ਮੀਆਂਵਾਕੀ ਸਕੀਮ ਤਹਿਤ ਪਿੰਡ ਮੌਜੇਵਾਲਾ ਦੇ ਨਾਲ-ਨਾਲ ਜਿਲ੍ਹੇ ਦੇ ਹੋਰਨਾਂ ਪਿੰਡਾਂ ਵਿਚ ਤਿਆਰ ਕੀਤੇ ਜਾ ਰਹੇ ਹਨ ਜੰਗਲ

Sorry, this news is not available in your requested language. Please see here.

ਮੀਆਂਵਾਕੀ ਸਕੀਮ ਤਹਿਤ ਪਿੰਡ ਮੌਜੇਵਾਲਾ ਦੇ ਨਾਲ-ਨਾਲ ਜਿਲ੍ਹੇ ਦੇ ਹੋਰਨਾਂ ਪਿੰਡਾਂ ਵਿਚ ਤਿਆਰ ਕੀਤੇ ਜਾ ਰਹੇ ਹਨ ਜੰਗਲ

— ਭਗਤ ਸਿੰਘ ਹਰਿਆਵਲ ਮੁਹਿੰਮ ਅਧੀਨ ਪੰਜਾਬ ਨੂੰ ਹਰਿਆ ਭਰਿਆ ਰੱਖਣ ਲਈ ਖੁਸ਼ਹਾਲੀ ਦੇ ਰਾਖਿਆਂ ਦੀ ਪਹਿਲ

ਜਲਾਲਾਬਾਦ, ਫਾਜ਼ਿਲਕਾ 6 ਸਤੰਬਰ:

ਆਜ਼ਾਦੀ ਦਾ ਅੰਮ੍ਰਿਤ ਮਹਾਂਉਤਸਵ ਮਨਾਉਂਦੇ ਹੋਏ ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਵੱਲੋਂ ਚਲਾਈ ਗਈ ਭਗਤ ਸਿੰਘ ਹਰਿਆਵਲ ਮੁਹਿੰਮ ਨੂੰ ਅੱਗੇ ਤੋਰਦੇ ਹੋਏ ਜੀਓਜੀ ਸਟਾਫ ਜ਼ਿਲ੍ਹਾ ਫ਼ਾਜ਼ਿਲਕਾ ਦੇ ਜ਼ਿਲ੍ਹਾ ਮੁਖੀ ਕਰਨਲ ਅਜੀਤ ਸਿੰਘ ਸਮਾਘ,  ਤਹਿਸੀਲ ਜਲਾਲਾਬਾਦ ਮੁਖੀ ਕੈਪਟਨ ਅੰਮ੍ਰਿਤ ਲਾਲ ਦੇ ਦਿਸ਼ਾ ਨਿਰਦੇਸ਼ ਅਤੇ ਸੁਪਰਵਾਈਜ਼ਰ ਕੈਪਟਨ ਸੁਰਿੰਦਰ ਸਿੰਘ ਗਿੱਲ ਅਤੇ ਬੱਗੂ ਸਿੰਘ ਦੀ ਅਗਵਾਈ ਹੇਠ ਪਿੰਡ ਮੌਜੇ ਵਾਲਾ ਤਹਿਸੀਲ ਜਲਾਲਾਬਾਦ ਵਿਖੇ ਹਰਿਆਲੀ ਲਹਿਰ ਨੂੰ ਸਫਲਤਾਪੂਰਵਕ ਆਯੋਜਿਤ ਕੀਤਾ ਜਾ ਰਿਹਾ ਹੈ।

