ਬਿਜਲੀ ਬੋਰਡ ਕਰਮਚਾਰੀਆਂ ਵੱਲੋਂ ਪੰਜਾਬ ਸਰਕਾਰ ਖਿਲਾਫ ਕੀਤੀ ਗਈ ਗੇਟ ਰੈਲੀ

Sorry, this news is not available in your requested language. Please see here.

ਫਿਰੋਜ਼ਪੁਰ  10 ਦਸੰਬਰ 2024 

ਸਰਬ ਅਰਬਨ ਡਵੀਜਨ ਅਤੇ ਸਿਟੀ ਡਵੀਜਨ ਦੇ ਸਾਥੀਆਂ ਵੱਲੋਂ ਸਬਡਵੀਜਨ ਅਰਬਨ ਦਫਤਰ  ਦੇ ਗੇਟ ਸਾਹਮਣੇ ਗੇਟ ਰੈਲੀ ਕੀਤੀ ਗਈ। ਇਹ ਰੈਲੀ ਸਾਂਝੇ ਫੋਰਮ ਦੇ ਸੱਦੇ ਤੇ ਜੋ ਚੰਡੀਗੜ੍ਹ ਵਿਖੇ ਬਿਜਲੀ ਬੋਰਡ ਨੂੰ ਤੋੜਿਆ ਗਿਆ ਹੈ ਉਸ ਦੇ ਵਿਰੋਧ ਵਿਚ ਇਹ ਰੈਲੀ ਤੁਸ਼ਾਰ ਚਾਲਨਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ। 

ਰੈਲੀ ਵਿਚ ਦੱਸਿਆ ਗਿਆ ਕਿ ਜੇਕਰ ਸਰਕਾਰ ਨੇ ਨਿੱਜੀ ਕਰਨ ਬੰਦ ਨਾਂ ਕੀਤਾ ਅਤੇ ਪੰਜਾਬ ਬਿਜਲੀ ਬੋਰਡ ਵਿਚੋਂ ਕਰਮਚਾਰੀਆਂ ਨੂੰ ਜੋ ਚੰਡੀਗੜ੍ਹ ਡਿਊਟੀ ਤੇ ਲਗਾਇਆ ਜਾ ਰਿਹਾ ਹੈ ਨੂੰ ਬੰਦ ਨਾ ਕੀਤਾ ਤਾਂ ਜਥੇਬੰਦੀ ਤਿੱਖੇ ਸ਼ਘਰੰਸ਼ ਕਰਨ ਲਈ ਮਜ਼ਬੂਰ ਹੋਣਗੇ। ਜਿਸ ਦੀ ਸਾਰੀ ਜਿੰਮੇਵਾਰੀ ਪੰੰਜਾਬ ਸਰਕਾਰ ਦੀ ਹੋਵੇਗੀ। ਗੇਟੀ ਰੈਲੀ ਵਿਚ ਡਵੀਜਨ ਪ੍ਰਧਾਨ ਰਜੇਸ ਦੇਵਗਨ, ਸਕੱਤਰ ਰਜਿੰਦਰ ਸ਼ਰਮਾ, ਸਰਕਲ ਕੈਸ਼ੀਅਰ ਸੁਭਾਸ਼ ਚੰਦ, ਕੁਲਵੰਤ ਸਿੰਘ, ਸੁਖਦੇਵ ਸਿੰਘ ਅਤੇ ਸਬ ਡਵੀਜਨ ਸਕੱਤਰ ਵਰਿੰਦਰ ਚਾਵਲਾ ਨੇ ਵੀ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਦੀ ਡੀਏ ਦਾ ਏਰੀਅਰ, ਕੱਚੇ ਕਾਮੇ ਪੱਕੇ ਕਰਨ, ਮੁਲਾਜ਼ਮਾਂ ਦੇ ਸਕੇਲਾਂ ਦਾ ਬਕਾਇਆ ਦੇਣਾ ਸਮੇਤ ਵੱਖ-ਵੱਖ ਜਾਇਜ ਮੰਗਾਂ ਜੋ ਪੰਜਾਬ ਸਰਕਾਰ ਵੱਲ ਬਕਾਇਆ ਪਾਇਆ ਹਨ ਨੂੰ ਜਲਦੀ ਤੋਂ ਜਲਦੀ ਇਨ੍ਹਾਂ ਦਾ ਹੱਲ ਕੀਤਾ ਜਾਵੇ ਨਹੀਂ ਤਾਂ ਜਥੇਬੰਦੀ ਤਿਖੇ ਸ਼ਘਰੰਸ਼ ਕਰਨ ਮਜ਼ਬੂਰ ਹੋਵੇਗੀ।