ਬਰਨਾਲਾ ‘ਚ ਅੱਜ ਸ਼ਾਮ 8 ਵਜੇ ਤੋਂ ਸਵੇਰ 6 ਵਜੇ ਤੱਕ ਬ੍ਲੈਕ ਆਊਟ, ਜ਼ਿਲ੍ਹਾ ਮੈਜਿਸਟ੍ਰੇਟ

Sorry, this news is not available in your requested language. Please see here.

–ਅੱਜ ਸ਼ਾਮ 7 ਵਜੇ ਤੋਂ ਸਵੇਰ 6 ਵਜੇ ਦੁਕਾਨਾਂ ਅਤੇ ਬਜ਼ਾਰ ਬੰਦ ਰਹਿਣਗੇ
–ਲੋਕਾਂ ਨੂੰ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ
–ਕਿਸੇ ਅਣਜਾਣ ਸਮਾਨ ਨੂੰ ਹੱਥ ਨਾ ਲਗਾਓ, ਕੰਟਰੋਲ ਰੂਮ ‘ਤੇ ਸੂਚਿਤ ਕਰੋ
ਬਰਨਾਲਾ, 10 ਮਈ 2025
ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀ ਟੀ ਬੈਨਿਥ ਨੇ ਦੱਸਿਆ ਕਿ ਸਰਹੱਦ ਉੱਤੇ ਤਣਾਅ ਪੂਰਨ ਮਾਹੌਲ ਨੂੰ ਮੁਖ ਰੱਖਦੇ ਹੋਏ ਜ਼ਿਲ੍ਹਾ ਬਰਨਾਲਾ ‘ਚ ਅੱਜ ਸ਼ਾਮ (10 ਮਈ 2025) 8 ਵਜੇ ਤੋਂ ਲੈ ਕੇ ਕੱਲ ਸਵੇਰ (11 ਮਈ 2025) 6 ਵਜੇ ਤੱਕ ਬ੍ਲੈਕ ਆਊਟ ਲਾਗੂ ਕੀਤਾ ਜਾਵੇਗਾ। ਇਸ ਦੌਰਾਨ ਨਗਰ ਵਾਸੀ ਆਪਣੇ ਘਰਾਂ ‘ਚ ਰਹਿਣ ਅਤੇ ਬਾਹਰ ਨਾ ਜਾਣ। ਸ਼ਾਮ 7 ਵਜੇ ਤੋਂ ਸਵੇਰ 6 ਵਜੇ ਦੁਕਾਨਾਂ ਅਤੇ ਬਜ਼ਾਰ ਬੰਦ ਰਹਿਣਗੇ। ਕੇਵਲ ਦਵਾਈਆਂ ਦੀਆਂ ਦੁਕਾਨਾਂ ਖੁੱਲੀਆਂ ਰੱਖਣ ਦੇ ਹੁਕਮ ਹਨ। ਘਰਾਂ ‘ਚ ਇਸਤੇਮਾਲ ਹੋਣ ਵਾਲੇ ਜਨਰੇਟਰ ਅਤੇ ਇੰਨਵਰਟਰ ਵੀ ਬੰਦ ਰੱਖੇ ਜਾਣ।
ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਖੇਤਰ ਵਿਚ ਭੀੜ ਨਾ ਇਕੱਠੀ ਕਰਨ ਅਤੇ ਕੇਵਲ ਲੋੜ ਅਨੁਸਾਰ ਆਪਣੇ ਘਰਾਂ ਤੋਂ ਬਾਹਰ ਨਿਕਲਣ। ਉਨ੍ਹਾਂ ਕਿਹਾ ਕਿ ਸ਼ਾਮ 8 ਵਜੇ ਤੋਂ ਬਾਅਦ ਲੋਕ ਆਪਣੇ ਘਰਾਂ, ਸੀਸੀਟੀਵੀ ਕੈਮਰਾ, ਐਲਈਡੀਜ਼, ਦੁਕਾਨਾਂ ਦੇ ਬੋਰਡਾਂ ਦੀ ਲਾਈਟਾਂ ਬੰਦ ਰੱਖਣ। ਉਨਾਂ ਹਦਾਇਤ ਕੀਤੀ ਕਿ ਲੋਕ ਆਪਣੇ ਘਰ ਦੀਆਂ , ਖਿੜਕੀਆਂ ਨੂੰ ਪਰਦਿਆਂ ਨਾਲ ਢੱਕ ਕੇ ਬੰਦ ਰੱਖਣ ਤਾਂ ਜੋ ਕਿਸੇ ਵੀ ਕਿਸਮ ਦੀ ਰੋਸ਼ਨੀ ਬਾਹਰ ਨਾ ਜਾਵੇ।
ਜ਼ਿਲ੍ਹਾ ਮੈਜਿਸਟ੍ਰੇਟ ਨੇ ਨਿਰਦੇਸ਼ ਦਿੱਤੇ ਕਿ ਮਾਰਕੀਟ, ਦੁਕਾਨਾਂ, ਮਾਲ ਆਦਿ ਵੀ ਅੱਜ ਸ਼ਾਮ 7 ਵਜੇ ਤੋਂ ਲੈ ਕੇ ਸਵੇਰੇ 6 ਵਜੇ ਤੱਕ ਬੰਦ ਰੱਖੇ ਜਾਣਗੇ। ਇਨ੍ਹਾਂ ‘ਚ ਦਵਾਈਆਂ ਦੀਆਂ ਦੁਕਾਨਾਂ ਸ਼ਾਮਲ ਨਹੀਂ ਹਨ ਜਿਹੜੀਆਂ ਕਿ ਖੁੱਲੀਆਂ ਰੱਖੀਆਂ ਜਾ ਸਕਦੀਆਂ ਹਨ।
ਵਸਤੂਆਂ ਦੀ ਜਮਾਂਖੋਰੀ ਸਬੰਧੀ ਜਿਵੇਂ ਤੇਲ, ਸਬਜ਼ੀ ਜਾਂ ਰਾਸ਼ਨ ਆਦਿ ਕਰਨ ਦੀ ਕੋਈ ਜਰੂਰਤ ਨਹੀਂ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ‘ਚ ਲੋੜ ਅਨੁਸਾਰ ਸਾਰਾ ਸਮਾਨ ਮੌਜੂਦ ਹੈ ਅਤੇ ਪ੍ਰਸ਼ਾਸਨ ਪੂਰੀ ਤਰੀਕੇ ਨਾਲ ਤਿਆਰ ਹੈ।
ਉਨ੍ਹਾਂ ਕਿਹਾ ਕਿ ਜੇ ਕਰ ਕੋਈ ਅਣਜਾਣ ਸਮਾਨ ਦਿਸਦਾ ਹੈ ਤਾਂ ਨਾ ਹੀ ਉਸ ਦੇ ਨੇੜੇ ਜਾਓ ਨਾ ਹੀ ਹੱਥ ਲਗਾਓ। ਇਸ ਸਬੰਧੀ ਸੂਚਨਾ ਤੁਰੰਤ ਜ਼ਿਲ੍ਹਾ ਪ੍ਰਸ਼ਾਸਨ ਕੰਟਰੋਲ ਰੂਮ ਨੂੰ 01679-233031 ਅਤੇ ਐੱਸ ਐੱਸ ਪੀ ਦਫਤਰ ਬਰਨਾਲਾ 97795-45100 ਅਤੇ 98726-00040 ਦਿੱਤੀ ਜਾਵੇ।
ਉਨ੍ਹਾਂ ਕਿਹਾ ਕਿ ਲੋਕ ਅਫਵਾਹਾਂ ਤੋਂ ਸੁਚੇਤ ਰਹਿਣ ਅਤੇ ਗ਼ਲਤ ਸੂਚਨਾ ਨਾ ਸਾਂਝੀ ਕਰਨ। ਸਰਕਾਰੀ ਨਿਰਦੇਸ਼ਾਂ ਬਾਰੇ ਸਟੀਕ ਜਾਣਕਾਰੀ ਲੈਣ ਲਈ ਲੋਕ ਜ਼ਿਲ੍ਹਾ ਲੋਕ ਸੰਪਰਕ ਦਫ਼ਤਰ ਦੇ ਸੋਸ਼ਲ ਮੀਡਿਆ ਹੈਂਡਲ ਫੇਸਬੁੱਕ, ਇੰਸਟਾਗ੍ਰਾਮ, ਟਵਿੱਟਰ (ਐਕਸ) ਅਤੇ ਯੂ ਟੀਊਬ ਨਾਲ ਜੁੜਣ ।