— ਬੀ.ਡੀ.ਪੀ.ਓ. ਦਫਤਰ ਮਮਦੋਟ ਵਿਖੇ 25 ਅਕਤੂਬਰ ਨੂੰ ਲੱਗੇਗਾ ਜਾਗਰੂਕਤਾ ਕੈਂਪ
ਫਿਰੋਜ਼ਪੁਰ/ਮਮਦੋਟ 23 ਅਕਤੂਬਰ:
ਖਾਣੇ ਦੀਆਂ ਚੀਜਾਂ ਤੇ ਆਧਾਰਿਤ ਉਦਯੋਗਾਂ ਨੂੰ ਪ੍ਰਫੁਲੱਤ ਕਰਨ ਲਈ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਮਾਈਕਰੋ ਫੂਡ ਪ੍ਰੋਸੈਸਿੰਗ ਇੰਟਰਪ੍ਰਾਈਜ਼ ਸਕੀਮ (ਪੀ.ਐਮ.ਐਫ. ਐਮ.ਈ.) ਸਕੀਮ ਚਲਾਈ ਜਾ ਰਹੀ ਹੈ। ਜਿਸ ਵਿਚ ਖਾਦ ਪਦਾਰਥਾਂ ਦੀ ਪ੍ਰੋਸੈਸਿੰਗ ਲਈ ਲਗਾਏ ਜਾਣ ਵਾਲੇ 1 ਕਰੋੜ ਤੱਕ ਦੀ ਮਸ਼ੀਨਰੀ ਦੇ ਉਦਯੋਗਾਂ ਨੂੰ ਸਰਕਾਰ ਦੁਆਰਾ 35 ਫੀਸਦੀ (ਵੱਧ ਤੋਂ ਵੱਧ 10 ਲੱਖ ਰੁਪਏ ਤੱਕ) ਸਬਸਿਡੀ ਦਿੱਤੀ ਜਾਂਦੀ ਹੈ। ਇਹ ਜਾਣਕਾਰੀ ਸ੍ਰੀ ਜਗਵਿੰਦਰ ਸਿੰਘ ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਇਸ ਸਕੀਮ ਵਿਚ ਅਚਾਰ, ਮੁਰੱਬੇ, ਬੇਕਰੀ, ਆਟਾ ਚੱਕੀ, ਰਾਈਸ ਸ਼ੈਲਰ, ਚੱਟਨੀ, ਗੁੜ੍ਹ ਦਾ ਕੁਲਾੜ੍ਹਾ, ਮਿਠਾਈ ਆਦਿ ਵਰਗੇ ਉਦਯੋਗ ਲਗਾਏ ਜਾ ਸਕਦੇ ਹਨ। ਇਸ ਸਕੀਮ ਦੀ ਜਾਣਕਾਰੀ ਲਈ ਅਤੇ ਰਜਿਸਟਰਡ ਕਰਨ ਲਈ 25 ਅਕਤੂਬਰ 2023 ਨੂੰ ਸਵੇਰੇ 10 ਤੋਂ ਦੁਪਹਿਰ 2 ਵਜੇ ਤੱਕ ਬੀ.ਡੀ.ਪੀ.ਓ. ਦਫਤਰ ਮਮਦੋਟ ਵਿਖੇ ਕੋਈ ਵੀ ਇਛੁੱਕ ਵਿਕਅਤੀ ਜਾਗਰੂਕਤਾ ਕੈਂਪ ਵਿਚ ਹਿੱਸਾ ਲੈ ਸਕਦਾ ਹੈ। ਵਧੇਰੇ ਜਾਣਕਾਰੀ ਲਈ ਗੁਰਦੇਵ ਸਿੰਘ ਡੀ.ਆਰ.ਪੀ. (98551-93186) ਨਾਲ ਸੰਪਰਕ ਕੀਤਾ ਜਾਵੇ।

हिंदी






