ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਿੰਡਾਂ ਦੇ ਲੋਕਾਂ ਦੇ ਰਹਿਣ-ਸਹਿਣ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਸਮਾਰਟ ਵਿਲੇਜ਼ ਮੁਹਿੰਮ-2 ਦੀ ਆੱਨਲਾਈਨ ਮਾਧਿਅਮ ਰਾਹੀਂ ਰਸਮੀਂ ਸ਼ੁਰੂਆਤ

Sorry, this news is not available in your requested language. Please see here.

ਜਿਲ੍ਹਾ ਤਰਨਤਾਰਨ ਦੀਆਂ 575 ਪੰਚਾਇਤਾਂ ਵਿੱਚ 16209.50 ਲੱਖ ਰੁਪਏ ਦੀ ਲਾਗਤ ਨਾਲ ਹੋਣ ਵਾਲੇ 1217 ਕੰਮ ਸ਼ੁਰੂ 
ਤਰਨ ਤਾਰਨ, 17 ਅਕਤੂਬਰ :
ਪੰਜਾਬ ਸਰਕਾਰ ਵੱਲੋ ਪੰਜਾਬ ਦੇ ਪਿੰਡਾਂ ਦੇ ਸਰਬ-ਪੱਖੀ ਵਿਕਾਸ ਲਈ ਚੁੱਕੇ ਜਾ ਰਹੇ ਵੱਡੇ ਕਦਮਾਂ ਦੀ ਕੜੀ ਵਿਚ ਅੱਜ ਸਮਾਰਟ ਵਿਲੇਜ ਮੁਹਿੰਮ ਫੇਸ-2 ਤਹਿਤ ਪੰਜਾਬ ਸਰਕਾਰ ਵੱਲੋ ਮਾਨਯੋਗ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਿੰਡਾਂ ਦੇ ਲੋਕਾਂ ਦੇ ਰਹਿਣ-ਸਹਿਣ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਸਮਾਰਟ ਵਿਲੇਜ ਮੁਹਿੰਮ-2 ਤਹਿਤ ਪਿੰਡਾਂ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ, ਪੱਕੀਆਂ ਗਲੀਆਂ ਅਤੇ ਨਾਲੀਆ, ਪਾਰਕ, ਸਟਰੀਟ ਲਾਈਟਾਂ, ਛੱਪੜਾਂ ਦੇ ਕੰਮ, ਖੇਡ ਦੇ ਮੈਦਾਨ ਆਦਿ ਕੰਮਾਂ ਨੂੰ ਆਨਲਾਈਨ ਮਾਧਿਅਮ ਰਾਹੀਂ ਰਸਮੀ ਤੌਰ ‘ਤੇ ਸ਼ੁਰੂ ਕੀਤਾ ਗਿਆ ਤਾਂ ਜੋ ਲੋਕ ਚੰਗੀ ਸੇਧ ਹਾਸਿਲ ਕਰਨ ਸਕਣ, ਨੌਜਵਾਨ ਨਸ਼ਿਆਂ ਤੋਂ ਦੂਰ ਸਕਣ, ਨੌਜਵਾਨ ਖੇਡਾਂ ਦੇ ਮੈਦਾਨਾਂ ਵਿਚ ਮੱਲਾਂ ਮਾਰ ਕੇ ਪੰਜਾਬ ਦਾ ਨਾਮ ਉੱਚਾ ਕਰ ਸਕਣ।
