ਲਾਓਸ ਵਿੱਚ ਫੜੇ ਗਏ ਅੰਮ੍ਰਿਤਸਰ ਦੇ ਦੋ ਮੁੰਡਿਆਂ ਨੂੰ ਕਾਨੂੰਨੀ ਸਹਾਇਤਾ ਨਾਲ ਪੁਲਿਸ ਕੋਲੋਂ ਛੁਡਵਾਇਆ
ਅੰਮ੍ਰਿਤਸਰ 18 ਜਨਵਰੀ 2025
ਕੈਬਨਟ ਮੰਤਰੀ ਸ ਕੁਲਦੀਪ ਸਿੰਘ ਧਾਲੀਵਾਲ, ਜਿਨਾਂ ਕੋਲ ਪ੍ਰਵਾਸੀ ਭਾਰਤੀ ਮਾਮਲਿਆਂ ਦਾ ਚਾਰਜ ਹੈ , ਨੇ ਅੱਜ ਲਾਓਸ ਦੇਸ਼ ਵਿੱਚ ਇੱਕ ਕੇਸ ਵਿੱਚ ਫੜੇ ਗਏ ਮਜੀਠਾ ਰੋਡ ਵਾਸੀ ਅਮਨਦੀਪ ਸਿੰਘ ਦੇ ਘਰ ਪਹੁੰਚ ਕੇ ਪਰਿਵਾਰ ਨੂੰ ਦੱਸਿਆ ਕਿ ਉਹਨਾਂ ਦੇ ਬੇਟੇ ਨੂੰ ਪੁਲਿਸ ਨੇ ਰਿਹਾਅ ਕਰ ਦਿੱਤਾ ਹੈ ਅਤੇ ਛੇਤੀ ਹੀ ਉਹ ਦੇਸ਼ ਪਰਤਵੇਗਾ। ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ ਧਾਲੀਵਾਲ ਨੇ ਦੱਸਿਆ ਕਿ ਅਮਨਦੀਪ ਸਿੰਘ ਅਤੇ ਇੱਕ ਹੋਰ ਨੌਜਵਾਨ ਕਰਨਦੀਪ ਸਿੰਘ ਥਾਈਲੈਂਡ ਨੇੜੇ ਸਥਿਤ ਲਾਉਸ ਦੇਸ਼ ਵਿੱਚ ਪੁਲਿਸ ਵੱਲੋਂ ਇੱਕ ਬਹੁਤ ਹੀ ਗੰਭੀਰ ਕੇਸ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਸੀ ਪਰ ਪਰਿਵਾਰ ਵੱਲੋਂ ਸਮੇਂ ਸਿਰ ਪੰਜਾਬ ਸਰਕਾਰ ਕੋਲ ਇਹ ਮੁੱਦਾ ਉਠਾਇਆ ਗਿਆ ਹੋਣ ਕਾਰਨ ਅਸੀਂ ਭਾਰਤ ਸਰਕਾਰ ਜਰੀਏ ਉਕਤ ਦੋਹਾਂ ਨੌਜਵਾਨਾਂ ਦੇ ਕੇਸ ਹੱਲ ਕਰਵਾਏ ਅਤੇ ਹੁਣ ਉਹਨਾਂ ਦੀ ਰਿਹਾਈ ਸੰਭਵ ਹੋ ਸਕੀ ਹੈ। ਉਹਨਾਂ ਨੇ ਦੱਸਿਆ ਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਾਡੀ ਸਰਕਾਰ ਲਗਾਤਾਰ ਪ੍ਰਵਾਸੀ ਭਾਰਤੀਆਂ ਦੇ ਕੇਸਾਂ ਦੀ ਮਦਦ ਲਈ ਕੰਮ ਕਰ ਰਹੀ ਹੈ, ਜਿਸ ਸਦਕਾ ਜਦੋਂ ਤੋਂ ਇਹ ਸਰਕਾਰ ਹੋਂਦ ਵਿੱਚ ਆਈ ਹੈ ਉਸ ਵੇਲੇ ਤੋਂ ਲੈ ਕੇ ਹੁਣ ਤੱਕ ਢਾਈ ਹਜਾਰ ਤੋਂ ਵੱਧ ਪ੍ਰਵਾਸੀ ਭਾਰਤੀਆਂ ਦੇ ਕੇਸ ਸੁਲਝਾਏ ਜਾ ਚੁੱਕੇ ਹਨ। ਉਹਨਾਂ ਦੱਸਿਆ ਕਿ ਇਹ ਲੜਕੇ ਵੀ ਛੇਤੀ ਹੀ ਆਪਣੇ ਦੇਸ਼ ਪਰਤ ਹੋਣਗੇ। ਸ ਧਾਲੀਵਾਲ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਕਾਨੂੰਨੀ ਜ਼ਰੀਏ ਹੀ ਵਿਦੇਸ਼ਾਂ ਵਿੱਚ ਜਾਣ ਅਤੇ ਉਥੇ ਕਾਨੂੰਨੀ ਤੌਰ ਤੇ ਰਹਿ ਕੇ ਕੰਮ ਕਰਨ ।

हिंदी






