ਟੀ. ਸੀ. ਐਸ. ਕੰਪਨੀ ਵੱਲੋਂ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ
ਫਿਰੋਜ਼ਪੁਰ 1 ਸਤੰਬਰ 2021
ਕੋਵਿਡ ਪ੍ਰਭਾਵਿਤ ਪਰਿਵਾਰਾਂ ਦੇ ਨੌਜਵਾਨ ਆਸ਼ਰਿਤਾਂ ਲਈ ਟੀ. ਸੀ. ਐਸ. ਕੰਪਨੀ ਵੱਲੋਂ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਮਾਡਲ ਕੈਰੀਅਰ ਸੈਂਟਰ ਫਿਰੋਜਪੁਰ ਵਿਖੇ ਮੁਫਤ ਆਨਲਾਈਨ ਸਿਖਲਾਈ ਪ੍ਰਦਾਨ ਕੀਤੀ ਜਾਵੇਗੀ। ਇਹ ਸਿਖਲਾਈ ਯੁਵਾ ਰੋਜਗਾਰ ਪ੍ਰੋਗਰਾਮ ਤਹਿਤ ਗ੍ਰੈਜੂਏਟ ਨੌਜਵਾਨਾਂ ਨੂੰ ਵੱਖ ਵੱਖ ਖੇਤਰਾਂ ਵਿੱਚ ਪ੍ਰਦਾਨ ਕੀਤੀ ਜਾਵੇਗੀ।
ਇਸ ਵਿੱਚ ਭਾਗ ਲੈਣ ਲਈ ਨੌਜਵਾਨ ਘੱਟੋ—ਘੱਟ ਗੈ੍ਰਜ਼ੁਏਟ ਜਾਂ ਯੂ. ਜੀ. ਸੀ. ਦੁਆਰਾ ਪ੍ਰਮਾਨਿਤ ਯੂਨੀਵਰਸਿਟੀ ਤੋਂ ਨਿਯਮਿਤ ਜਾਂ ਪੱਤਰ ਵਿਹਾਰ ਹੋਣ ਅਤੇ ਇੰਜੀਨਅਰਿੰਗ ਅਤੇ ਗੈਰ ਇੰਜੀਨਅਰਿੰਗ ਦੇ 21 ਤੋਂ 28 ਸਾਲ ਉਮਦ ਹੱਦ ਤੱਕ ਦੇ ਦੋਨੋਂ ਨੌਜਵਾਨ ਭਾਗ ਲੈ ਸਕਦੇ ਹਨ। ਇਹ ਟ੍ਰੇਨਿੰਗ 2 ਮਹੀਨੇ ਦੀ ਹੋਵੇਗੀ ਅਤੇ ਰੋਜਾਨਾ 2 ਘੰਟੇ ਡਿਜੀਟਲ ਵਰਚੂਅਲ ਤਰੀਕੇ ਨਾਲ ਪ੍ਰਦਾਨ ਕੀਤੀ ਜਾਵੇਗੀ। ਸਿਖਲਾਈ ਪੂਰੀ ਹੋਣ ਤੇ ਟੀ ਸੀ ਐਸ ਵੱਲੋਂ ਰੋਜਗਾਰ ਦੇ ਮੌਕੇ ਵੀ ਪ੍ਰਦਾਨ ਕੀਤੇ ਜਾਣਗੇ। ਟ੍ਰੇਨਿੰਗ ਸਫਲਤਾ ਪੂਰਵਕ ਖਤਮ ਹੋਣ ਤੇ ਉਹਨਾਂ ਨੂੰ ਟੀ. ਸੀ. ਐਸ. ਦੁਆਰਾ ਪ੍ਰਾਪਤੀ ਦਾ ਸਰਟੀਫਿਕੇਟ ਵੀ ਪ੍ਰਦਾਨ ਕੀਤਾ ਜਾਵੇਗਾ। ਰਜਿਸਟਰ ਕਰਨ ਲਈ ਇੱਥੇ ਕਲਿਕ ਕਰੋ: https://bit.ly/NCSCovid; ਵਧੇਰੇ ਜਾਣਕਾਰੀ ਲਈ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਮਾਡਲ ਕੈਰੀਅਰ ਸੈਂਟਰ ਫਿਰੋਜਪੁਰ ਵਿਖੇ ਸੰਪਰਕ ਕਰੋ।

हिंदी






