ਰੂਪਨਗਰ, 26 ਅਕਤੂਬਰ:
ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਬਣਾਉਣ ਦੇ ਸਬੰਧ ਵਿੱਚ ਉਪ ਮੰਡਲ ਮੈਜਿਸਟ੍ਰੇਟ, ਰੂਪਨਗਰ ਸ. ਹਰਬੰਸ ਸਿੰਘ ਵੱਲੋਂ ਗੁਰਦੁਆਰਾ ਬੋਰਡ ਚੋਣ ਹਲਕਾ 117- ਰੂਪਨਗਰ ਵਿੱਚ ਪੈਂਦੇ ਸਰਕਲ ਨਗਰ ਕੌਂਸਲ ਰੂਪਨਗਰ, ਨਗਰ ਕੌਂਸਲ ਸ੍ਰੀ ਚਮਕੌਰ ਸਾਹਿਬ, ਕਾਨੂੰਗੋ ਸਰਕਲ ਸ੍ਰੀ ਚਮਕੌਰ ਸਾਹਿਬ, ਸਿੰਘ, ਬਹਿਰਾਮਪੁਰ-ਬੇਟ, ਰੂਪਨਗਰ, ਬੇਲਾ ਦੇ ਨੁਮਾਇੰਦੀਆਂ ਨਾਲ ਮੀਟਿੰਗ ਕੀਤੀ।
ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਸ. ਹਰਬੰਸ ਸਿੰਘ ਵੱਲੋਂ ਆਏ ਨੁਮਾਇੰਦਿਆਂ ਨੂੰ ਦੱਸਿਆ ਕਿ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਬਣਾਉਣ ਦਾ ਕੰਮ ਮਿਤੀ 21/10/2023 ਤੋਂ 15/11/2023 ਤੱਕ ਕੀਤਾ ਜਾਣਾ ਹੈ ਅਤੇ ਇਨ੍ਹਾਂ ਵੋਟਾਂ ਨੂੰ ਬਣਾਉਣ ਲਈ ਕਮਿਸ਼ਨਰ ਗੁਰਦੁਆਰਾ ਚੋਣਾਂ ਪੰਜਾਬ, ਚੰਡੀਗੜ੍ਹ ਅਤੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ, ਰੂਪਨਗਰ ਪਾਸੋਂ ਪ੍ਰਾਪਤ ਹੋਈਆਂ ਹਦਾਇਤਾਂ ਅਨੁਸਾਰ ਬਣਾਈਆਂ ਜਾਣਗੀਆਂ।
ਇਸ ਦੇ ਨਾਲ ਹੀ ਵੋਟ ਬਣਾਉਣ ਵਾਲੇ ਫਾਰਮ ਦਿੱਤੇ ਗਏ ਅਤੇ ਉਨ੍ਹਾਂ ਵੱਲੋਂ ਆਮ ਜਨਤਾ ਨੂੰ ਵੀ ਅਪੀਲ ਕੀਤੀ ਗਈ ਕਿ ਜਿਸ ਕੇਸਾਧਾਰੀ ਵਿਅਕਤੀ ਦੀ ਉਮਰ ਮਿਤੀ 21/10/2023 ਨੂੰ 21 ਸਾਲ ਦੀ ਹੋ ਚੁੱਕੀ ਹੈ ਉਹ ਪੇਂਡੂ ਖੇਤਰ ਲਈ ਸਬੰਧਤ ਪਟਵਾਰੀ ਅਤੇ ਸ਼ਹਿਰੀ ਖੇਤਰ ਵਿੱਚ ਪੈਂਦੇ ਨਗਰ ਕੌਂਸਲ (ਕਮੇਟੀ ਦਫਤਰ) ਵਿਖੇ ਆਪਣੀ ਵੋਟ ਬਣਾਉਣ ਲਈ ਕੇਸਾਧਾਰੀ ਫਾਰਮ ਦੇ ਨਾਲ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਨੱਥੀ ਦਸਤਾਵੇਜ਼ ਲਗਾ ਕੇ ਜਮ੍ਹਾਂ ਕਰਵਾ ਸਕਦੇ ਹਨ।
ਇਸ ਮੌਕੇ ਕਾਰਜ ਸਾਧਕ ਅਫਸਰ, ਨਗਰ ਕੌਂਸਲ ਰੂਪਨਗਰ, ਸ਼੍ਰੀ ਮਨਜੀਤ ਸਿੰਘ ਢੀਂਡਸਾ, ਅਵਤਾਰ ਸਿੰਘ ਕਾਨੂੰਗੋ ਸਰਕਲ ਰੂਪਨਗਰ, ਸ੍ਰੀ ਗੁਰਦੇਵ ਸਿੰਘ ਕਾਨੂੰਗੋ ਸਰਕਲ ਸਿੰਘ, ਸ੍ਰੀ ਗੱਜਣ ਸਿੰਘ ਕਾਨੂੰਗੋ ਸਰਕਲ ਰੂਪਨਗਰ, ਸ੍ਰੀ ਧਰਮਵੀਰ ਕਾਨੂੰਗੋ ਸਰਕਲ ਬਹਿਰਾਮਪੁਰ-ਬੇਟ, ਸ੍ਰੀ ਹਰਮੇਸ਼ ਕੁਮਾਰ ਕਾਨੂੰਗੋ ਸਰਕਲ ਬੇਲਾ, ਸ੍ਰੀ ਗੁਰਪ੍ਰੀਤ ਸਿੰਘ ਨੁਮਾਇੰਦਾ ਨਗਰ ਕੌਂਸਲ ਸ੍ਰੀ ਚਮਕੌਰ ਸਾਹਿਬ, ਸ੍ਰੀ ਅਮਨਦੀਪ ਸਿੰਘ ਚੋਣ ਕਾਨੂੰਗੋ ਅਤੇ ਸ੍ਰੀ ਨੀਰਜ ਵਰਮਾ ਕੰਪਿਊਟਰ ਫੈਕਲਟੀ ਹਾਜ਼ਰ ਸਨ।

हिंदी






