ਭਾਈ ਘਨ੍ਹੱਈਆ ਜੀ ਦੀ ਬਰਸੀ ਨੂੰ ਸਮਰਪਿਤ ਮਲੱਮ-ਪੱਟੀ ਦਿਹਾੜਾ ਮਨਾਇਆ

Sorry, this news is not available in your requested language. Please see here.

ਭਾਈ ਘਨ੍ਹੱਈਆ ਜੀ ਦੀ ਬਰਸੀ ਨੂੰ ਸਮਰਪਿਤ ਮਲੱਮ-ਪੱਟੀ ਦਿਹਾੜਾ ਮਨਾਇਆ

—-ਨਿਸ਼ਕਾਮ ਸੇਵਾ ਲਈ ਲਿਆ ਮਾਨਵ ਸੇਵਾ ਸੰਕਲਪ

ਬਟਾਲਾ, 20 ਸਤੰਬਰ:

ਭਾਈ ਘਨੱਈਆਂ ਜੀ ਦੀ 304 ਵੀਂ ਬਰਸੀ ‘ਤੇ “ਮਲੱਮ-ਪੱਟੀ ਦਿਹਾੜਾ” ਸ੍ਰੀ ਗੁਰੂ ਨਾਨਕ ਦੇਵ ਅਕੈਡਮੀ, ਕੰਡਿਆਲ ਵਿਖੇ ਮਨਾਇਆ ਗਿਆ । ਇਸ ਮੋਕੇ ਜਾਗਰੂਕਤਾ ਕੈਂਪ ਵਿਚ ਪੋਸਟ ਵਾਰਡਨ ਹਰਬਖਸ਼ ਸਿੰਘ, ਸੈਕਟਰ ਵਾਰਡਨ ਰਜਿੰਦਰਪਾਲ ਸਿੰਘ ਮਠਾਰੂ, ਸੀ.ਡੀ. ਵਲੰਟੀਅਰ ਹਰਪਰੀਤ ਸਿੰਘ ਤੇ ਰਜਿੰਦਰ ਸਿੰਘ, ਐਮ.ਡੀ. ਰਜਿੰਦਰ ਸਿੰਘ ਰੰਧਾਵਾ, ਪ੍ਰਿੰਸੀਪਲ ਅਮਨਦੀਪ ਕੌਰ, ਅਧਿਆਪਕਾ ਸੁਖਮਿੰਦਰ ਕੌਰ ਅਤੇ ਵਿਦਿਆਰਥੀਆਂ ਨੇ ਹਿੱਸਾ ਲਿਆ।

ਇਸ ਮੋਕੇ ਪੋਸਟ ਵਾਰਡਨ ਹਰਬਖਸ਼ ਸਿੰਘ ਨੇ ਕਿਹਾ ਹਰ ਸਾਲ 20 ਸਤੰਬਰ ਨੂੰ ਸਕੂਲਾਂ, ਕਾਲਜਾਂ ਤੇ ਉੱਚ ਸਿੱਖਿਆ ਸੰਸਥਾਵਾਂ ਵਿਚ “ਮਾਨਵ ਸੇਵਾ ਸੰਕਲਪ ਦਿਵਸ”ਵਜੋਂ ਮਨਾਇਆ ਜਾਂਦਾ ਹੈ। ਉਹਨਾਂ ਕਿਹਾ ਕਿ ਇਸ ਨਾਲ ਬੱਚਿਆਂ ਵਿਚ ਸੇਵਾ ਭਾਵਨਾ ਪੈਦਾ ਹੁੰਦੀ ਹੈ ਤਾਂ ਜੋ ਉਹ ਕਿਸੇ ਵੀ ਹਾਦਸੇ ਜਾਂ ਆਫਤ ਮੌਕੇ ਆਪਣਾ ਫ਼ਰਜ਼ ਨਿਭਾਉਣ ।ਉਨ੍ਹਾਂ ਕਿਹਾ ਕਿ ਭਾਈ ਘੱਨਈਆ ਜੀ ਮੁਢੱਲੀ ਸਹਾਇਤਾ ਦੇ ਬਾਨੀ ਹਨ। 1704-05 ‘ਚ ਜੰਗਾਂ ਦੌਰਾਨ  ਜਖਮੀਆਂ ਨੂੰ ਬਿਨਾਂ ਵਿਤਕਰੇ ਪਾਣੀ ਪਿਲਾਉਣ ਦੀ ਸੇਵਾ ਕਰਦੇ ਸਨ। ਸਿੰਘਾਂ ਵਲੋ ਗੁਰੂ ਜੀ ਨੂੰ ਸ਼ਿਕਾਇਤ ਕੀਤੀ ਗਈ ਤਾਂ ਗੁਰੁ ਜੀ ਨੇ ਭਾਈ ਜੀ ਨੂੰ ਪੁਛਿਆ ਕਿ ਸੱਚ ਹੈ ਕਿ ਤੁਸੀ ਦਸ਼ਮਣ ਫੌਜਾਂ ਨੰੁ ਵੀ ਪਾਣੀ ਪਿਲਾ ਰਹੇ ਹੋ ਤਾਂ ਭਾਈ ਘਨ੍ਹਈਆ ਨੇ ਕਿਹਾ “ਹਾਂ ਜੀ, ਮੇਰੇ ਗੁਰੂ ਜੀ, ਉਹ ਜੋ ਕਹਿੰਦੇ ਹਨ ਉਹ ਸੱਚ ਹੈ। ਪਰ ਮਹਾਰਾਜ, ਮੈਂ ਜੰਗ ਦੇ ਮੈਦਾਨ ਵਿੱਚ ਕੋਈ ਮੁਗਲ ਜਾਂ ਸਿੱਖ ਨਹੀਂ ਦੇਖਿਆ, ਮੈਂ ਸਿਰਫ ਮਨੁੱਖਾਂ ਨੂੰ ਦੇਖਿਆ, ਉਹਨਾਂ ਸਾਰਿਆਂ ਵਿੱਚ ਇੱਕ ਹੀ ਰੱਬ ਦੀ ਆਤਮਾ ਹੈ ।

