ਬਡਬਰ ਕਾਲਜ ’ਚ ਸਵੱਛਤਾ ਮੁਹਿੰਮ ਨੂੰ ਸਮਰਪਿਤ ਐਨਐੱਸਐੱਸ ਕੈਂਪ

Sorry, this news is not available in your requested language. Please see here.

ਬਡਬਰ ਕਾਲਜ ’ਚ ਸਵੱਛਤਾ ਮੁਹਿੰਮ ਨੂੰ ਸਮਰਪਿਤ ਐਨਐੱਸਐੱਸ ਕੈਂਪ

ਬਰਨਾਲਾ, 30 ਸਤੰਬਰ

ਸੰਤ ਬਾਬਾ ਅਤਰ ਸਿੰਘ ਸਰਕਾਰੀ ਬਹੁਤਕਨੀਕੀ ਕਾਲਜ ਬਡਬਰ ਬਰਨਾਲਾ ਵਿਖੇ ਰਾਸ਼ਟਰੀ ਸੇਵਾ ਯੋਜਨਾ ਇਕਾਈ ਵੱਲੋਂ ਸ਼ਹੀਦ ਭਗਤ ਸਿੰਘ ਜੀ ਦੇ 115ਵੇਂ ਜਨਮਦਿਨ ਨੂੰ ਸਮਰਪਿਤ ਮਨਾਏ ਜਾ ਰਹੇ ਹਫਤੇ ਮੌਕੇ ‘ਮੇਰਾ ਕਾਲਜ ਮੈਂ ਆਪ ਸਵਾਰਾਂ’ ਮੁਹਿੰਮ ਤਹਿਤ ਇੱਕ ਰੋਜ਼ਾ ਸਵੱਛਤਾ ਕੈਂਪ ਲਾਇਆ ਗਿਆ।

ਕੈਂਪ ਦਾ ਉਦਘਾਟਨ ਕਾਲਜ ਪਿ੍ਰੰਸੀਪਲ ਯਾਦਵਿੰਦਰ ਸਿੰਘ ਵੱਲੋਂ ਕੀਤਾ ਗਿਆ। ਉਨਾਂ ਵੱਲੋਂ ਕਾਲਜ ਦੇ ਰਾਸ਼ਟਰੀ ਸੇਵਾ ਯੋਜਨਾ ਦੇ ਪ੍ਰੋਗਰਾਮ ਅਫਸਰ ਰੀਤਵਿੰਦਰ ਸਿੰਘ ਦੀ ਅਗਵਾਈ ਵਿਚ ਲਗਾਏ ਇਸ ਕੈਂਪ ਦੀ ਸ਼ਲਾਘਾ ਕੀਤੀ ਗਈ ਤੇ ਕਿਹਾ ਕਿ ਰਾਸ਼ਟਰੀ ਸੇਵਾ ਯੋਜਨਾ ਦਾ ਮੁੱਖ ਮੰਤਵ ਇਸ ਦੇ ਸਲੋਗਨ ਵਿੱਚ ਹੀ ਛੁਪੀਆ ਹੈ। ਇਸ ਮੌਕੇ ਕਾਲਜ ਦੇ ਟ੍ਰੇਨਿੰਗ ਅਤੇ ਪਲੇਸਮੈਂਟ ਅਫਸਰ ਗੁਰਬਖਸ਼ੀਸ਼ ਸਿੰਘ ਅੰਟਾਲ ਨੇ ਰਾਸ਼ਟਰੀ ਸੇਵਾ ਯੋਜਨਾ ਦੇ ਮਹੱਤਵ, ਇਸ ਦੇ ਇਤਿਹਾਸ, ਲੋਗੋ ਵਿਚ ਵਰਤੇ ਲਾਲ ਰੰਗ ਨੂੰ ਨੌਜਵਾਨਾਂ ਦੇ ਜੋਸ਼ ਦਾ ਪ੍ਰਤੀਕ ਦੱਸਿਆ। ਉਨ ਾਂ ਕਿਹਾ ਕਿ ਨੀਲਾ ਰੰਗ ਸਮਾਜਿਕ ਬੁਰਾਈਆਂ ਵਿਰੁੱਧ ਪਾਏ ਯੋਗਦਾਨ ਨੂੰ ਦਰਸਾਉਂਦਾ ਹੈ।

ਕੈਂਪ ਦੌਰਾਨ ਕਾਲਜ ਦੇ ਵਲੰਟੀਅਰਾਂ ਅਤੇ ਸਟਾਫ ਵੱਲੋਂ ਕਾਲਜ ਦੇ ਆਲੇ ਦੁਆਲੇ ਦੀ ਸਫਾਈ ਕੀਤੀ ਗਈ ਅਤੇ ਵੱਖ ਵੱਖ ਤਰਾਂ ਦੇ ਫਲਦਾਰ ਪੌਦੇ ਲਗਾਏ ਗਏ। ਇਸ ਮੌਕੇ  ਸੀਨੀਅਰ ਲੈਕ: ਡਾ. ਹਰਜਿੰਦਰ ਸਿੰਘ, ਲੈਕਚਰਾਰ ਖੁਸ਼ਪ੍ਰੀਤ ਸਿੰਘ, ਲਵਪ੍ਰੀਤ ਸਿੰਘ, ਅਮਰੀਕ ਸਿੰਘ, ਦੀਪਕ ਜਿੰਦਲ, ਨੌਨਿਹਾਲ ਸਿੰਘ, ਮੈਡਮ ਮਨਪ੍ਰੀਤ ਕੌਰ, ਮੈਡਮ ਹਰਪ੍ਰੀਤ ਕੌਰ, ਰਘਬੀਰ ਸਿੰਘ, ਸੁਖਮੀਤ ਸਿੰਘ ਤੋਂ ਇਲਾਵਾ ਸਮੁੱਚੇ ਸਟਾਫ ਨੇ ਸ਼ਮੂਲੀਅਤ ਕੀਤੀ।