ਮੁਫਤ ਉਰਦੂ ਆਮੋਜ਼ ਜਮਾਤ ਪਹਿਲੀ ਜੁਲਾਈ ਤੋਂ ਸ਼ੁਰੂ ਹੋਵੇਗੀ

Sorry, this news is not available in your requested language. Please see here.

ਗੁਰਦਾਸਪੁਰ, 29 ਜੂਨ 2021 ਜ਼ਿਲ੍ਹਾ ਭਾਸ਼ਾ ਅਫਸਰ ਗੁਰਦਾਸਪੁਰ ਦੇ ਦਫਤਰ ਤੋਂ ਸੁਖਦੇਵ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਫਤਰ ਵਿਖੇ ਪਹਿਲੀ ਜੁਲਾਈ 2021 ਤੋ ਮੁਫ਼ਤ ਉਰਦੂ ਆਮੋਜ਼ ਦੀ ਕਲਾਸ ਸ਼ੁਰੂ ਕੀਤੀ ਜਾ ਰਹੀ ਹੈ। ਇਸ ਸਿਖਲਾਈ ਦਾ ਸਮਾਂ ਸ਼ਾਮ 5 ਵਜੇ ਤੋਂ 6 ਵਜੇ ਤਕ ਇੱਕ ਘੰਟੇ ਦਾ ਹੋਵੇਗਾ। ਇਸ ਕੋਰਸ ਦੀ ਮਿਆਦ 6 ਮਹੀਨੇ ਹੋਵੇਗੀ।
ਉਨਾਂ ਅੱਗੇ ਦੱਸਿਆ ਕਿ ਇਸ ਕਲਾਸ ਵਿਚ ਸਰਕਾਰੀ ਕਰਮਚਾਰੀ, ਵਿਦਿਆਰਥੀ, ਦੁਕਾਨਦਾਰ ਅਤੇ ਹਰ ਆਮ ਵਿਅਕਤੀ ਜੋ ਵੀ ਉਰਦੂ ਸਿੱਖਣ ਦਾ ਚਾਹਵਾਨ ਹੋਵੇ ਆਪਣਾ ਬਿਨੈਪੱਤਰ ਦੇ ਕੇ 15 ਜੁਲਾਈ 2021 ਤਕ ਦਾਖਲਾ ਲੈ ਸਕਦਾ ਹੈ।
ਇਸ ਕਲਾਸ ਕਮਰਾ ਨੰ: 503 ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ ਵਿਖੇ ਲਗਾਈ ਜਾਵੇਗੀ। ਵਧੇਰੇ ਜਾਣਕਾਰੀ ਲਈ 82197-95422 ਅਤੇ 98763-54849 ਨੰਬਰਾਂ ਤੇ ਸੰਪਰਕ ਕੀਤਾ ਜਾ ਸਕਦਾ ਹੈ।