ਮੋਹਾਲੀ ਹਲਕੇ ਦੇ ਪਿੰਡਾਂ ਵਿੱਚ ਵਿਕਾਸ ਕਾਰਜ ਜੰਗੀ ਪੱਧਰ ਉਤੇ ਜਾਰੀ: ਬਲਬੀਰ ਸਿੰਘ ਸਿੱਧੂ

Sorry, this news is not available in your requested language. Please see here.

ਪਿੰਡਾਂ ਨੂੰ ਲੱਖਾਂ ਰੁਪਏ ਦੀਆਂ ਗਰਾਂਟਾਂ ਦੇ ਚੈੱਕ ਵੰਡੇ
ਪੰਚਾਇਤਾਂ ਨੇ ਸਿਹਤ ਮੰਤਰੀ ਦਾ ਕੀਤਾ ਧੰਨਵਾਦ
ਐਸ.ਏ.ਐਸ. ਨਗਰ, 11 ਸਤੰਬਰ 2021
ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਹੈ ਕਿ ਮੋਹਾਲੀ ਵਿਧਾਨ ਸਭਾ ਹਲਕੇ ਦੇ ਪਿੰਡਾਂ ਵਿੱਚ ਵਿਕਾਸ ਕਾਰਜ ਜੰਗੀ ਪੱਧਰ ਉਤੇ ਚੱਲ ਰਹੇ ਹਨ ਅਤੇ ਇਹ ਹਲਕਾ ਵਿਕਾਸ ਪੱਖੋਂ ਪੰਜਾਬ ਦੇ ਸਾਰੇ ਹਲਕਿਆਂ ਤੋਂ ਮੋਹਰੀ ਬਣ ਗਿਆ ਹੈ।
ਹਲਕੇ ਦੇ ਪਿੰਡਾਂ ਦੇ ਅੱਜ ਕੀਤੇ ਦੌਰੇ ਦੌਰਾਨ ਇਕੱਠਾਂ ਨੂੰ ਸੰਬੋਧਨ ਕਰਦਿਆਂ ਸ. ਸਿੱਧੂ ਨੇ ਕਿਹਾ ਕਿ ਪਿੰਡਾਂ ਵਿੱਚ ਗਲੀਆਂ ਨਾਲੀਆਂ, ਫਿਰਨੀਆਂ, ਗੰਦੇ ਪਾਣੀ ਦੀ ਨਿਕਾਸੀ ਵਰਗੇ ਬੁਨਿਆਦੀ ਕੰਮ ਤਾਂ ਚੱਲ ਹੀ ਰਹੇ ਹਨ, ਸਗੋਂ ਹੁਣ ਪਿੰਡਾਂ ਵਿੱਚ ਕਮਿਊਨਿਟੀ ਸੈਂਟਰ ਵੀ ਬਣਾਏ ਜਾ ਰਹੇ ਹਨ ਤਾਂ ਜੋ ਵਿਆਹਾਂ ਸ਼ਾਦੀਆਂ ਦੇ ਸਮਾਗਮਾਂ ਵਿੱਚ ਲੋਕਾਂ ਨੂੰ ਸਹੂਲਤਾਂ ਮਿਲ ਸਕੇ ਅਤੇ ਉਨ੍ਹਾਂ ਦੇ ਪੈਸੇ ਬਚ ਸਕਣ। ਉਨ੍ਹਾਂ ਕਿਹਾ ਕਿ ਜਿੰਨੇ ਵਿਕਾਸ ਕਾਰਜ ਉਨ੍ਹਾਂ ਦੇ ਕਾਰਜਕਾਲ ਦੌਰਾਨ ਇਸ ਹਲਕੇ ਵਿੱਚ ਹੋਏ ਹਨ, ਉਨੇ ਪਿਛਲੇ ਕਈ ਦਹਾਕਿਆਂ ਵਿੱਚ ਨਹੀਂ ਹੋਏ।