ਅੱਜ ਵੀਡੀਓ ਕਾਨਫਰੰਸ ਰਾਂਹੀ ਸਮਾਰਟ ਵਿਲੇਜ ਮੁਹਿੰਮ ਫੇਸ-2 ਦੇ ਰਸਮੀ ਤੌਰ ‘ਤੇ ਮਾਨਯੋਗ ਮੁੱਖ ਮੰਤਰੀ ਪੰਜਾਬ ਵੱਲੋ ਸ਼ੁਰੂ ਕੀਤਾ ਗਿਆ। ਇਸ ਸਮੇਂ ਜਿਲ੍ਹਾ ਤਰਨਤਾਰਨ ਵਿਚ ਚੁਣੇ ਗਏ ਸਥਾਨਾਂ ‘ਤੇ ਜਿਲ੍ਹੇ ਦੇ ਮਾਨਯੋਗ ਮੈਂਬਰ ਪਾਰਲੀਮੈਂਟ ਹਲਕਾ ਖਡੂਰ ਸਾਹਿਬ, ਸਾਰੇ ਹਲਕਾ ਵਿਧਾਇਕ ਸਾਹਿਬਾਨ, ਚੇਅਰਪਰਸਨ ਜਿਲ੍ਹਾ ਪ੍ਰੀਸ਼ਦ, ਸੰਮਤੀਆਂ ਦੇ ਮੈਂਬਰ, ਸਰਪੰਚ, ਪੰਚ ਅਤੇ ਪਿੰਡਾਂ ਦੇ ਵਸਨੀਕਾਂ ਵੱਲੋ ਇਹਨਾਂ ਪ੍ਰੋਗਰਾਮਾਂ ਵਿੱਚ ਚੁਣੇ ਗਏ 65 ਸਥਾਨਾਂ ਤੋਂ ਇਲਾਵਾ ਜਿਲਾ ਪੱਧਰ, ਸਬ ਡਵੀਜਨ ਪੱਧਰ , ਬਲਾਕ ਪੱਧਰ ਅਤੇ ਪੰਚਾਇਤ ਪੱਧਰ ਤੇ ਸਮਾਰਟ ਵਿਲੇਜ ਮੁਹਿੰਮ ਫੇਸ-2 ਦੀ ਰਸਮੀ ਤੌਰ ‘ਤੇ ਸ਼ੁਰੂ ਕੀਤੀ ਗਈ, ਇਸ ਮੁਹਿੰਮ ਵਿਚ ਸ਼ਾਮਿਲ ਹੋਏ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਸਮਾਰਟ ਵਿਲੇਜ ਮੁਹਿੰਮ ਫੇਸ-2 ਤਹਿਤ ਜਿਲ੍ਹਾ ਤਰਨਤਾਰਨ ਦੇ 575 ਪੰਚਾਇਤਾਂ ਵਿਚ ਕੁੱਲ 1217 ਕੰਮ ਸ਼ੁਰੂ ਕੀਤੇ ਗਏ ਹਨ। ਜਿਹਨਾਂ ਦੀ ਕੁੱਲ ਲਾਗਤ 16209.50 ਲੱਖ ਰੁਪਏ ਆਵੇਗੀ। ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਇਹ ਫੰਡ ਜਿਲ੍ਹੇ ਨੂੰ ਭੇਜ ਦਿੱਤੇ ਗਏ ਹਨ ਅਤੇ ਪੰਚਾਇਤਾਂ ਵੱਲੋ ਇਹਨਾਂ ਫੰਡਾਂ ਦੀ ਵਰਤੋਂ ਕਰਦੇ ਹੋਏ ਪਿੰਡਾਂ ਵਿਚ ਕੰਮ ਸ਼ੁਰੂ ਕਰ ਦਿੱਤੇ ਗਏ ਹਨ।
ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਰਾਜ ਦੇ ਵਿਕਾਸ ਲਈ ਚੁੱਕੇ ਜਾ ਰਹੇ ਮਹੱਤਵਪੂਰਨ ਕਦਮਾਂ ਵਿੱਚ ਇਸ ਸਾਲ ਅਤੇ ਅਗਲੇ ਸਾਲ ਲਈ ਇਹ ਫੈਸਲਾ ਕੀਤਾ ਗਿਆ ਹੈ ਕਿ ਲਗਭਗ 1 ਲੱਖ ਨੌਕਰੀਆਂ ਦਿੱਤੀਆਂ ਜਾਣੀਆਂ ਹਨ। ਜਿਹਨਾਂ ਵਿਚ ਇਹ ਫੈਸਲਾ ਲਿਆ ਗਿਆ ਹੈ ਕਿ 33% ਨੌਕਰੀਆਂ ਲੜਕੀਆਂ ਲਈ ਰਾਖਵੀਆਂ ਕੀਤੀਆਂ ਗਈਆ ਹਨ। ਜੋ ਇਹ ਇੱਕ ਅਹਿਮ ਫੈਸਲਾ ਹੈ। ਪਿੰਡਾਂ ਵਿਚ ਲਾਲ ਲਕੀਰ ਦੇ ਅੰਦਰ ਰਹਿੰਦੇ ਗਰੀਬ ਲੋਕਾਂ ਨੂੰ ਮਾਲਕਾਨਾ ਹੱਕ ਦੇਣ ਦੀ ਮੁਹਿੰਮ ਨੂੰ ਪ੍ਰਵਾਨਗੀ ਦਿੱਤੀ ਗਈ ਹੈ।  