ਬਲਾਕ ਪੱਧਰ ਤੇ ਸਕਿਊਰਟੀ ਗਾਰਡ ਦੀ ਭਰਤੀ ਲਈ 02 ਅਗਸਤ ਤੋ ਰੋਜਗਾਰ ਮੇਲੇ ਲਗਾਏ ਜਾ ਰਹੇ ਹਨ- ਪ੍ਰਸ਼ੋਤਮ ਸਿੰਘ

news makahni
news makhani

Sorry, this news is not available in your requested language. Please see here.

ਗੁਰਦਾਸਪੁਰ 30 ਜੁਲਾਈ 2021 ਪ੍ਰਸ਼ੋਤਮ ਸਿੰਘ ਜਿਲ੍ਹਾ ਰੋਜਗਾਰ ਜਨਰੇਸ਼ਨ ਅਤੇ ਸਿਖਲਾਈ ਅਫਸਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਐਸ ਆਈ ਐਸ ਸਕਿਉਰਟੀ ਕੰਪਨੀ ਵੱਲੋ 2 ਅਗਸਤ ਤੋ 16 ਅਗਸਤ ਤੱਕ ਜਿਲ੍ਹਾ ਗੁਰਦਾਸਪੁਰ ਵਿਚ ਵੱਖ-ਵੱਖ ਬਲਾਕ ਪੱਧਰ ਤੇ ਸਕਿਉਰਟੀ ਗਾਰਡ ਦੀ ਭਰਤੀ ਕਰਨ ਲਈ ਰੋਜਗਾਰ ਮੇਲੇ ਲਗਾਏ ਜਾ ਰਹੇ ਹਨ।
ਉਹਨਾ ਅੱਗੇ ਦੱਸਿਆ ਕਿ ਜਿਲ੍ਹਾ ਗੁਰਦਾਸਪੁਰ ਵਿਚ ਵੱਖ ਵੱਖ ਬਲਾਕ ਪੱਧਰ ਤੇ ਸਕਿਊਰਟੀ ਗਾਰਡ ਦੀ ਭਰਤੀ ਲਈ ਰੋਜਗਾਰ ਮੇਲਿਆ ਤਹਿਤ ਬਲਾਕ ਦੀਨਾਨਗਰ ਵਿਖੇ ਬੀ ਡੀ ਪੀ ੳ ਦਫਤਰ ਵਿਖੇ 2 ਅਗਸਤ ਨੂੰ, ਸ਼੍ਰੀ ਹਰਗੋਬਿੰਦਪੁਰ ਵਿਖੇ ਬੀ ਡੀ ਪੀ ੳ ਦਫਤਰ ਵਿਖੇ 3 ਅਗਸਤ ਨੂੰ, ਗੁਰਦਾਸਪੁਰ ਵਿਖੇ ਬੀ ਡੀ ਪੀ ੳ ਦਫਤਰ ਵਿਖੇ 4 ਅਗਸਤ ਨੂੰ, ਕਾਹਨੂੰਵਾਨ ਵਿਖੇ ਬੀ ਡੀ ਪੀ ੳ ਦਫਤਰ ਵਿਖੇ 5 ਅਗਸਤ ਨੂੰ, ਬਟਾਲਾ ਵਿਖੇ ਬੀ ਡੀ ਪੀ ੳ ਦਫਤਰ ਵਿਖੇ 6ਅਗਸਤ ਨੂੰ, ਧਾਰੀਵਾਲ ਵਿਖੇ ਬੀ ਡੀ ਪੀ ੳ ਦਫਤਰ ਵਿਖੇ 9 ਅਗਸਤ ਨੂੰ, ਕਾਦੀਆ ਵਿਖੇ ਬੀ ਡੀ ਪੀ ੳ ਦਫਤਰ ਵਿਖੇ 10 ਅਗਸਤ ਨੂੰ, ਦੌਰਾਗਲਾ ਵਿਖੇ ਬੀ ਡੀ ਪੀ ੳ ਦਫਤਰ ਵਿਖੇ 11 ਅਗਸਤ ਨੂੰ, ਕਲਾਨੌਰ ਵਿਖੇ ਬੀ ਡੀ ਪੀ ੳ ਦਫਤਰ ਵਿਖੇ 12 ਅਗਸਤ ਨੂੰ, ਡੇਰਾ ਬਾਬਾ ਨਾਨਕ ਵਿਖੇ ਬੀ ਡੀ ਪੀ ੳ ਦਫਤਰ ਵਿਖੇ 13 ਅਗਸਤ ਨੂੰ ਅਤੇ ਫਤਿਹਗੜ ਚੂੜੀਆ ਵਿਖੇ ਬੀ ਡੀ ਪੀ ੳ ਦਫਤਰ ਵਿਖੇ 16 ਅਗਸਤ ਨੂੰ ਲੱਗੇਗਾ।
ਉਹਨਾ ਦੱਸਿਆ ਕਿ ਸਕਿਊਰਟੀ ਗਾਰਡ ਲਈ ਘੱਟੋ ਘੱਟ ਯੋਗਤਾ 10ਵੀ ਪਾਸ, ਉਮਰ 21 ਤੋ 37 ਸਾਲ ਅਤੇ ਕੱਦ 5 ਫੁੱਟ 7 ਇੰਚ ਹੋਣਾ ਚਾਹਿਦਾ ਹੈ । ਐਸ ਆਈ ਐਸ ਸਕਿਊਰਟੀ ਕੰਪਨੀ ਵੱਲੋ ਪ੍ਰਾਰਥੀਆ ਦੀ ਇੰਟਰਵਿਊ ਕਰਨ ਉਪਰੰਤ ਚੁਣੇ ਗਏ ਪ੍ਰਾਰਥੀਆ ਨੂੰ 1 ਮਹੀਨੇ ਦੀ ਟ੍ਰੇਨਿੰਗ ਦਿੱਤੀ ਜਾਵੇਗੀ, ਟ੍ਰੇਨਿੰਗ ਮੁਕੰਮਲ ਕਰਨ ਉਪਰੰਤ 13000 ਹਜਾਰ ਤੋ 16000/ਰੁਪੈ ਤਨਖਾਹ ਮਿਲਣਯੋਗ ਹੋਵੇਗੀ।