ਮੋਹਾਲੀ ਦੇ ਸਾਂਝ ਕੇਂਦਰਾਂ ਵਿੱਖੇ ਵਾਤਾਵਰਨ ਨੂੰ ਸੰਭਾਲਣ ਸਬੰਧੀ ਰੁੱਖ ਲਗਾਉਣ ਦੀ ਮੁਹਿੰਮ ਚਲਾਈ ਗਈ

Sorry, this news is not available in your requested language. Please see here.

ਸਾਝ ਕੇਂਦਰ ਸਬ ਡਵੀਜ਼ਨ ਸਾਂਝ ਕੇਂਦਰ ਖਰੜ , ਡੇਰਾਬਸੀ, ਸਿਟੀ 1 ਮੁਹਾਲੀ ਅਤੇ 2 ਵਿੱਖੇ ਫਲਦਾਰ ਅਤੇ ਵਾਤਾਵਰਨ ਨੂੰ ਸੂਧ ਰਖਣ ਵਾਲੇ 150 ਬੂਟੇ ਲਗਾਏ ਗਏ
ਐਸ.ਏ.ਐਸ ਨਗਰ, 14 ਜੁਲਾਈ 2021
ਵਧੀਕ ਡਾਇਰੈਕਟਰ ਜਨਰਲ ਪੁਲਿਸ, ਕਮਿਊਨਿਟੀ ਅਫਰੇਜ਼ ਡਵੀਜਨ ਪੰਜਾਬ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸੀਨੀਅਰ ਕਪਤਾਨ ਪੁਲਿਸ ਐਸ.ਏ.ਐਸ. ਦੀ ਰਹਨੁਮਾਈ ਹੇਠ ਜਿਲ੍ਹਾ ਸਾਂਝ ਕੇਂਦਰ ਇੰਚਾਰਜ ਵੱਲੋਂ ਜਿਲਾ ਸਾਝ ਕੇਂਦਰ, ਸਬ ਡਵੀਜ਼ਨ ਸਾਂਝ ਕੇਂਦਰ ਖਰੜ ,ਸਬ ਡਵੀਜ਼ਨ ਸਾਂਝ ਕੇਂਦਰ ਡੇਰਾਬਸੀ, ਸਬ-ਡਵੀਜ਼ਨ ਸਾਂਝ ਕੇਂਦਰ ਸਿਟੀ 1 ਮੁਹਾਲੀ ਅਤੇ ਸਬ ਡਵੀਜ਼ਨ ਸਾਂਝ ਕੇਦਰ ਸਿਟੀ-2 ਮੋਹਾਲੀ ਅਤੇ ਮੋਹਾਲੀ ਦੇ ਹੋਰ ਸਾਂਝ ਕੇਂਦਰਾਂ ਵਿੱਖੇ ਵਾਤਾਵਰਨ ਨੂੰ ਸੰਭਾਲਣ ਸਬੰਧੀ ਰੁੱਖ ਲਗਾਉਣ ਦੀ ਮੁਹਿੰਮ ਚਲਾਈ ਗਈ । ਇਸ ਮੁਹਿੰਮ ਤਹਿਤ ਫਲਦਾਰ ਅਤੇ ਵਾਤਾਵਰਨ ਨੂੰ ਸੂਧ ਰਖਣ ਵਾਲੇ ਬੂਟੇ ਲਗਵਾਏ ਗਏ।
ਸਬ-ਇੰਸਪੈਕਟਰ ਖੁਸ਼ਪ੍ਰੀਤ ਕੌਰ ਇੰਚਾਰਜ ਜਿਲ੍ਹਾ ਸਾਂਝ ਕੇਂਦਰ ਵੱਲੋਂ ਕਮੇਟੀ ਮੈਂਬਰਾਂ ਨੂੰ ਅਪੀਲ ਕੀਤੀ ਗਈ ਕਿ ਉਹ ਆਪਣੇ ਰਿਹਾਇਸ਼ੀ ਏਰੀਆ ਦੇ ਖਾਲੀ ਪਏ ਏਰੀਆ ਵਿੱਚ ਵੀ ਫਲਦਾਰ ਬੂਟੇ ਲਗਵਾਉਣ ਦੀ ਮੁਹਿੰਮ ਚਲਾਉਣ ।
ਇਸ ਮੁਹਿੰਮ ਦੌਰਾਨ ਜ਼ਿਲਾ ਸਾਂਝ ਕੇਂਦਰ ਮੋਹਾਲੀ ਵਿਖੇ ਐਸ. ਆਈ, ਖੁਸ਼ਪ੍ਰੀਤ ਕੌਰ, ਸਬ-ਡਵੀਜਨ ਖਰੜ ਵਿਖੇ ਜ਼ਿਲ੍ਹਾ ਸਾਂਝ ਕੇਂਦਰ ਸਾਫਟਵੇਅਰ ਟ੍ਰੇਨਰ ਏ.ਐੱਸ.ਆਈ ਦਵਿੰਦਰ ਸਿੰਘ ਨੌਗੀ, ਸਬ ਡਵੀਜ਼ਨ ਡੇਰਾਬਸੀ ਵਿਖੇ ਏ. ਐਸ. ਆਈ. ਹਰੀਸ਼ ਕੁਮਾਰ ਅਤੇ ਸਬ-ਡਵੀਜਨ ਸਿਟੀ-1 ਅਤੇ ਸਿਟੀ 2 ਵਿੱਚ ਏ. ਐਸ. ਆਈ. ਗੁਰਵਿੰਦਰ ਸਿੰਘ ਵਲੋਂ ਸਬੰਧਤ ਸਾਝ ਸਟਾਫ ਨਾਲ ਅਤੇ ਲੋਕਲ ਐਸ. ਐਚ. ਓ ਨਾਲ ਰਲ ਕੇ ਉਕਤ ਮੁਹਿੰਮ ਦੀ ਪਾਲਣਾਂ ਹਿੱਤ ਮੋਹਾਲੀ ਜਿਲ੍ਹੇ ਵਿੱਚ ਕੁਲ 150 ਬੂਟੇ ਲਗਾਏ ਗਏ।