ਇਸ ਤੋਂ ਇਲਾਵਾ ਝੁੱਗੀਆਂ ਵਿਚ ਰਹਿ ਰਹੇ ਲੋਕਾਂ ਅਤੇ ਹੋਰ ਅੱਤ ਦੇ ਗਰੀਬ ਲੋਕ ਜਿਹਨਾਂ ਕੋਲ ਛੱਤ ਨਹੀ ਹੈ ਹਰ ਇੱਕ ਪੱਕੀ ਛੱਤ ਦੇਣ ਦਾ ਫੈਸਲਾ ਕੀਤਾ ਗਿਆ ਹੈ।
ਪੰਜਾਬ ਸਰਕਾਰ ਦੇ ਇਸ ਅਹਿਮ ਫੈਸਲੇ ਦਾ ਹਰ ਵਰਗ ਦੇ ਲੋਕਾਂ ਵੱਲੋਂ ਸ਼ਲਾਘਾ ਕੀਤੀ ਗਈ। ਪਿੰਡਾਂ ਵਿਚ ਸਰਪੰਚਾਂ, ਪੰਚਾਂ, ਪਿੰਡਾਂ ਦੇ ਵਸਨੀਕਾਂ ਅਤੇ ਸਰਕਾਰ ਦੇ ਚੁਣੇ ਗਏ ਨੁਮਾਇੰਦਿਆ ਅਤੇ ਜਿਲ੍ਹਾ ਪ੍ਰਸ਼ਾਸ਼ਨ ਵੱਲੋ ਇਹ ਵਚਨਬੱਧਤਾ ਕੀਤੀ ਗਈ ਕਿ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਪੰਜਾਬ ਸਰਕਾਰ ਵੱਲੇ ਸ਼ੁਰੂ ਕੀਤੀ ਸਮਾਰਟ ਵਿਲੇਜ ਮੁਹਿੰਮ ਫੇਸ-2 ਨੂੰ ਜਿਲ੍ਹੇ ਵਿਚ ਸੁਚਾਰੂ ਢੰਗ ਨਾਲ ਲਾਗੂ ਕੀਤਾ ਜਾਵੇਗਾ ਅਤੇ ਸਰਕਾਰ ਦੇ ਲਏ ਫੈਸਲੇ ਅਨੁਸਾਰ ਇਹ ਕੰਮ ਇਸ ਸਕੀਮ ਤਹਿਤ ਮੁਕੰਮਲ ਕਰ ਲਏ ਜਾਣਗੇ ਤਾਂ ਜੋ ਪੰਜਾਬ ਸਰਕਾਰ ਵੱਲੋ ਅਗਲੇ ਪੜਾਅ ਵਿਚ ਦਿੱਤੀਆਂ ਜਾਣ ਵਾਲੀਆਂ ਸੁਵਿਧਾਵਾਂ ਨੂੰ ਅਸਰਦਾਰ ਢੰਗ ਨਾਲ ਪਿੰਡਾਂ ਵਿਚ ਹਰ ਵਰਗ ਦੇ ਲੋਕਾਂ ਤੱਕ ਪਿੰਡਾਂ ਦੀ ਮੁਹਾਰ ਬਦਲਣ ਲਈ ਸਰਕਾਰ ਦੇ ਇਸ ਉਪਰਾਲੇ ਨੂੰ ਅਸਰਦਾਰ ਢੰਗ ਨਾਲ ਲਾਗੂ ਕੀਤਾ ਜਾ ਸਕੇ।
ਜਿਲ੍ਹਾ ਤਰਨਤਾਰਨ ਦੇ ਹਰ ਵਰਗ ਵੱਲੋਂ ਇਹ ਅਸ਼ਵਾਸ਼ਨ ਦਿੱਤਾ ਗਿਆ ਕਿ ਸਰਕਾਰ ਦੇ ਇਹਨਾਂ ਫੈਸਲਿਆਂ ਲਈ ਉਹ ਵਚਨਬੱਧਤਾ ਨਾਲ ਕੰਮ ਕਰਨਗੇ ਅਤੇ ਜਿਲ੍ਹਾ ਤਰਨਤਾਰਨ ਦੇ ਪਿੰਡਾਂ ਵਿਚ ਅਸਰਦਾਰ ਢੰਗ ਨਾਲ ਲਾਗੂ ਕਰਵਾਉਣ ਲਈ ਸਰਕਾਰ ਦਾ ਪੂਰਾ ਸਹਿਯੋਗ ਦੇਣਗੇ।