ਮੇਲੇ ਦੇ ਦੂਜੇ ਦਿਨ ਸਭਿਆਚਾਰਕ ਪ੍ਰੋਗਰਾਮ ਦੀਆਂ ਵੱਖ—ਵੱਖ ਪੇਸ਼ਕਾਰੀਆਂ ਦੀ ਝਲਕ ਨੇ ਫਾਜ਼ਿਲਕਾ ਵਾਸੀਆਂ ਦਾ ਖੂਬ ਦਿਲ ਪਰਚਾਇਆ

Sorry, this news is not available in your requested language. Please see here.

— ਮੁੰਡਿਆਂ ਵੱਲੋਂ ਪੇਸ਼ ਕੀਤੀ ਆਈਟਮ ਮਲਵਈ ਗਿਧੇ ਨੇ ਹਾਜਰੀਨ ਨੂੰ ਤਾੜੀਆਂ ਲਈ ਕੀਤਾ ਮਜਬੂਰ
— ਪ੍ਰਦਰਸ਼ਨੀਆਂ ਵਿਖੇ ਲੋਕ ਪਹੁੰਚ ਕਰ ਰਹੇ ਹਨ ਖਰੀਦਦਾਰੀ

ਫਾਜ਼ਿਲਕਾ, 7 ਨਵੰਬਰ

ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ 10 ਨਵੰਬਰ ਤੱਕ ਆਯੋਜਿਤ ਪੰਜਾਬ ਹੈਂਡੀਕਰਾਫਟ ਫੈਸਟੀਵਲ ਦੇ ਦੂਜੇ ਦਿਨ ਵਿਦਿਆਰਥੀਆਂ ਦੇ ਸਭਿਆਚਾਰਕ ਪ੍ਰੋਗਰਾਮ ਨੇ ਫਾਜ਼ਿਲਕਾ ਦੇ ਪ੍ਰਤਾਪ ਬਾਗ ਦੇ ਵਿਹੜੇ ਵਿਖੇ ਰਜ ਕੇ ਰੋਣਕਾ ਲਾਈਆਂ। ਫਾਜ਼ਿਲਕਾ ਵਾਸੀਆਂ ਅਤੇ ਦਰਸ਼ਕਾਂ ਨੇ ਜਿਥੇ ਸਭਿਆਚਾਰਕ ਪ੍ਰੋਗਰਾਮ ਦਾ ਆਨੰਦ ਮਾਣਿਆ ਉਥੇ ਮੇਲੇ ਵਿਚ ਲਗਾਈਆਂ ਗਈ ਵੱਖ—ਵੱਖ ਪ੍ਰਦਰਸ਼ਨੀਆਂ *ਤੇ ਵੀ ਪਹੁੰਚ ਕੇ ਲੋਕਾਂ ਨੇ ਸਾਜੋ—ਸਮਾਨ ਦੀ ਖਰੀਦਦਾਰੀ ਕੀਤੀ।

ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਦੇ ਦਿਸ਼ਾ—ਨਿਰਦੇਸ਼ਾਂ ਹੇਠ ਫਾਜ਼ਿਲਕਾ ਵਿਖੇ ਚੱਲ ਰਹੇ ਪੰਜਾਬ ਹੈਂਡੀਕਰਾਫਟ ਫੈਸਟੀਵਲ ਦੇ ਦੂਜੇ ਦਿਨ ਦੀ ਸ਼ੁਰੂਆਤ ਸ਼ਬਦ ਕੀਰਤਨ ਨਾਲ ਕੀਤੀ ਗਈ।ਮੇਲੇ ਦੇ ਦੌਜੇ ਲਾਲਾ ਜਗਤ ਨਰਾਇਣ ਕਾਲਜ ਜਲਾਲਾਬਾਦ ਅਤੇ ਸਰਕਾਰੀ ਸੈਕੰਡਰੀ ਸਕੂਲ ਲੜਕੇ ਅਤੇ ਲੜਕੀਆਂ ਜਲਾਲਾਬਾਦ ਵੱਲੋਂ ਵੱਖ—ਵੱਖ ਸਭਿਆਚਾਰਕ ਪੇਸ਼ਕਾਰੀਆਂ ਕੀਤੀਆਂ ਗਈਆਂ।ਇਸ ਉਪਰੰਤ ਕਿਰਨਦੀਪ ਕੌਰ ਦੇ ਗੀਤ ਮਹਿਰਮ ਦਿਲਾਂ ਦੇ ਨਾਲ ਹਾਜਰੀਨ ਨੂੰ ਆਪਣੀ ਪੇਸ਼ਕਾਰੀ ਨਾਲ ਬੰਨੀ ਰੱਖਿਆ। ਇਸ ਮੌਕੇ ਫੋਕ ਗੀਤ ਬਾਵਾ ਤੇ ਮਿਰਜਾ ਪੇਸ਼ ਕੀਤਾ ਗਿਆ ਜਿਸ ਨੇ ਸਭ ਨੂੰ ਤਾੜੀਆਂ ਮਾਰਨ ਲਈ ਮਜ਼ਬੂਰ ਕਰ ਦਿੱਤਾ।

