ਮੰਡੀਆਂ ਵਿਚ ਪ੍ਰਬੰਧਾਂ ’ਤੇ ਬਾਜ਼ ਅੱਖ ਰੱਖਣ ਲਈ ਕਲੱਸਟਰ ਅਫਸਰ ਨਿਯੁਕਤ

Sorry, this news is not available in your requested language. Please see here.

* ਜਿਣਸ ਦੀ ਸੁਖਾਵੀਂ ਖਰੀਦ ਬਣਾਈ ਜਾ ਰਹੀ ਹੈ ਯਕੀਨੀ: ਡਿਪਟੀ ਕਮਿਸ਼ਨਰ

ਬਰਨਾਲਾ, 16 ਅਪਰੈਲ
ਸਾਲ 2021-22 ਹਾੜੀ ਸੀਜ਼ਨ ਦੌਰਾਨ ਜ਼ਿਲਾ ਬਰਨਾਲਾ ਦੀਆਂ ਮੰਡੀਆਂ ਵਿਚ ਕਣਕ ਦੀ ਖਰੀਦ ਜਾਰੀ ਹੈ, ਜਿਸ ਨੂੰ ਸੁਖਾਵੀਂ ਬਣਾਉਣ ਲਈ ਸੁਹਿਰਦ ਯਤਨ ਕੀਤੇ ਜਾ ਰਹੇ ਹਨ ਤਾਂ ਜੋ ਕਿਸਾਨਾਂ ਤੇ ਹੋਰ ਧਿਰਾਂ ਨੂੰ ਕੋਈ ਦਿੱਕਤ ਪੇਸ਼ ਨਾ ਆਵੇ।
ਇਹ ਪ੍ਰਗਟਾਵਾ ਕਰਦੇ ਹੋਏ ਡਿਪਟੀ ਕਮਿਸ਼ਨਰ ਬਰਨਾਲਾ ਸ. ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਮੰਡੀਆਂ ਵਿੱਚ ਜਿਣਸ ਦੀ ਸੁਚੱਜੀ ਖਰੀਦ ਅਤੇ ਹੋਰ ਪ੍ਰਬੰਧਾਂ ਦੀ ਨਿਗਰਾਨੀ ਲਈ ਕਲੱਸਟਰ ਅਫਸਰ ਨਿਯੁਕਤ ਕੀਤੇ ਗਏ ਹਨ। ਉਨਾਂ ਦੱਸਿਆ ਕਿ ਨਾਇਬ ਤਹਿਸੀਲਦਾਰ ਬਰਨਾਲਾ ਰਮਿੰਦਰਪਾਲ ਸਿੰਘ ਵੱਲੋਂ ਪਿੰਡ ਸੇਖਾ, ਅਮਲਾ ਸਿੰਘ ਵਾਲਾ, ਧੌਲਾ, ਕਾਹਨੇਕੇ, ਖੱਡੀ ਖੁਰਦ ਦੀਆਂ ਮੰਡੀਆਂ, ਏਡੀਓ ਸੁਖਪਾਲ ਸਿੰਘ ਪਿੰਡ ਜਲੂਰ, ਜੋਧਪੁਰ, ਨੰਗਲ, ਖੁੱਡੀ ਕਲਾਂ, ਕਰਮਗੜ, ਚੀਮਾ, ਏਡੀਓ ਸਤਨਾਮ ਸਿੰਘ ਵੱਲੋਂ ਪਿੰਡ ਫਰਵਾਹੀ, ਰਾਏਸਰ, ਕੈਰੇ, ਏਡੀਓ ਅੰਮਿ੍ਰਤਪਾਲ ਸਿੰਘ ਵੱਲੋਂ ਭੋਤਨਾ, ਬਖਤਗੜ, ਠੀਕਰੀਵਾਲ, ਨਿਰੀਖਕ ਨਵੀਨ ਗੋਇਲ ਵੱਲੋਂ ਕੋਟਦੁੱਨਾ, ਉਪਲੀ, ਕੱਟੂ, ਭੱਠਲਾਂ ਮੰਡੀਆਂ, ਜੇਈ ਕਰਮਜੀਤ ਸਿੰਘ ਵੱਲੋਂ ਹਰੀਗੜ, ਭੈਣੀ ਮਹਿਰਾਜ, ਬਡਬਰ, ਕੁੱਬੇ, ਜਸਵਿੰਦਰ ਸਿੰਘ ਏਡੀਓ ਵੱਲੋਂ ਅਸਪਾਲ ਖੁਰਦ, ਰਾਜੀਆ, ਪੰਧੇਰ, ਨਾਇਬ ਤਹਿਸੀਲਦਾਰ ਆਸ਼ੂ ਪ੍ਰਭਾਸ਼ ਜੋਸ਼ੀ ਵੱਲੋਂ ਪਿੰਡ ਭੈਣੀ ਜੱਸਾ, ਫਤਿਹਗੜ ਛੰਨਾ, ਅਸਪਾਲ ਕਲਾਂ, ਜਵੰਧਾ ਪਿੰਡੀ, ਚੰਚਲ ਸਿੰਘ ਜੇਈ ਟੱਲੇਵਾਲ, ਪੱਖੋਕੇ, ਰਾਮਗੜ, ਤਲਵੰਡੀ, ਵਿਧਾਤਾ, ਨੈਣੇਵਾਲ ਮੰਡੀਆਂ ਦੀ ਨਿਗਰਾਨੀ ਕੀਤੀ ਜਾਵੇਗੀ।
