.ਐਮ ਰੂਪਨਗਰ ਨੇ ਦੱਸਿਆ ਕਿ ਆਨਲਾਈਨ ਫਾਰਮ www.nvsp.in ਜਾਂ ਵੋਟਰ ਹੈਲਪਲਾਈਨ ਦੇ ਵੀ ਭਰੇ ਜਾ ਸਕਦੇ ਹਨ ਵਧੇਰੇ ਜਾਣਕਾਰੀ ਲਈ ਟੋਲ ਫ੍ਰੀ ਨੰਬਰ 1950 ਤੇ ਕਾਲ ਕਰ ਸਕਦੇ ਹਨ।
ਇਸ ਮੌਕੇ ਤਹਿਸੀਲਦਾਰ ਚੇਤਨ ਬੰਗੜ, ਵਿਧਾਨ ਸਭਾ ਚੋਣ ਹਲਕਾ-50 ਰੂਪਨਗਰ ਦੇ ਸਮੂਹ ਸੁਪਰਵਾਈਜ਼ਰ, ਚੋਣ ਕਾਨੂੰਗੋ ਅਮਨਦੀਪ ਸਿੰਘ, ਕੰਪਿਊਟਰ ਫੈਕਲਟੀ ਨੀਰਜ ਵਰਮਾ ਆਦਿ ਹਾਜ਼ਰ ਸਨ ।