ਮੋਟਰਸਾਈਕਲ ਚੋਰ ਦੇ ਮੋਟਰਸਾਈਕਲ ਸਮੇਤ ਗ੍ਰਿਫਤਾਰ

Sorry, this news is not available in your requested language. Please see here.

ਐਸ ਏ ਐਸ ਨਗਰ/ਜ਼ੀਰਕਪੁਰ, 11 ਜੁਲਾਈ 2021
ਇੰਸ ਉਂਕਾਰ ਸਿੰਘ ਬਰਾੜ ਮੁੱਖ ਅਫਸਰ  ਥਾਣਾ ਜੀਰਕਪੁਰ ਦੀ ਅਗਵਾਈ ਹੇਠ ਐਸ.ਆਈ ਜਸ਼ਨਪ੍ਰੀਤ ਸਿੰਘ ਇੰਚਾਰਜ ਚੌਕੀ ਬਲਟਾਣਾ ਸਮੇਤ ਪੁਲਿਸ ਪਾਰਟੀ ਦੇ ਬਲਟਾਣਾ ਲਾਈਟ ਪੋਆਈਂਟ ਪਰ ਵਹੀਕਲਾ ਦੀ ਚੈਕਿੰਗ ਦੌਰਾਨ ਸ਼ੱਕ ਦੀ ਬਿਨਾ ਪਰ ਮੋਟਰਸਾਈਕਲ ਨੰਬਰ PB 10-EP-5354 ਮਾਰਕਾ ਸੈਪਲੈਂਡਰ ਪਰ ਸਵਾਰ ਵਿਅਕਤੀ ਨੂੰ ਰੋਕ ਕੇ ਨਾਮ ਪਤਾ ਪੁੱਛਿਆ ਉਸ ਵਿਅਕਤੀ ਨੇ ਆਪਣਾ ਨਾਮ ਜਸਵਿੰਦਰ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਰਾਮਪੁਰਾ ਤਹਿਸੀਲ ਭਵਾਨੀਗੜ ਜ਼ਿਲਾ ਸੰਗਰੂਰ ਦਸਿਆ ਅਤੇ ਉਸ ਨੇ ਦੱਸਿਆ ਕਿ ਉਹ ਨਸ਼ਾ ਕਰਨ ਦਾ ਆਦੀ ਹੈ ਅਤੇ ਉਸ ਨੇ ਇਹ ਮੋਟਰਸਾਈਕਲ ਪਟਿਆਲਾ ਤੋਂ ਚੋਰੀ ਕੀਤਾ ਸੀ।ਹੋਰ ਡੂੰਘਾਈ ਨਾਲ ਪੁਛਗਿਛ ਕੀਤੀ ਗਈ ਤਾਂ ਪਤਾ ਲੱਗਾ ਕਿ ਦਸੀ ਨੇ ਮਿਤੀ 10 06-2021 ਨੂੰ ਵਧਾਵਾ ਨਗਰ ਬਲਟਾਣਾ ਤੋਂ ਇਕ ਹੋਰ ਐਕਟਿਵਾ ਰੰਗ ਸਵੈਦ ਚੋਰੀ ਕੀਤਾ ਸੀ ਜੋ ਉਸ ਨੇ ਬਲਟਾਣਾ ਵਿਖੇ ਹੀ ਛੁਪਾ ਕੇ ਰਖਿਆ ਹੋਇਆ ਹੈ ਅਤੇ ਉਸ ਨੂੰ ਵੇਚਣ ਦੀ ਫਰਾਕ ਵਿਚ ਸੀ ਜਿਸ ਪਾਸ ਚੋਰੀ ਕੀਤਾ ਗਿਆ ਉਕਤ ਐਕਟਿਵਾ ਵੀ ਬਰਾਮਦ ਕਰਵਾ ਲਿਆ ਗਿਆ ਹੈ। 
ਜਿਸਤੇ ਤੁਰੰਤ ਕਾਰਵਾਈ ਕਰਦਿਆਂ ਮੁਕੱਦਮਾ ਦਰਜ ਕੀਤਾ ਗਿਆ ਅਤੇ ਦੋਸ਼ੀ ਨੂੰ ਕੱਲ ਮਾਨ ਯੋਗ ਅਦਾਲਤ ਵਿੱਚ ਪੇਸ਼ ਕਰਕੇ ਇੱਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ। 
ਦੋਸ਼ੀ ਦੀ ਪੁੱਛਗਿਛ ਜਾਰੀ ਹੈ। ਜੋ ਦੋਰਾਨ ਪੁੱਛਗਿਛ ਇਹ ਗੱਲ ਸਾਹਮਣੇ ਆਈ ਹੈ ਕਿ ਦੋਸ਼ੀ ਨੇ ਪਟਿਆਲਾ ਅਤੇ ਸੰਗਰੂਰ ਵਿਖੇ ਵੀ ਕਾਫੀ ਵਹੀਕਲ ਚੋਰੀ ਕੀਤੇ ਹਨ ਜਿਸ ਬਾਰੇ ਹੋਰ ਖੁਲਾਸੇ ਹੋਣ ਦੀ ਉਮੀਦ ਹੈ।
ਦਰਜ ਮੁਕੱਦਮਾ – ਮੁਕੱਦਮਾ ਨੰਬਰ 59 ਮਿਤੀ 03-02-2021ਅ/ਧ 379 ਆਈ.ਪੀ.ਸੀ ਥਾਣਾ ਜੀਰਕਪੁਰ
ਗ੍ਰਿਫਤਾਰ ਦੋਸ਼ੀ – ਜਸਵਿੰਦਰ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਰਾਮਪੁਰਾ ਤਹਿਸੀਲ ਭਵਾਨੀਗੜ ਜਿਲਾ
ਸੰਗਰੂਰ
ਬਰਾਮਦਗੀ 1. ਮੋਟਰਸਾਈਕਲ ਨੰਬਰ PB 10-EP-5354 ਮਾਰਕਾ
2 ਐਕਟੀਵਾ ਨੰਬਰੀ CH01-88-5974