ਬਲਾਕ ਪਟਿਆਲਾ-1 ਦੇ ਸਕੂਲਾਂ ਵੱਲੋਂ ਲਗਾਏ ਆਨਲਾਈਨ ਸਮਰ ਕੈਂਪ ‘ਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਲਿਆ ਹਿੱਸਾ

Sorry, this news is not available in your requested language. Please see here.

ਸਮਰ ਕੈਂਪ ਦੌਰਾਨ ਵਿਦਿਆਰਥੀਆਂ ਦੀ ਪ੍ਰਤੀਭਾ ਨੂੰ ਨਿਖਾਰਿਆ ਜਾ ਰਿਹਾ ਹੈ : ਜ਼ਿਲ੍ਹਾ ਸਿੱਖਿਆ ਅਫ਼ਸਰ
ਪਟਿਆਲਾ, 3 ਜੂਨ 2021
ਬਲਾਕ ਪਟਿਆਲਾ-1 ਦੇ ਸੈਂਟਰ ਸਾਹਿਬ ਨਗਰ ਥੇੜੀ ਦੇ ਅੱਠ ਸਕੂਲਾਂ ਵੱਲੋਂ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਨਿਖਾਰਨ ਲਈ ਆਨਲਾਈਨ ਸਮਰ ਕੈਂਪ ਲਗਾਇਆ ਗਿਆ, ਜਿਸ ‘ਚ ਵਿਦਿਆਰਥੀਆਂ ਦੇ ਚਿੱਤਰਕਲਾ, ਕਰਾਫ਼ਟ ਕਲੇਅ ਮਾਡਲਿੰਗ, ਪੇਪਰ ਵਰਕ, ਯੋਗਾ, ਪੋਸਟਰ, ਕਾਰਡ ਮੇਕਿੰਗ ਅਤੇ ਲੇਖ ਮੁਕਾਬਲੇ ਮੁਕਾਬਲੇ ਕਰਵਾਏ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸਰਬਜੀਤ ਕੌਰ ਨੇ ਦੱਸਿਆ ਕਿ ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ‘ਤੇ ਵਿਦਿਆਰਥੀਆਂ ‘ਚ ਰਚਨਾਤਮਿਕ ਰੁਚੀਆਂ ਪੈਦਾ ਕਰਨ ਲਈ ਸਮਰ ਕੈਂਪ ਲਗਾਏ ਜਾ ਰਹੇ ਹਨ।
ਬਲਾਕ ਪ੍ਰਾਇਮਰੀ ਅਫ਼ਸਰ ਨੇ ਦੱਸਿਆ ਕਿ 26 ਮਈ ਤੋਂ ਸ਼ੁਰੂ ਹੋਏ ਬਲਾਕ ਪਟਿਆਲਾ-1 ਦੇ ਅੱਠ ਸਕੂਲਾਂ ਦੇ ਆਨਲਾਈਨ ਸਮਰ ਕੈਂਪ ਦੌਰਾਨ ਵਿਦਿਆਰਥੀਆਂ ਵੱਲੋਂ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ ਗਿਆ ਹੈ। ਉਨ੍ਹਾਂ ਦੱਸਿਆ ਅੱਠ ਰੋਜ਼ਾ ਕੈਂਪ ਦੇ ਸਮਾਪਤੀ ਸਮਾਰੋਹ ‘ਚ ਐਕਸਟਰਾ ਅਸਿਸਟੈਂਟ ਕਮਿਸ਼ਨਰ ਜਗਨੂਰ ਸਿੰਘ ਗਰੇਵਾਲ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਪ੍ਰਾਇਮਰੀ) ਇੰਜ. ਅਮਰਜੀਤ ਸਿੰਘ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕਰਕੇ ਵਿਦਿਆਰਥੀਆਂ ਵੱਲੋਂ ਸਮਰ ਕੈਂਪ ਦੌਰਾਨ ਪੜ੍ਹਾਈ ਦੇ ਨਾਲ-ਨਾਲ ਹੋਰ ਗਤੀਵਿਧੀਆਂ ‘ਚ ਹਿੱਸਾ ਲੈਣ ਦੀ ਸ਼ਲਾਘਾ ਕੀਤੀ। ਇਸ ਮੌਕੇ ਜਗਨੂਰ ਸਿੰਘ ਗਰੇਵਾਲ ਨੇ ਕਿਹਾ ਕਿ ਅਜਿਹੇ ਕੈਂਪ ਵਿਦਿਆਰਥੀਆਂ ‘ਚ ਛੁਪੀ ਹੋਈ ਪ੍ਰਤੀਭਾ ਨੂੰ ਨਿਖਾਰਨ ਦਾ ਅਤੇ ਉਨ੍ਹਾਂ ‘ਚ ਆਤਮ ਵਿਸ਼ਵਾਸ ਪੈਦਾ ਕਰਨ ਦਾ ਕੰਮ ਕਰਦੇ ਹਨ।
ਸਮਾਪਤੀ ਸਮਾਰੋਹ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਇੰਜ ਅਮਰਜੀਤ ਸਿੰਘ ਨੇ ਕਿਹਾ ਕਿ ਇਨ੍ਹਾਂ ਕੈਂਪਾਂ ਦਾ ਉਦੇਸ਼ ਵਿਦਿਆਰਥੀਆਂ ਨੂੰ ਪੜਾਈ ਦੇ ਨਾਲ ਨਾਲ ਹੋਰਨਾਂ ਗਤੀਵਿਧੀਆਂ ਜਿਸ ‘ਚ ਕੋਲਾਜ਼ ਬਣਾਉਣਾ, ਯੋਗਾ, ਕਵਿਤਾ ਉਚਾਰਨ ਮੁਕਾਬਲੇ, ਡਾਂਸ ਮੁਕਾਬਲੇ, ਕਲੇਅ ਮਾਡਲਿੰਗ, ਪੇਪਰ ਕਰਾਫ਼ਟ, ਨੋਟ ਬੁੱਕ ਡੈਕੋਰੇਸ਼ਨ ਆਦਿ ਵਰਗੇ ਮੁਕਾਬਲੇ ਕਰਵਾਕੇ ਉਨ੍ਹਾਂ ਦੀ ਪ੍ਰਤੀਭਾ ਨੂੰ ਨਿਖਾਰਨਾ ਹੈ।
ਸਮਰ ਕੈਂਪ ਦੌਰਾਨ ਮਨਵਿੰਦਰ ਕੌਰ ਭੁੱਲਰ, ਡਾ. ਦਵਿੰਦਰ ਸਿੰਘ ਬੋਹਾ, ਰਾਜਵੰਤ ਸਿੰਘ, ਸੁਖਦੀਪ ਕੌਰ, ਹਰਜੀਤ ਕੌਰ ਅਤੇ ਮੋਨਿਕਾ ਵੱਲੋਂ ਵਿਦਿਆਰਥੀਆਂ ਨੂੰ ਵੱਖ ਵੱਖ ਗਤੀਵਿਧੀਆਂ ਕਰਵਾਈਆਂ ਗਈਆਂ
ਕੈਪਸ਼ਨ : ਵਿਦਿਆਰਥੀ ਆਨਲਾਈਨ ਸਮਰ ਕੈਂਪ ਹਿੱਸਾ ਲੈਂਦੇ ਹੋਏ।