ਐਸ.ਏ.ਐਸ.ਨਗਰ, 26 ਅਗਸਤ 2021
ਪੰਜਾਬ ਰਾਜ ਵਿੱਚ ਕੋਵਿਡ-19 ਦੀ ਮਹਾਂਮਾਰੀ ਕਾਰਨ ਰਾਜ ਭਰ ਵਿੱਚ 23 ਮਾਰਚ 2020 ਤੋਂ ਕਰਫਿਊ ਲਾ ਕੇ ਲਾਕਡਾਊਨ ਐਲਾਨਿਆ ਹੋਣ ਕਾਰਨ ਰਾਜ ਦੇ ਰੋਜ਼ਗਾਰ ਦਫਤਰਾਂ ਵਿੱਚ ਪਬਲਿਕ ਡੀਲਿੰਗ ਬੰਦ ਸੀ। ਇਸ ਕਾਰਨ ਬੇਰੋਜ਼ਗਾਰ ਆਪਣਾ ਕਾਰਡ ਰੀਨਿਊ ਨਹੀਂ ਕਰਵਾ ਸਕੇ। ਇਸ ਮੁੱਦੇ ਨੂੰ ਧਿਆਨ ਵਿੱਚ ਰੱਖਦੇ ਹੋਏ ਰੋਜ਼ਗਾਰ ਵਿਭਾਗ, ਪੰਜਾਬ ਵੱਲੋਂ ਬੇਰੋਜ਼ਗਾਰ ਵਿਅਕਤੀਆਂ ਜਿਨ੍ਹਾਂ ਦੇ ਕਾਰਡ ਨਵਿਆਉਣ ਲਈ ਰਹਿ ਗਏ ਸਨ, ਦੇ ਰਜਿਸਟਰੇਸ਼ਨ ਕਾਰਡ ਰੀਨਿਊ ਕਰਵਾਉਣ ਦੀ ਤਰੀਕ 31 ਦਸੰਬਰ 2021 ਤੱਕ ਵਧਾ ਦਿੱਤੀ ਗਈ ਹੈ। ਚਾਹਵਾਨ ਅਤੇ ਲੋੜਵੰਦ ਪ੍ਰਾਰਥੀ ਵਿਭਾਗ ਵੱਲੋਂ ਦਿੱਤੀ ਸਹੂਲਤ ਦਾ ਲਾਭ ਉਠਾ ਸਕਦੇ ਹਨ।

हिंदी