ਕੈਬਨਿਟ ਮੰਤਰੀ ਨੇ ਅੱਜ ਆਪਣੇ ਦੌਰੇ ਦੀ ਸ਼ੁਰੂਆਤ ਪਿੰਡ ਕੈਲੋਂ ਤੋਂ ਕੀਤੀ, ਜਿੱਥੇ ਉਨ੍ਹਾਂ 39 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਫਿਰਨੀ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਪੰਚਾਇਤ ਨੂੰ ਫਿਰਨੀ ਦੇ ਕੰਮ ਲਈ 39 ਲੱਖ ਰੁਪਏ ਦਾ ਚੈੱਕ ਵੀ ਸੌਂਪਿਆ। ਪਿੰਡ ਲਾਂਡਰਾਂ ਵਿੱਚ ਵਿੱਚ ਸ. ਸਿੱਧੂ ਨੇ ਗਲੀਆਂ ਨਾਲੀਆਂ ਦੀ ਉਸਾਰੀ ਦਾ ਨੀਂਹ ਪੱਥਰ ਰੱਖਿਆ। ਇਸ ਪਿੰਡ ਵਿੱਚ ਉਨ੍ਹਾਂ ਜਨਰਲ ਧਰਮਸ਼ਾਲਾ ਲਈ 5 ਲੱਖ, ਐਸ.ਸੀ. ਧਰਮਸ਼ਾਲਾ ਦੀ ਰਿਪੇਅਰ ਵਾਸਤੇ 1 ਲੱਖ, ਸ਼ਮਸ਼ਾਨਘਾਟ ਦੀ ਚਾਰਦੀਵਾਰੀ ਦੀ ਉਸਾਰੀ ਵਾਸਤੇ 6 ਲੱਖ, ਗੁਰਦੁਆਰਾ ਸਾਹਿਬ ਤੋਂ ਗੰਦੇ ਪਾਣੀ ਦੀ ਨਿਕਾਸੀ ਲਈ 2.50 ਲੱਖ, ਗਲੀਆਂ ਨਾਲੀਆਂ ਵਾਸਤੇ 10 ਲੱਖ ਰੁਪਏ ਅਤੇ ਰਵੀਦਾਸ ਧਰਮਸ਼ਾਲਾ ਦੀ ੳਸਾਰੀ ਵਾਸਤੇ 5 ਲੱਖ ਰੁਪਏ ਦੀ ਗਰਾਂਟ ਦਾ ਚੈੱਕ ਦਿੱਤਾ।
ਸਿਹਤ ਮੰਤਰੀ ਨੇ ਨਿਊ ਲਾਂਡਰਾਂ ਦੇ ਕਮਿਊਨਿਟੀ ਸੈਂਟਰ ਲਈ 7.50 ਲੱਖ ਰੁਪਏ ਦਾ ਚੈੱਕ ਪੰਚਾਇਤ ਨੂੰ ਦਿੱਤਾ। ਇਸ ਤੋਂ ਇਲਾਵਾ ਪਿੰਡ ਮਾਣਕਮਾਜਰਾ ਵਿੱਚ ਖੇੜੇ ਵਾਲੇ ਚੌਕ ਨਾਲ ਲਗਦੀਆਂ ਗਲੀਆਂ ਵਾਸਤੇ 2 ਲੱਖ, ਐਸ.