ਨਾਇਬ ਤਹਿਸੀਲਦਾਰ ਹਮੀਸ਼ ਕੁਮਾਰ ਵੱਲੋਂ ਪਿੰਡ ਚੂੰਘਾ, ਸੰਧੂ ਕਲਾਂ, ਮੱਝੂਕੇ, ਛੰਨਾ ਗੁਲਾਬ ਸਿੰਘ ਵਾਲਾ,  ਬੁਰਜ ਫਤਿਹਗੜ, ਗੁਰਵਿੰਦਰ ਸਿੰਘ ਏਡੀਓ ਵੱਲੋਂ ਰੂੜੇਕੇ ਕਲਾਂ, ਮੌੜ ਨਾਭਾ, ਢਿੱਲਵਾਂ, ਧੂਰਕੋਟ, ਤਾਜੋਕੇ, ਪੱਖੋ ਕਲਾਂ, ਮੌੜ ਪਟਿਆਲਾ, ਬਦਰਾ, ਜੈਮਲ ਸਿੰਘ ਵਾਲਾ ਮੰਡੀਆਂ, ਬਲਵਿੰਦਰ ਸਿੰੰਘ ਐਸਡੀਓ ਵੱਲੋਂ ਪਿੰਡ ਘੁੰਨਸ, ਦਰਾਜ, ਦਰਾਕਾ, ਭੈਣੀਫੱਤਾ, ਉਘੋਕੇ, ਭਗਤਪੁਰਾ, ਜਗਜੀਤਪੁਰਾ, ਮਹਿਤਾ, ਬੱਲੋਕੇ, ਈਸਰ ਸਿੰਘ ਵਾਲਾ, ਰੂੜੇਕੇ ਖੁਰਦ, ਮੌੜ ਮਕਸੂਦਾਂ ਮੰਡੀਆਂ ’ਚ ਪ੍ਰਬੰਧਾਂ ਉਤੇ ਨਿਗਰਾਨੀ ਰੱਖੀ ਜਾਵੇਗੀ।
ਚਰਨ ਰਾਮ ਸਿੰਘ ਏਈਓ ਵੱਲੋਂ ਪਿੰਡ ਮੂੰਮ, ਛਾਪਾ, ਕੁਰੜ, ਹਮੀਦੀ, ਵਜੀਦਕੇ, ਲੋਹਗੜ, ਗਾਗੇਵਾਲ, ਸ੍ਰੀ ਭੂਸ਼ਣ ਕੁਮਾਰ ਬੀਡੀਪੀਓ ਵੱਲੋੋਂ ਪਿੰਡ ਮਾਂਗੇਵਾਲ, ਸਹਿਜੜਾ, ਕਲਾਲਾਂ, ਛੀਨੀਵਾਲ, ਗਹਿਲ, ਬੀਹਲਾ, ਧਨੇਰ, ਨਾਇਬ ਤਹਿਸੀਲਦਾਰ ਪਿੰਡ ਦੀਵਾਨੇ, ਖਿਆਲੀ, ਕਲਾਲਮਾਜਰਾ, ਗੰਗੋਹਰ, ਚੁੁਹਾਨਕੇ ਕਲਾਂ, ਚੁਹਾਨਕੇ ਖੁਰਦ ਮੰਡੀਆਂ ਦੀ ਨਿਗਰਾਨੀ ਕੀਤੀ ਜਾਵੇਗੀ।
ਉਨਾਂ ਦੱਸਿਆ ਕਿ ਇਨਾਂ ਅਫਸਰਾਂ ਦੀਆਂ ਸੇਵਾਵਾਂ ਯਕੀਨੀ ਬਣਾਉਣ ਲਈ ਚੈਕਿੰਗ ਅਫਸਰ ਵੀ ਨਿਯੁਕਤ ਕੀਤੇ ਗਏ ਹਨ, ਜਿਨਾਂ ਵਿਚ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਬਰਨਾਲਾ, ਉਪ ਮੰਡਲ ਮੈਜਿਸਟ੍ਰੇਟ ਬਰਨਾਲਾ, ਸਹਾਇਕ ਕਮਿਸ਼ਨਰ (ਜ) ਬਰਨਾਲਾ ਤੇ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਬਰਨਾਲਾ ਸ਼ਾਮਲ ਹਨ।