ਇਸ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖੁਸ਼ ਹੋ ਕੇ ਮਲ੍ਹਮ ਦੀ ਡੱਬੀ ਤੇ ਪੱਟੀ ਵੀ ਨਾਲ ਦੇ ਦਿੱਤੀ ਤੇ ਹੁਕਮ ਕੀਤਾ ਕਿ ਭਾਈ ਘਨੱਈਆ ਜੀ ਅੱਜ ਤੋਂ ਮਲ੍ਹਮ ਪੱਟੀ ਦੀ ਸੇਵਾ ਵੀ ਸੰਭਾਲ ਲਓ ਤੇ ਪਾਣੀ ਪਿਲਾਉਣ ਦੇ ਨਾਲ ਜ਼ਖ਼ਮੀਆਂ ਦੇ ਮਲ੍ਹਮ ਪੱਟੀ ਵੀ ਕਰ ਦਿਆ ਕਰੋ। ਇਸੇ ਨੂੰ ਸਮਰਪਿਤ “ਮਲੱਮ-ਪੱਟੀ ਦਿਹਾੜਾ” ਮਨਾਇਆ ਗਿਆ ।

ਇਸ ਅਗੇ ਹਰਬਖਸ਼ ਸਿੰਘ ਨੇ ਕਿਹਾ ਅਜੋਕੇ ਸਮੇਂ ਤੇਜ਼ ਰਫ਼ਤਾਰ ਜਿੰਦਗੀ ਵਿਚ ਹਾਦਸੇ ਜੀਵਨ ਦਾ ਹਿੱਸਾ ਬਣਦੇ ਜਾ ਰਹੇ ਹਨ ਇਹਨਾਂ ਤੋ ਬਚਾਅ ਸਬੰਧੀ ਮੁੱਢਲੀ ਸਹਾਇਤਾ ਦੇ ਗੁਰਾਂ ਤੋ ਸਿੱਖਿਅਤ ਹੋਣਾ ਬਹੁਤ ਜਰੂਰੀ ਹੈ । ਛੋਟੇ ਮੋਟੇ ਹਾਦਸੇ ਮੌਕੇ ਵੈਸੇ ਤਾਂ ਹਰੇਕ ਇਨਸਾਨ “ਮੁੱਢਲੀ ਸਹਾਇਤਾ ਆਪਣੀ ਆਪ” ਕਰਦਾ ਜਾਂ ਕਰ ਸਕਦਾ ਹੈ ਪਰ ਜੇਕਰ ਕੋਈ ਵੱਡਾ ਹਾਦਸਾ ਵਾਪਰ ਜਾਵੇ ਤਾਂ ਉਥੇ ਮੌਕੇ ‘ਤੇ ਮੌਜੂਦ ਲੋਕਾਂ ਵਲੋ ਸਹਾਇਤਾ ਦਿੱਤੀ ਜਾਂਦੀ ਹੈ ਜੇਕਰ ਹਰੇਕ ਨਾਗਰਿਕ ਮੁਢਲੀ ਸਹਾਇਤਾ ਦੇ ਗੁਰਾਂ ਤੋ ਸਿੱਖਿਅਤ ਹੋ ਜਾਏ, ਤਾਂ ਕਈ ਕੀਮਤੀ ਜਾਨਾਂ ਬੱਚ ਸਕਦੀਆਂ ਹਨ। ਐਮਰਜੈਂਸੀ ਨੰਬਰਾਂ ਬਾਰੇ ਵੀ ਜਾਣਕਾਰੀ ਦਿੱਤੀ । ਆਖਰ ਵਿਚ ਨਿਸ਼ਕਾਮ ਸੇਵਾ ਲਈ ਪ੍ਰੇਰਿਤ ਕਰਦੇੇ ਹੋਏ “ਮਾਨਵ ਸੇਵਾ ਸੰਕਲਪ” ਲਿਆ ਗਿਆ ।