ਬਲਾਕ ਪੱਧਰ ਤੇ ਬੀ.ਡੀ.ਪੀ.ੳ ਦਫਤਰਾਂ ਵਿਚ ਲਗਾਏ ਰੋਜਗਾਰ ਮੇਲੇ ਵਿਚ 50 ਬੱਚਿਆਂ ਦੀ ਚੋਣ

ROZGAR
ਡੀ.ਬੀ.ਈ.ਈ. ਵੱਲੋਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਕਰਵਾਈ ਜਾ ਰਹੀ ਹੈ ਮੁਫਤ ਕੋਚਿੰਗ ਮੁਹੱਈਆ

Sorry, this news is not available in your requested language. Please see here.

ਧਾਰੀਵਾਲ ਬੀ.ਡੀ.ਪੀ.ੳ ਦਫਤਰ ਵਿਚ 09 ਅਗਸਤ ਨੂੰ ,ਕਾਦੀਆਂ ਬੀ.ਡੀ.ਪੀ.ੳ ਦਫਤਰ 10 ਅਗਸਤ ਨੂੰ, ਦੋਰਾਗਲਾ ਬੀ.ਡੀ.ਪੀ.ੳ ਦਫਤਰ 11 ਅਗਸਤ ਨੂੰ,ਕਲਾਨੋਰ ਬੀ.ਡੀ.ਪੀ.ੳ ਦਫਤਰ 12 ਅਗਸਤ, ਡੇਰਾ ਬਾਬਾ ਨਾਨਕ ਬੀ.ਡੀ.ਪੀ.ੳ ਦਫਤਰ 13 ਅਗਸਤ, ਫਤਹਿਗੜ੍ਹ ਚੂੜੀਆਂ ਬੀ.ਡੀ.ਪੀ.ੳ ਦਫਤਰ 16 ਅਗਸਤ ਨੂੰ ਰੋਜਗਾਰ ਮੇਲੇ ਲਗਾਏ ਜਾ ਰਹੇ ਹਨ
ਗੁਰਦਾਸਪੁਰ, 6 ਅਗਸਤ 2021 ਸਰਕਾਰ ਵਲੋ Covid ਮਹਾਂਮਾਰੀ ਨੂੰ ਰੋਕਣ ਲਈ ਦਿੱਤੀਆ ਗਈਆ ਹਦਾਇਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਮਿਸ਼ਨ ਘਰ ਘਰ ਰੋਜਗਾਰ ਸਕੀਮ ਤਹਿਤ ਜਿਲ੍ਹਾ ਗੁਰਦਾਸਪੁਰ ਵਿਖੇ ਵਧੀਕ ਡਿਪਟੀ ਕਮਿਸ਼ਨਰ(ਜ), ਗੁਰਦਾਸਪੁਰ ਦੀ ਰਹਿਨੁਮਾਈ ਹੇਠ ਬਲਾਕ ਪੱਧਰ ਤੇ ਬੀ.ਡੀ.ਪੀ.ੳ ਦਫਤਰਾਂ ਵਿਚ ਰੋਜਗਾਰ ਮੇਲੇ ਲਗਾਏ ਜਾ ਰਹੇ ਹਨ, ਹੁਣ ਤੱਕ 5 ਬੀ.ਡੀ.ਪੀ.ੳ ਦਫਤਰਾਂ ਵਿਚ ਰੋਜਗਾਰ ਮੇਲੇ ਲਗਾਏ ਜਾ ਚੁਕੇ ਹਨ ਜਿਹਨਾਂ ਵਿਚ ਹੁਣ ਤੱਕ 50 ਦੇ ਤਕਰੀਬਨ ਬੱਚਿਆਂ ਦੀ ਚੋਣ ਕੀਤੀ ਜਾ ਚੁਕੀ ਹੈ।
ਇਸ ਮੇਲੇ ਵਿੱਚ ਸਕਿਊਰਟੀ ਗਾਰਡ ਦੀ ਭਰਤੀ ਲਈ SIS ਕੰਪਨੀ ਦੇ ਅਧਿਕਾਰੀ ਸੰਤੋਖ ਸਿੰਘ ਵਲੋਂ ਯੋਗਤਾ ਦਸਵੀ ਪਾਸ ਤੋਂ ਲੈ ਕੇ ਬਾਰਵੀਂ ਦੇ ਪ੍ਰਾਰਥੀਆਂ ਦੀ ਚੋਣ ਕੀਤੀ ਜਾਣੀ ਹੈ । ਚੁਣੇ ਗਏ ਪ੍ਰਾਰਥੀਆਂ ਨੂੰ ਮੋਕੇ ਤੇ ਹੀ ਆਫਰ ਲੈਟਰ ਵੰਡੇ ਜਾਣਗੇ ।
ਕੰਪਨੀ ਦੇ ਅਧਿਕਾਰੀ ਦੱਸਿਆ ਕਿ ਚੁਣੇ ਗਏ ਪ੍ਰਾਰਥੀਆਂ ਨੂੰ 13,000–16,000 ਰੁਪਏ ਤਨਖਾਹ ਮੁਹੱਈਆ ਕਰਵਾਈ ਜਾਵੇਗੀ, ਜਿਹੜੇ ਪ੍ਰਾਰਥੀ ਸਕਿਊਰਟੀ ਗਾਰਡ ਦੀ ਭਰਤੀ ਲਈ ਚਾਹਵਾਨ ਹਨ ਉਹ ਪ੍ਰਾਰਥੀ ਹੇਠ ਦਿੱਤੇ ਹੋਏ ਵੇਰਵੇ ਅਨੁਸਾਰ ਕੇਪਾਂ ਵਿਚ ਸ਼ਾਮਿਲ ਹੋ ਸਕਦੇ ਹਨ। ਧਾਰੀਵਾਲ ਬੀ.ਡੀ.ਪੀ.ੳ ਦਫਤਰ 09-08-2021, ਕਾਦੀਆਂ ਬੀ.ਡੀ.ਪੀ.ੳ ਦਫਤਰ 10-08-2021, ਦੋਰਾਗਲਾ ਬੀ.ਡੀ.ਪੀ.ੳ ਦਫਤਰ 11-08-2021, ਕਲਾਨੋਰ ਬੀ.ਡੀ.ਪੀ.ੳ ਦਫਤਰ12-08-2021, ਡੇਰਾ ਬਾਬਾ ਨਾਨਕ ਬੀ.ਡੀ.ਪੀ.ੳ ਦਫਤਰ 13-08-2021, ਫਤਹਿਗੜ੍ਹ ਚੂੜੀਆਂ ਬੀ.ਡੀ.ਪੀ.ੳ ਦਫਤਰ16-08-2021 ਨੂੰ ਰੋਜਗਾਰ ਮੇਲੇ ਲਗਾਏ ਜਾ ਰਹੇ ਹਨ>