ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਜ਼ ਯੂਨੀਵਰਸਿਟੀ, ਲੁਧਿਆਣਾ ਦੇ *ਕ੍ਰਿਸ਼ੀ ਵਿਗਿਆਨ ਕੇਂਦਰ ਐਸ.ਏ.ਐਸ ਨਗਰ ਨੇ ਕਰਵਾਇਆ ਵੈਬੀਨਾਰ
ਵਿਸ਼ਵ ਦੁੱਧ ਦਿਵਸ ਨੂੰ ਸਮਰਪਿਤ ਵੈਬੀਨਾਰ ਚ ਦੁੱਧ ਦੇ ਮਿਆਰ ਅਤੇ ਖ਼ੁਰਾਕ ਦੀ ਗੁਣਵੰਤਤਾ ਤੇ ਪਾਇਆ ਚਾਨਣਾ
ਪਸ਼ੂ ਪਾਲਕਾਂ ਅਤੇ ਫੀਡ ਨਿਰਮਾਤਵਾਂ ਹੋਏ ਵੈਬੀਨਾਰ ਚ ਸ਼ਾਮਲ
ਐਸ.ਏ.ਐਸ ਨਗਰ 29 ਮਈ 2021
ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਜ਼ ਯੂਨੀਵਰਸਿਟੀ, ਲੁਧਿਆਣਾ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਐਸ.ਏ.ਐਸ ਨਗਰ ਵੱਲੋਂ ਵਿਸ਼ਵ ਦੁੱਧ ਦਿਵਸ ਨੂੰ ਸਮਰਪਿਤ ਵੈਬੀਨਾਰ ਕਰਵਾਇਆ ਗਿਆ ਜਿਸ ਵਿੱਚ ਦੁੱਧ ਦੇ ਮਿਆਰ ਨੂੰ ਉੱਚਾ ਚੁੱਕਣ ਅਤੇ ਖ਼ੁਰਾਕ ਦੀ ਗੁਣਵੰਤਾ ਤੇ ਚਾਨਣਾ ਪਾਇਆ ਗਿਆ। ਇਹ ਜਾਣਕਾਰੀ ਦਿੰਦਿਆਂ ਡਾ. ਪਰਮਿੰਦਰ ਸਿੰਘ ਸਹਿਯੋਗੀ ਨਿਰਦੇਸ਼ਕ ਕੇ.ਵੀ.ਕੇ ਨੇ ਦੱਸਿਆ ਕਿ ਇਸ ਵੈਬੀਨਾਰ ਚ 61 ਪਸ਼ੂ ਪਾਲਕਾਂ ਅਤੇ ਫੀਡ ਨਿਰਮਾਤਵਾਂ ਨੇ ਭਾਗ ਲਿਆ ।
ਸਹਿਯੋਗੀ ਨਿਰਦੇਸ਼ਕ ਨੇ ਦੱਸਿਆ ਕਿ ਮਿਆਰੀ ਦੁੱਧ ਦੀ ਪੈਦਾਵਾਰ ਲਈ ਪਸ਼ੂ ਖ਼ੁਰਾਕ ਦੀ ਗੁਣਵੰਤਤਾ ਬਹੁਤ ਜਰੂਰੀ ਹੈ। ਉਨ੍ਹਾਂ ਡੇਅਰੀ ਪਾਲਕਾਂ ਨੂੰ ਖੁਰਾਕ ਵਿੱਚ ਵਰਤੀਆਂ ਜਾਂਦੀਆਂ ਵੱਖ ਵੱਖ ਜਿਣਸਾਂ ਦੀ ਮਹੱਤਤਾ ਅਤੇ ਉਨ੍ਹਾਂ ਦੇ ਮਿਆਰ ਬਾਰੇ ਜਾਣਕਾਰੀ ਦਿੰਦਿਆਂ ਮੌਸਮ ਅਨੁਸਾਰ ਖੁਰਾਕ ਦੀ ਬਣਤਰ ਵਿੱਚ ਵਿਗਿਆਨਕ ਢੰਗ ਨਾਲ ਤਬਦੀਲੀਆਂ ਕਰਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ । ਉਨ੍ਹਾਂ ਦੱਸਿਆ ਕਿ ਦੁੱਧ ਦੀ ਪੈਦਾਵਾਰ ਅਤੇ ਹਰੇ ਚਾਰੇ ਦੀ ਉਪਲਭਤਾ ਦੇ ਹਿਸਾਬ ਨਾਲ ਸੰਤੁਲਿਤ ਤੇ ਮਿਆਰੀ ਖੁਰਾਕ ਸਦਕਾ ਹੀ ਲਵੇਰਿਆਂ ਦੀ ਉਤਪਾਦਿਕ ਸ਼ਕਤੀ ਬਰਕਰਾਰ ਰਹਿੰਦੀ ਹੈ । ਇਸ ਨਾਲ ਪਸ਼ੂ ਬਿਮਾਰ ਘੱਟ ਹੁੰਦੇ ਹਨ ਅਤੇ ਦੁੱਧ ਦੀ ਗੁਣਵੰਤਤਾ ਵੀ ਸਹੀ ਰਹਿੰਦੀ ਹੈ । ਉਨ੍ਹਾਂ ਦੱਸਿਆ ਕਿ ਸ਼ਹਿਰਾਂ ਵਿੱਚ ਖਪਤਕਾਰ ਮਿਆਰ ਤੇ ਨਿਰਭਰ ਦੁੱਧ ਦਾ ਭਾਅ ਦੇਣ ਨੂੰ ਤਿਆਰ ਹੁੰਦੇ ਹਨ । ਇਸ ਮੌਕੇ ਡੇਅਰੀ ਪਾਲਕਾਂ ਨੇ ਟੀ.ਐਮ.ਆਰ, ਸੁੱਕੀ ਗਿਲੀ ਫੀਡ, ਮੱਕੀ ਦੀ ਮਿਕਦਾਰ, ਚੌਲਾਂ ਦੀ ਪਾਲਿਸ਼ ਆਦਿ ਬਾਰੇ ਵਿਚਾਰ ਵਿਟਾਂਦਰਾ ਕੀਤਾ । ਦੁੱਧ ਉਤਪਾਦਕਾਂ ਨੂੰ ਖੁਰਾਕ, ਦੁੱਧ ਵਿਚਲੀ ਉਲੀ ਅਤੇ ਜਹਿਰਾਂ ਬਾਰੇ ਵੀ ਜਾਗਰੂਕ ਕੀਤਾ ਗਿਆ ।
ਇਸ ਮੌਕੇ ਡਾ. ਸ਼ਸੀਪਾਲ, ਸਹਾਇਕ ਪ੍ਰੋਫੈਸਰ ਨੇ ਦੁੱਧ ਵਿੱਚਲੇ ਸੋਮੈਟਿਕ ਸੈਲ ਕਾੳਂਟ (ਐਸ.ਸੀ.ਸੀ) ਦੇ ਅਧਾਰ ਤੇ ਦੁੱਧ ਦੀ ਗੁਣਵੰਤਤਾ ਦੀ ਜਾਂਚ ਬਾਰੇ ਜਾਣਕਾਰੀ ਦਿੱਤੀ । ਉਨ੍ਹਾਂ ਦੱਸਿਆ ਕਿ ਜੇ ਐਸ.ਸੀ.ਸੀ ਦੀ ਗਿਣਤੀ ਇੱਕ ਲੱਖ ਤੋਂ ਵੱਧ ਹੋ ਜਾਏ ਤਾਂ ਲੇਵੇ ਦੀ ਸੋਜ ਹੋ ਸਕਦੀ ਹੈ । ਜਿਸ ਦਾ ਨਤੀਜਾ ਦਵਾਈਆਂ ਲਗਣ ਕਾਰਣ ਦੁੱਧ ਦੇ ਮਿਆਰ ਤੇ ਮਾੜਾ ਅਸਰ ਪੈਂਦਾ ਹੈ ਅਤੇ ਜਨਤਕ ਸਮੱਸਿਆ ਦਾ ਕਾਰਣ ਬਣਦਾ ਹੈ। ਡਾ. ਪਾਰੁਲ ਗੁਪਤਾ ਨੇ ਕੇ.ਵੀ.ਕੇ ਐਸ.ਏ.ਐਸ ਨਗਰ ਵੱਲੋਂ ਵੈਬੀਨਾਰ ਵਿੱਚ ਜੁੜੇ ਸਾਰੇ ਕਿਸਾਨਾਂ, ਫੀਡ ਨਿਰਮਾਤਵਾਂ ਦਾ ਧੰਨਵਾਦ ਕੀਤਾ ਅਤੇ ਉਮੀਦ ਕੀਤੀ ਕਿ ਕਿਸਾਨ ਵੀਰ ਖ਼ੁਰਾਕ ਦੀ ਗੁਣਵੰਤਤਾ ਦਾ ਧਿਆਨ ਰੱਖਦੇ ਹੋਏ ਮਿਆਰੀ ਦੁੱਧ ਪੈਦਾ ਕਰਨ ਦੇ ਯਤਨ ਕਰਨਗੇ ।

हिंदी