ਜ਼ਿਲ੍ਹਾ ਪ੍ਰਸ਼ਾਸਨ ਦੀ ਰਹਿਨੁਮਾਈ ਹੇਠ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਵੱਖ-ਵੱਖ ਪਿੰਡਾਂ ਵਿਚ ਸ਼ੁਰੂ ਕੀਤੀ ਗਈ ਮੀਆਂ ਵਾਕੀ ਸਕੀਮ ਨੂੰ ਬੁਰ ਪੈਣ ਲਗ ਪਿਆ ਹੈ। ਇਸ ਸਕੀਮ ਅਧੀਨ ਵੱਖ-ਵੱਖ ਪਿੰਡਾਂ ਵਿਚ ਪੰਚਾਇਤੀ ਜਮੀਨਾਂ ਵਿਚ ਪੌਦੇ ਲਗਾ ਕੇ ਜੰਗਲ ਤਿਆਰ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਪਿੰਡ ਮੌਜੇ ਵਾਲਾ ਦੀ ਗ੍ਰਾਮ ਪੰਚਾਇਤ ਵੱਲੋਂ ਇੱਕ ਏਕੜ ਵਿੱਚ ਫਲਦਾਰ ਅਤੇ ਛਾਂਦਾਰ ਪੌਦੇ ਲਗਾਏ ਜਾ ਰਹੇ ਹਨ।  ਇਸ ਮੌਕੇ ਜੀਓਜੀ ਤਹਿਸੀਲ ਸੁਪਰਵਾਈਜ਼ਰ ਹਵਲਦਾਰ ਬੱਗੂ ਸਿੰਘ ਨੇ ਪਿੰਡ ਦੇ ਨੌਜਵਾਨਾਂ ਨੂੰ ਇਸ ਹਰਿਆਲੀ ਦੀ ਲਹਿਰ ਬਾਰੇ ਜਾਗਰੂਕ ਕੀਤਾ।  ਪਿੰਡ ਦੇ ਸਰਪੰਚ ਮਨਜੀਤ ਕੌਰ ਪਤਨੀ ਗੁਰਦੀਪ ਸਿੰਘ ਵੱਲੋਂ ਖੁਦ ਦੇਸੀ ਖਾਦਾਂ ਤਿਆਰ ਕਰਕੇ ਪੌਦਿਆ ਲਈ ਵਰਤੀਆਂ ਜਾ ਰਹੀਆਂ ਹਨ। ਕੁੱਲ 8000 ਬੂਟੇ ਅਲੱਗ ਅਲੱਗ ਕਿਸਮਾਂ ਦੇ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੌਦੇ ਵੱਡੇ ਹੋਣਗੇ ਤੇ ਵਾਤਾਵਰਣ ਹਰਿਆ-ਭਰਿਆ ਰਹੇਗਾ ਤੇ ਜੰਗਲ ਦਾ ਰੂਪ ਧਾਰਨ ਕਰੇਗਾ ਜਿਸ ਨਾਲ ਸ਼ੁਧ ਹਵਾ ਤੇ ਆਕਸੀਨ ਦੀ ਪ੍ਰਾਪਤੀ ਹੋਵੇਗੀ।

ਇਸ ਮੌਕੇ ਹਾਜ਼ਰ ਪਿੰਡ ਦੇ ਸਰਪੰਚ ਮਨਜੀਤ ਕੌਰ ਪਤਨੀ ਗੁਰਦੀਪ ਸਿੰਘ ਪੰਚ ਗੁਰਦੇਵ ਸਿੰਘ, ਨਵਤੇਜ ਸਿੰਘ, ਹਰਮਨ ਸਿੰਘ, ਸਾਬਕਾ ਸਰਪੰਚ ਕੁਲਵੰਤ ਸਿੰਘ, ਮਨਰੇਗਾ ਸੈਕਟਰੀ ਭੁਪਿੰਦਰ ਕੌਰ ਜੀਓਜੀ ਤਹਿਸੀਲ ਸੁਪਰਵਾਈਜਰ ਹੌਲਦਾਰ ਬੱਗੂ ਸਿੰਘ, ਜੀਓਜੀ ਮਨਜੀਤ ਸਿੰਘ, ਗੁਰਚਰਨ ਸਿੰਘ, ਕੁਲਦੀਪ ਸਿੰਘ, ਦਲੇਰ ਸਿੰਘ, ਅਤੇ ਸੰਦੀਪ ਕੁਮਾਰ ਹਾਜ਼ਰ ਸਨ।