ਸੀ ਧਰਮਸ਼ਾਲਾ ਦਾ ਫਰਸ਼ ਤੇ ਸ਼ੈੱਡ ਪਾਉਣ ਵਾਸਤੇ 5 ਲੱਖ ਰੁਪਏ ਦੀ ਗਰਾਂਟ ਦਾ ਚੈੱਕ ਸੌਂਪਿਆ। ਉਨ੍ਹਾਂ ਪਿੰਡ ਨਾਨੋਮਾਜਰਾ ਵਿੱਚ ਜਨਰਲ ਧਰਮਸ਼ਾਲਾ ਦੀ ਉਸਾਰੀ ਲਈ 10 ਲੱਖ ਰੁਪਏ, ਸ਼ਮਸ਼ਾਨਘਾਟ ਦੇ ਪੇਵਰ ਤੇ ਚਾਰਦੀਵਾਰੀ ਵਾਸਤੇ 7 ਲੱਖ, ਪਿੰਡ ਸੰਭਾਲਕੀ ਦੇ ਪੰਚਾਇਤਘਰ ਦੀ ਉਸਾਰੀ ਵਾਸਤੇ 9 ਲੱਖ ਦਾ ਚੈੱਕ ਦਿੱਤਾ। ਇਸ ਪਿੰਡ ਵਿੱਚ ਉਨ੍ਹਾਂ ਐਸ.ਸੀ. ਧਰਮਸ਼ਾਲਾ ਦੀ ਉਸਾਰੀ ਦਾ ਨੀਂਹ ਪੱਥਰ ਰੱਖਿਆ, ਜਿਸ ਲਈ ਉਨ੍ਹਾਂ 10 ਲੱਖ ਰੁਪਏ ਦਾ ਚੈੱਕ ਪੰਚਾਇਤ ਨੂੰ ਦਿੱਤਾ।
ਸ. ਸਿੱਧੂ ਨੇ ਪਿੰਡ ਸੁੱਖਗੜ੍ਹ ਵਿੱਚ ਐਸ.ਸੀ. ਧਰਮਸ਼ਾਲਾ ਦੇ ਵਰਾਂਡੇ ਦੀ ਉਸਾਰੀ ਲਈ 2 ਲੱਖ, ਗਲੀਆਂ ਨਾਲੀਆਂ ਲਈ 2 ਲੱਖ, ਸਕੂਲ ਦੇ ਕਮਰਿਆਂ ਦੀ ਉਸਾਰੀ ਲਈ 7.50 ਲੱਖ ਰੁਪਏ, ਮੁਸਲਿਮ ਵੈਲਫੇਅਰ ਕਮੇਟੀ ਨੂੰ ਕਬਰਿਸਤਾਨ ਲਈ 6.75 ਲੱਖ ਦਾ ਚੈੱਕ ਦਿੱਤਾ। ਇਸ ਦੌਰੇ ਦੌਰਾਨ ਪਿੰਡਾਂ ਦੀਆਂ ਪੰਚਾਇਤਾਂ ਨੇ ਕੈਬਨਿਟ ਮੰਤਰੀ ਦਾ ਧੰਨਵਾਦ ਤੇ ਸਨਮਾਨ ਕਰਦਿਆਂ ਆਖਿਆ ਕਿ ਜਿੰਨੇ ਵਿਕਾਸ ਕਾਰਜ ਉਨ੍ਹਾਂ ਦੇ ਕਾਰਜਕਾਲ ਵਿੱਚ ਹੋਏ ਹਨ, ਉਹ ਆਪਣੇ ਆਪ ਵਿੱਚ ਇਕ ਮਿਸਾਲ ਹਨ।
ਕੈਬਨਿਟ ਮੰਤਰੀ ਨੇ ਪਿੰਡ ਚਾਓਮਾਜਰਾ ਵਿੱਚ ਗੰਦੇ ਪਾਣੀ ਦੀ ਨਿਕਾਸੀ ਲਈ ਨਾਲੇ ਦਾ ਨੀਂਹ ਪੱਥਰ ਰੱਖਿਆ ਅਤੇ 5 ਲੱਖ ਰੁਪਏ ਦਾ ਚੈੱਕ ਦਿੱਤਾ। ਉਨ੍ਹਾਂ ਪਿੰਡ ਦੀ ਧਰਮਸ਼ਾਲਾ ਦੀ ਰਿਪੇਅਰ ਲਈ 1 ਲੱਖ ਅਤੇ ਨਿਊ ਕਮਿਊਨਿਟੀ ਸੈਂਟਰ ਵਾਸਤੇ 13.50 ਲੱਖ ਰੁਪਏ ਦੀ ਗਰਾਂਟ ਦਾ ਚੈੱਕ ਵੀ ਸੌਂਪਿਆ। ਪਿੰਡ ਰਾਏਪੁਰ ਖੁਰਦ ਦੀਆਂ ਗਲੀਆਂ ਨਾਲੀਆਂ ਲਈ 4 ਲੱਖ ਅਤੇ ਰਾਮਦਾਸੀਆ ਧਰਮਸ਼ਾਲਾ ਲਈ 5 ਲੱਖ ਰੁਪਏ ਦਾ ਚੈੱਕ ਪਿੰਡ ਦੀ ਪੰਚਾਇਤ ਨੂੰ ਦਿੱਤਾ।