ਇਹ ਮੇਲਾ ਜਿਥੇ ਸ਼ਿਲਪਕਾਰਾਂ ਵੱਲੋਂ ਹਥਾਂ ਨਾਲ ਬਣੀਆਂ ਵਸਤੂਆਂ ਪ੍ਰਤੀ ਉਤਸਾਹਿਤ ਕਰ ਰਿਹਾ ਹੈ ਉਥੇ ਲੋਕਾਂ ਨੂੰ ਚੰਗੇ ਸੁਨੇਹੇ ਦੇਣ ਵਿਚ ਵੀ ਮੋਹਰੀ ਸਾਬਿਤ ਹੋ ਰਿਹਾ ਹੈ। ਮੋਬਾਈਲ ਦੀ ਵਰਤੋਂ ਦੇ ਦੁਰਪ੍ਰਭਾਵਾਂ ਨੂੰ ਦਰਸ਼ਾਉਂਦੇ ਦੁਨੀਆਂ ਡੱੁਬ ਚਲੀ ਆਈਟਮ ਪੇਸ਼ ਕੀਤੀ ਜਿਸ ਵਿਚ ਅੱਜ ਦੇ ਸਮੇਂ ਅਸੀਂ ਮੋਬਾਈਲ ਦੀ ਲਾਗ ਵਿਚ ਕਿਸ ਕਦਰ ਫਸ ਚੁੱਕੇ ਹਾਂ ਤੇ ਆਪਣੀਆਂ ਤੋਂ ਪਰਾਏ ਹੋਈ ਜਾਣੇ ਹਾਂ। ਆਈਟਮ ਰਾਹੀਂ ਹਾਜਰੀਨ ਨੂੰ ਮੋਬਾਈਲ ਦੀ ਵਰਤੋਂ ਘੱਟ ਤੋਂ ਘੱਟ ਲੋੜ ਅਨੁਸਾਰ ਕਰਨੀ ਚਾਹੀਦੀ ਹੈ ਬਾਰੇ ਸੰਦੇਸ਼ ਦਿੱਤਾ ਗਿਆ। ਇਸ ਤੋਂ ਇਲਾਵਾ ਨਸ਼ਿਆਂ ਖਿਲਾਫ ਡਰਾਮਾ ਪੇਸ਼ ਕਰਕੇ ਨਾ ਨਸ਼ਾ ਕਰਾਂਗੇ ਨਾ ਨਸ਼ਾ ਕਰਨ ਦਾਂਗੇ ਦਾ ਸੁਨੇਹਾ ਵੀ ਦਿੱਤਾ। ਔਰਤਾਂ ਪ੍ਰਤੀ ਰੋਲ ਪਲੇਅ, ਮੈ ਲਾਜਪਾਲ ਦੇ ਲੜ ਲਗੀ ਹਾਂ ਕਵਾਲੀ, ਟਰੈਡੀਸ਼ਨਲ ਸਾਂਗ ਅਤੇ ਪੰਜ ਦਰਿਆਵਾਂ *ਤੇ ਅਧਾਰਿਤ ਕਵਿਸ਼ਰੀ ਪੇਸ਼ ਕੀਤੀ ਗਈ।

ਇਹ ਮੇਲਾ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਸਮਰਪਿਤ ਬਚਿਆਂ ਤੇ ਲੋਕਾਂ ਨੂੰ ਪੰਜਾਬੀ ਵਿਰਸੇ ਅਤੇ ਵੱਖ—ਵੱਖ ਰਾਜਾਂ ਦੇ ਸਭਿਆਚਾਰ ਨਾਲ ਜ਼ੋੜਨ ਵਿਚ ਲੋਕਾਂ ਦੇ ਮਨਾਂ ਅੰਦਰ ਤੱਕ ਅਸਰ ਪਾਵੇਗਾ।ਇਸ ਮੌਕੇ ਸਟੇਜ਼ ਦਾ ਸੰਚਾਲਨ ਮੈਡਮ ਸਤਿੰਦਰ ਕੌਰ ਨੇ ਕੀਤਾ। ਇਸ ਦੌਰਾਨ ਅਜੈ ਗੁਪਤਾ ਤੇ ਦਨੇਸ਼ ਸ਼ਰਮਾ ਵੱਲੋਂ ਪ੍ਰਸ਼ਨੋਤਰੀ ਮੁਕਾਬਲੇ ਆਯੋਜਿਤ ਕਰਵਾਏ ਗਏ ਤੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ।

ਇਸ ਦੌਰਾਨ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਸੰਜੀਵ ਕੁਮਾਰ, ਜ਼ਿਲ੍ਹਾ ਸਿਖਿਆ ਅਫਸਰ ਦੌਲਤ ਰਾਮ, ਬੀ.ਐਸ.ਐਫ ਤੋਂ ਅਵਦੇਸ਼ ਪਾਂਡੇ ਤੇ ਅਰੁਨ ਕੁਮਾਰ ਉਪਾਧਿਆਏ, ਪ੍ਰਿੰਸੀਪਲ ਪ੍ਰਦੀਪ ਕੁਮਾਰ, ਗੌਤਮ ਖੁਰਾਣਾ, ਸਿਖਿਆ ਵਿਭਾਗ ਤੋਂ ਸਤਿੰਦਰ ਬਤਰਾ, ਰਜਿੰਦਰ ਵਿਖੋਣਾ, ਰਵੀ ਖੁਰਾਣਾ, ਮੈਡਮ ਵਨੀਤਾ ਕਟਾਰੀਆ ਆਦਿ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।