ਮੋਹਾਲੀ ਚ ਚੱਲ ਰਹੀ 35ਵੀਂ ਪੰਜਾਬ ਰੋਲਰ ਸਕੇਟਿੰਗ ਖੇਡ ਪ੍ਰਤੀਯੋਗਿਤਾ ਮੁਕੰਮਲ

Sorry, this news is not available in your requested language. Please see here.

ਐਸ.ਏ.ਐਸ ਨਗਰ, 10 ਨਵੰਬਰ:

ਪੰਜਾਬ ਰੋਲਰ ਸਕੇਟਿੰਗ ਐਸੋਸੀਏਸ਼ਨ, ਪਟਿਆਲਾ ਦੀ ਰਹਿਨੁਮਾਈ ਹੇਠ ਮੋਹਾਲੀ ਵਿਖੇ 35ਵੀਂ ਪੰਜਾਬ ਰੋਲਰ ਸਕੇਟਿੰਗ ਖੇਡ ਮੁਕਾਬਲੇ ਬੀਤੇ ਦਿਨ ਸੰਪੂਰਨ ਹੋ ਗਏ।

ਸਮਾਪਤੀ ਮੌਕੇ ਇਨਾਮ ਵੰਡ ਸਮਾਰੋਹ ਚ ਮਨਪ੍ਰੀਤ ਸਿੰਘ ਛੱਤਵਾਲ, ਆਈ.ਏ.ਐਸ (ਰਿਟਾ.) ਪ੍ਰਧਾਨ, ਸਿਮਰਨਜੀਤ ਸਿੰਘ ਸੱਗੂ (ਐਡਵੋਕੇਟ) ਜਨਰਲ ਸਕਤੱਰ ਪੰਜਾਬ ਰੋਲਰ ਸਕੇਟਿੰਗ ਐਸੋਸੀਏਸ਼ਨ (ਪੀ. ਆਰ. ਐੱਸ. ਏ.) ਨਾਲ ਸ਼੍ਰਜਨੀਸ਼ ਕੁਮਾਰ ਜੈਨ (ਬਾਟਾ ਇੰਡਸਟਰੀਜ਼), ਲੁਧਿਆਣਾ ਅਤੇ ਜਸਪਾਲ ਸਿੰਘ ਭਾਟੀਆ (ਟਿੰਬਰ ਮਰਚੈਂਟ), ਐਸ.ਬੀ.ਐਸ ਨਗਰ ਵੱਲੋਂ ਸ਼ਿਰਕਤ ਕੀਤੀ ਗਈ।

ਇਸ ਖੇਡ ਮੁਕਾਬਲੇ ਵਿਚ ਪੰਜਾਬ ਦੇ 18  ਜਿਲਿਆਂ ਤੋਂ ਤਕਰੀਬਨ 750 ਖਿਡਾਰੀਆਂ (ਕੇਵਲ ਰੋਲਰ/ਇਨਲਾਈਨ ਹਾਕੀ ) ਵਲੋਂ ਭਾਗ ਲਿਆ ਗਿਆ। ਮਨਪ੍ਰੀਤ ਸਿੰਘ ਛੱਤਵਾਲ, ਆਈ.ਏ.ਐਸ (ਰਿਟਾ.) ਪ੍ਰਧਾਨ ਦੁਆਰਾ ਇਸ ਖੇਡ ਨਾਲ ਸਬੰਧਤ ਸਮੁੱਚੀ ਪ੍ਰਬੰਧਕ ਟੀਮ ਨੂੰ ਪੰਜਾਬ ਵਿੱਚ ਰੋਲਰ ਸਪੋਰਟਸ ਦਾ ਪੱਧਰ ਵਧੇਰੇ ਉੱਚਾ ਚੁੱਕਣ ਅਤੇ ਪ੍ਰਚਾਰ ਲਈ ਹੋਰ ਵੀ ਤਨਦੇਹੀ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ ਗਿਆ। ਖਿਡਾਰੀਆਂ ਦੁਆਰਾ ਮੁਕਾਬਲਿਆਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲਿਆ ਗਿਆ ਅਤੇ ਖੇਡਾਂ ਪ੍ਰਤੀ ਪੰਜਾਬ ਸਰਕਾਰ ਦੇ ਸੁਪਨੇ ਨੂੰ ਸਾਕਾਰ ਬਣਾਉਣ ਲਈ ਪ੍ਰਣ ਲਿਆ ਗਿਆ। ਇਸ ਖੇਡ ਚੈਂਪੀਅਨਸ਼ਿਪ ਦੇ ਜੇਤੂ ਖਿਡਾਰੀਆਂ ਵਿੱਚੋਂ ਚੁਣਵੇਂ ਖਿਡਾਰੀ ਪੰਜਾਬ ਦੀ ਨੁਮਾਇੰਦਗੀ ਕਰਦੇ ਹੋਏ ਇੰਡੀਆ ਪੱਧਰ ਤੇ ਹੋਣ ਜਾ ਰਹੇ 6ਵੀਂ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਭਾਗ ਲੈਣਗੇ।