ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਬਣਾਉਣ ਸਬੰਧੀ ਕੀਤੀ ਮੀਟਿੰਗ

Sorry, this news is not available in your requested language. Please see here.

ਰੂਪਨਗਰ, 31 ਅਕਤੂਬਰ:
ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਬਣਾਉਣ ਦੇ ਸਬੰਧ ਵਿੱਚ ਉਪ ਮੰਡਲ ਮੈਜਿਸਟ੍ਰੇਟ ਰੂਪਨਗਰ ਵੱਲੋਂ ਅੱਜ ਆਪਣੇ ਦਫਤਰ ਵਿਖੇ ਮੀਟਿੰਗ ਕੀਤੀ ਗਈ।
ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਐਸ.ਡੀ.ਐਮ. ਰੂਪਨਗਰ ਸ. ਹਰਬੰਸ ਸਿੰਘ ਵੱਲੋਂ ਗੁਰਦੁਆਰਾ ਬੋਰਡ ਚੋਣ ਹਲਕਾ 117- ਰੂਪਨਗਰ ਵਿੱਚ ਪੈਂਦੇ ਸਰਕਲ ਨਗਰ ਕੌਂਸਲ ਰੂਪਨਗਰ, ਨਗਰ ਕੌਂਸਲ ਸ੍ਰੀ ਚਮਕੌਰ ਸਾਹਿਬ, ਕਾਨੂੰਗੋ ਸਰਕਲ ਸ੍ਰੀ ਚਮਕੌਰ ਸਾਹਿਬ, ਸਿੰਘ, ਬਹਿਰਾਮਪੁਰ-ਬੇਟ, ਰੂਪਨਗਰ, ਬੇਲਾ ਦੇ ਨੁਮਾਇੰਦੀਆਂ ਨੂੰ ਦੱਸਿਆ ਗਿਆ ਕਿ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਬਣਾਉਣ ਦਾ ਕੰਮ ਮਿਤੀ 21 ਅਕਤੂਬਰ 2023 ਤੋਂ 15 ਨਵੰਬਰ 2023 ਤੱਕ ਕੀਤਾ ਜਾਣਾ ਹੈ ਅਤੇ ਇਨ੍ਹਾਂ ਵੋਟਾਂ ਨੂੰ ਬਣਾਉਣ ਲਈ ਕਮਿਸ਼ਨਰ ਗੁਰਦੁਆਰਾ ਚੋਣਾਂ ਪੰਜਾਬ, ਚੰਡੀਗੜ੍ਹ ਅਤੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ, ਰੂਪਨਗਰ ਜੀ ਪਾਸੋਂ ਪ੍ਰਾਪਤ ਹੋਈਆਂ ਹਦਾਇਤਾਂ ਬਾਰੇ ਜਾਣੂ ਕਰਵਾਇਆ ਗਿਆ ਅਤੇ ਪ੍ਰਾਪਤ ਕੀਤੇ ਫਾਰਮਾਂ ਦੀ ਹਫਤਾਵਰੀ ਰਿਪੋਰਟ ਵੀਰਵਾਰ ਨੂੰ ਭੇਜਣੀ ਯਕੀਨੀ ਬਣਾਈ ਜਾਵੇ।
ਇਸ ਦੇ ਨਾਲ ਹੀ ਉਨ੍ਹਾਂ ਕਾਨੂੰਗੋਆਂ ਨੂੰ ਮੀਟਿੰਗ ਦੇ ਮਾਧਿਅਮ ਰਾਹੀਂ ਦੱਸਿਆ ਕਿ ਆਪਣੇ ਕਾਨੂੰਗੋ ਸਰਕਲ ਅੰਦਰ ਪੈਂਦੇ ਵਾਧੂ ਸਰਕਲ ਦੇ ਪਟਵਾਰੀਆਂ ਨੂੰ ਵੀ ਹਦਾਇਤ ਕੀਤੀ ਜਾਵੇ ਕਿ ਆਪਣੇ ਇਲਾਕੇ ਅੰਦਰ ਪਬਲਿਕ ਨੂੰ ਜਾਣੂ ਕਰਵਾ ਕੇ ਕੇਸਾਧਾਰੀ ਸਿੱਖਾਂ ਦੀ ਵੋਟਾਂ ਦੇ ਫਾਰਮ ਲਏ ਜਾਣ।
ਇਸ ਮੌਕੇ ਕਾਰਜ ਸਾਧਕ ਅਫਸਰ ਰੂਪਨਗਰ ਮਨਜੀਤ ਸਿੰਘ ਢੀਂਡਸਾ, ਜ਼ਿਲ੍ਹਾ ਖੇਡ ਅਫਸਰ ਰੂਪਨਗਰ ਰੁਪੇਸ਼ ਕੁਮਾਰ, ਸੁਪਰਡੈਂਟ ਪੰਜਾਬ ਰੋਡਵੇਜ਼ ਰੂਪਨਗਰ ਨਵਤੇਜ ਸਿੰਘ, ਗੱਜਣ ਸਿੰਘ ਕਾਨੂੰਗੋ ਸਰਕਲ ਰੂਪਨਗਰ, ਗੁਰਦੇਵ ਸਿੰਘ ਕਾਨੂੰਗੋ ਸਰਕਲ ਸਿੰਘ, ਧਰਮਵੀਰ ਕਾਨੂੰਗੋ ਸਰਕਲ ਬਹਿਰਾਮਪੁਰ-ਬੇਟ, ਹਰਮੇਸ਼ ਕੁਮਾਰ ਕਾਨੂੰਗੋ ਸਰਕਲ ਬੇਲਾ, ਪਰਵੀਨ ਕੁਮਾਰ ਇੰਸਪੈਕਟਰ ਨਗਰ ਕੌਂਸਲ ਸ੍ਰੀ ਚਮਕੌਰ ਸਾਹਿਬ, ਸਾਹਿਲ ਏ.ਐਸ.ਨਹਿਰੂ ਯੁਵਾ ਕੇਂਦਰ ਰੂਪਨਗਰ, ਹਰਪਾਲ ਕੌਰ ਸੁਪਰਡੈਂਟ ਐਸ.ਡੀ.ਐਮ ਦਫਤਰ ਆਦਿ ਹਾਜ਼ਰ ਸਨ।