ਬਲੈਕ ਫੰਗਸ ਦੀ ਰੋਕਥਾਮ ਲਈ ਜ਼ਿਲੇ ਦੇ ਸਮੂਹ ਹਸਪਤਾਲਾਂ ਨੂੰ ਹਦਾਇਤਾਂ ਜਾਰੀ

Sorry, this news is not available in your requested language. Please see here.

ਬਲੈਕ ਫੰਗਸ ਦੀ ਰੋਕਥਾਮ ਲਈ ਜ਼ਿਲੇ ਦੇ ਸਮੂਹ ਹਸਪਤਾਲਾਂ ਨੂੰ ਹਦਾਇਤਾਂ ਜਾਰੀ
ਨਵਾਂਸ਼ਹਿਰ, 21 ਮਈ, 2021 :
ਪੰਜਾਬ ਸਰਕਾਰ ਵੱਲੋਂ ਮਿਊਕਰ ਮਾਇਕੋਸਿਸ (ਬਲੈਕ ਫੰਗਸ) ਬਿਮਾਰੀ ਨੂੰ ਮਹਾਂਮਾਰੀ ਐਕਟ ਤਹਿਤ ਨੋਟੀਫਾਈ ਕੀਤਾ ਗਿਆ ਹੈ, ਜਿਸ ਦੇ ਮੱਦੇਨਜ਼ਰ ਜ਼ਿਲੇ ਵਿਚ ਇਸ ਬਿਮਾਰੀ ਦੀ ਰੋਕਥਾਮ ਲਈ ਸਮੂਹ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਨੂੰ ਲੋੜੀਂਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਦੱਸਿਆ ਕਿ ਹਸਪਤਾਲਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਬਲੈਕ ਫੰਗਸ ਦੀ ਰੋਕਥਾਮ ਲਈ ਆਕਸੀਜਨ ਸਿਲੰਡਰਾਂ ਦੇ ਨਾਲ ਲੱਗੀ ਹੋਈ ਹਿਮਊਡੀਫਾਇਰ ਬੋਤਲ ਵਿਚ ਸਲਾਈਨ/ਡਿਸਟਿਲ ਵਾਟਰ ਨੂੰ ਹਰੇਕ 12 ਘੰਟੇ ਬਾਅਦ ਸਟਰਲਾਈਜ਼ ਢੰਗ ਨਾਲ ਬਦਲਿਆ ਜਾਵੇ ਅਤੇ ਇਸ ਦਾ ਮੁਕੰਮਲ ਰਿਕਾਰਡ ਡਿਊਟੀ ਡਾਕਟਰ ਤੋਂ ਚੈੱਕ ਕਰਵਾ ਕੇ ਰਜਿਸਟਰ ਵਿਚ ਰੱਖਿਆ ਜਾਵੇ। ਇਸੇ ਤਰਾਂ ਜਿਨਾਂ ਹਸਪਤਾਲਾਂ ਵਿਚ ਆਕਸੀਜਨ ਕੰਸਟ੍ਰੇਟਰ ਦਾ ਇਸਤੇਮਾਲ ਹੋ ਰਿਹਾ ਹੈ, ਉਹ ਇਕ ਮਰੀਜ਼ ਤੋਂ ਦੂਜੇ ਮਰੀਜ਼ ਨੂੰ ਇਨਾਂ ਦਾ ਇਸਤੇਮਾਲ ਕਰਨ ਤੋਂ ਪਹਿਲਾਂ ਇਨਾਂ ਨੂੰ ਪੂਰੀ ਤਰਾਂ ਸਟਰਲਾਈਜ਼ ਕਰਨ ਉਪਰੰਤ ਹੀ ਇਸ ਦੀ ਵਰਤੋਂ ਦੂਜੇ ਮਰੀਜ਼ ਉੱਤੇ ਕਰਨਗੇ ਅਤੇ ਇਸ ਦਾ ਮੁਕੰਮਲ ਰਿਕਾਰਡ ਡਿਊਟੀ ਡਾਕਟਰ ਤੋਂ ਚੈੱਕ ਕਰਵਾ ਕੇ ਰਜਿਸਟਰ ਵਿਚ ਰੱਖਣਗੇ। ਉਨਾਂ ਕਿਹਾ ਕਿ ਹਸਪਤਾਲਾਂ ਨੂੰ ਇਹ ਵੀ ਹਦਾਇਤ ਕੀਤੀ ਗਈ ਹੈ ਕਿ ਜੇਕਰ ਕਿਸੇ ਮਰੀਜ਼ ਨੂੰ ਬਲੈਕ ਫੰਗਸ ਬਿਮਾਰੀ ਹੋ ਜਾਂਦੀ ਹੈ ਤਾਂ ਉਸ ਦੀ ਜਾਣਕਾਰੀ ਤੁਰੰਤ ਡਿਪਟੀ ਮੈਡੀਕਲ ਕਮਿਸ਼ਨਰ, ਸ਼ਹੀਦ ਭਗਤ ਸਿੰਘ ਨਗਰ ਨੂੰ ਦਿੱਤੀ ਜਾਵੇ।