ਇਸ ਮੌਕੇ ਨਿਰਮਲ ਸਿੰਘ ਸਰਪੰਚ ਕੈਲੋਂ, ਸਮਸ਼ੇਰ ਸਿੰਘ ਬਲਾਕ ਸਮਿਤੀ ਮੈਂਬਰ, ਅਮਰਜੀਤ ਸਿੰਘ, ਹਰਚਰਨ ਸਿੰਘ ਗਿੱਲ ਸਰਪੰਚ ਲਾਂਡਰਾਂ, ਸਤਵੰਤ ਕੌਰ ਲਾਂਡਰਾ ਮੈਂਬਰ ਬਲਾਕ ਸਮਿਤੀ, ਦਿਲਬਾਗ ਸਿੰਘ ਨੰਬਰਦਾਰ, ਗੁਰਪ੍ਰੀਤ ਸਿੰਘ, ਮਨਦੀਪ ਕੌਰ ਸਰਪੰਚ ਨਿਊ ਲਾਂਡਰਾਂ, ਕੁਲਦੀਪ ਕੌਰ ਸਰਪੰਚ ਮਾਣਕਮਾਜਰਾ, ਸੁਰਜੀਤ ਸਿੰਘ, ਭੁਪਿੰਦਰ ਸਿੰਘ ਪੂਨੀਆ, ਬਲਵਿੰਦਰ ਕੌਰ ਸਰਪੰਚ ਨਾਨੋਮਾਜਰਾ, ਸਰੋਜ ਬਾਲਾ ਸਰਪੰਚ ਸੰਭਾਲਕੀ, ਵੇਦ ਪ੍ਰਕਾਸ਼, ਮਾਸਟਰ ਧਰਮਪਾਲ ਸ਼ਰਮਾ, ਸੁੱਖਗੜ੍ਹ ਦੇ ਸਰਪੰਚ ਸੁਖਦੇਵ ਸਿੰਘ, ਗੁਰਮੀਤ ਸਿੰਘ ਸਾਬਕਾ ਸਰਪੰਚ, ਮੁਸਲਿਮ ਵੈਲਫੇਅਰ ਕਮੇਟੀ ਸੁੱਖਗੜ੍ਹ ਦੇ ਪ੍ਰਧਾਨ ਦਿਲਬਰ ਖਾਨ, ਨਾਜ਼ਰ ਖਾਨ, ਡਾਕਟਰ ਅਨਵਰ ਹੁਸੈਨ, ਚਾਓਮਾਜਰਾ ਦੇ ਸਰਪੰਚ ਯਾਦਵਿੰਦਰ ਸਿੰਘ, ਰਘਵੀਰ ਸਿੰਘ ਮੈਂਬਰ ਬਲਾਕ ਸਮਿਤੀ, ਗੁਰਮੇਲ ਸਿੰਘ ਨੰਬਰਦਾਰ, ਰਾਏਪੁਰ ਖੁਰਦ ਦੇ ਸਰਪੰਚ ਜਸਪਾਲ ਕੌਰ, ਚਰਨ ਸਿੰਘ ਐਮ.ਸੀ. ਮੁਹਾਲੀ, ਗੁਰਦੇਵ ਸਿੰਘ, ਨਰਿੰਦਰ ਸਿੰਘ ਅਤੇ ਸੀਨੀਅਰ ਕਾਂਗਰਸੀ ਆਗੂ ਭਗਤ ਸਿੰਘ ਨਾਮਧਾਰੀ ਹਾਜ਼ਰ ਸਨ।
ਕੈਪਸ਼ਨ: ਪਿੰਡ ਰਾਏਪੁਰ ਖੁਰਦ ਦੀ ਪੰਚਾਇਤ ਨੂੰ ਚੈੱਕ ਸੌਂਪਦੇ ਹੋਏ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ।