ਮਾਤਰ ਛਾਇਆ ਅਨਾਥ ਆਸ਼ਰਮ  ਵਿਖੇ 11ਵਾਂ ਕੌਮਾਂਤਰੀ ਯੋਗਾ ਦਿਹਾੜਾ ਮਨਾਇਆ ਗਿਆ 

Sorry, this news is not available in your requested language. Please see here.

 

  ਫਾਜ਼ਿਲਕਾ 22 ਜੂਨ

ਜਿਲਾ ਬਾਲ ਸੁਰੱਖਿਆ ਅਫਸਰ ਰਿਕੂ ਬਾਲਾ ਨੇ ਬੱਚਿਆਂ  ਨੂੰ ਨਿਰੋਗੀ ਅਤੇ ਸਿਹਤਮੰਦ ਜੀਵਨ ਜਿਊਣ ਲਈ ਪ੍ਰੇਰਿਤ ਕਰਨ ਦੇ ਮਕਸਦ ਨਾਲ ਸਥਾਨਕ  ਮਾਤਰ ਛਾਇਆ ਅਨਾਥ ਆਸ਼ਰਮ ਅਤੇ ਉਦਭਾਵ ਆਵਾਜ਼  ਵਿਖੇ 11ਵਾਂ ਕੌਮਾਂਤਰੀ ਯੋਗਾ ਦਿਹਾੜਾ ਮਨਾਇਆ ਗਿਆ।   ਆਯੂਰਵੇਦ ਵਿਭਾਗ ਦੇ ਮਿਸਟਰ ਅੰਕੁਰ ਅਤੇ ਮੈਡਮ ਰੂਚੀਕਾ ਜੀ ਦੇ ਸਹਿਯੋਗ ਨਾਲ ਕਰਵਾਏ ਇਸ ਸਮਾਗਮ ਦਾ ਉਦੇਸ਼ ਬਚਿਆ ਵਿੱਚ ਯੋਗ ਪ੍ਰਤੀ ਜਾਗਰੂਕਤਾ ਵਧਾਉਣਾ ਅਤੇ ਉਨ੍ਹਾਂ ਨੂੰ ਮਾਨਸਿਕ ਅਤੇ ਸਰੀਰਕ ਤੌਰ ‘ਤੇ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਲਈ ਪ੍ਰੇਰਿਤ ਕਰਨਾ ਸੀ। ਵੱਖ-ਵੱਖ ਉਮਰ ਵਰਗ ਦੇ ਬੱਚਿਆਂ ਨੇ ਇਸ ਸਮਾਗਮ ਵਿੱਚ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਇਕੱਠੇ ਯੋਗਾ ਦਾ ਅਭਿਆਸ ਕੀਤਾ।

ਇਸ ਮੌਕੇ  ਜਿਲਾ  ਬਾਲ ਸੁਰੱਖਿਆ ਅਫਸਰ ਰੀਤੂ ਬਾਲਾ ਨੇ ਕਿਹਾ ਕਿ  ਜਿਲਾ ਪ੍ਰੋਗਰਾਮ ਅਫਸਰ ਨਵਦੀਪ ਕੌਰ ਜੀ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਯੋਗ ਦੇ ਪ੍ਰਸਾਰ ਲਈ ਵੱਡੇ ਉਪਰਾਲੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਯੋਗ ਸਾਡੇ ਦੇਸ਼ ਦੀ ਵਿਰਾਸਤ ਹੈ ਅਤੇ ਇਹ ਮਨੁੱਖ ਨੂੰ ਸਰੀਰਕ ਅਤੇ ਮਾਨਸਿਕ ਤੌਰ ‘ਤੇ ਸਿਹਤਮੰਦ ਰੱਖਦਾ ਹੈ। ਉਨ੍ਹਾਂ ਕਿਹਾ ਕਿ ਹਰ ਬੱਚੇ ਨੂੰ ਯੋਗ ਨੂੰ ਹਰ ਰੋਜ਼ ਦੀ ਜੀਵਨਸ਼ੈਲੀ ਦਾ ਹਿੱਸਾ ਬਣਾਉਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਵਿਅਕਤੀ ਦਾ ਸਰੀਰ ਅਤੇ ਮਨ ਸਾਰਾ ਹਲਕਾ ਰਹਿੰਦਾ ਹੈ। ਇਸ ਮੌਕੇ ਤੇ ਮੌਜੂਦ ਸੀਸੀ ਸਟਾਫ ਅਤੇ ਭੁਪਿੰਦਰਦੀਪ ਸਿੰਘ ਜਿਲਾ ਬਾਲ ਸੁਰੱਖਿਆ ਦਫਤਰ ਦੇ  ਕਾਉਂਸਲਰ ਸਨ।