ਯੁਵਕ ਸੇਵਾਵਾਂ ਵਿਭਾਗ ਫਾਜਿਲਕਾ ਵੱਲੋਂ ਕਰਵਾਏ ਦੋ ਰੋਜਾ ਯੁਵਕ ਮੇਲੇ ਦਾ ਅਗਾਜ਼

Sorry, this news is not available in your requested language. Please see here.

ਫਾਜਿਲਕਾ 21 ਨਵੰਬਰ:  

ਯੁਵਕ ਸੇਵਾਵਾਂ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲਾ ਫਾਜ਼ਿਲਕਾ ਵੱਲੋਂ  ਸਹਾਇਕ ਡਾਇਰੈਕਟਰ ਰਘਵੀਰ ਸਿੰਘ ਮਾਨ ਦੀ ਅਗਵਾਈ ਵਿੱਚ ਕਰਵਾਏ ਜਾ ਰਹੇ ਦੋ ਰੋਜਾ ਯੁਵਕ ਮੇਲੇ ਦੀ ਸ਼ੁਰੂਆਤ ਅੱਜ ਡੀ.ਏ.ਵੀ. ਕਾਲਜ ਵਿਖੇ ਕੀਤੀ ਗਈ l ਜਿਲਾ ਪ੍ਰਸ਼ਾਸਨ ਫਾਜ਼ਿਲਕਾ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ ਮੇਲੇ ਦਾ ਉਦਘਾਟਨ ਸ਼੍ਰੀ ਅਰੁਣ ਨਾਰਗ ਸਾਬਕਾ ਐਮ.ਐਲ.ਏ. ਅਬੋਹਰ ਨੇ ਕੀਤੀ ।

 ਇਸ ਮੌਕੇ ਉਹਨਾਂ ਆਏ ਹੋਏ ਭਾਗੀਦਾਰਾਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਅਜਿਹੇ ਯੁਵਕ ਮੇਲੇ ਬੱਚਿਆਂ ਅੰਦਰ ਛੁਪੀਆਂ ਕਲਾਵਾਂ ਨੂੰ ਬਾਹਰ ਕੱਢਦੇ ਹਨ ਤੇ ਇੱਕ ਚੰਗੀ ਸ਼ਖਸ਼ੀਅਤ ਉਸਾਰੀ ਵਿੱਚ ਸਹਾਇਤਾ ਕਰਦੇ ਹਨ। ਰਘਵੀਰ ਸਿੰਘ ਮਾਨ ਸਹਾਇਕ ਡਾਇਰੇਕਟਰ ਫਾਜ਼ਿਲਕਾ ਨੇ ਦੱਸਿਆ ਕਿ ਇਸ ਯੁਵਕ ਮੇਲੇ ਵਿੱਚ ਜ਼ਿਲੇ ਭਰ ਦੇ ਵੱਖ ਵੱਖ ਸਕੂਲਾਂ, ਕਾਲਜਾਂ ਦੇ 300 ਤੋਂ ਵੱਧ ਭਾਗੀਦਾਰ ਵੱਖ-ਵੱਖ ਮੁਕਾਬਲਿਆਂ ਵਿੱਚ ਭਾਗ ਲੈ ਰਹੇ ਹਨ।

ਇਸ ਯੁਗ ਮੇਲੇ ਦੇ ਨੋਡਲ ਅਫਸਰ ਡਾਕਟਰ ਤਰਸੇਮ ਸ਼ਰਮਾ ਨੇ ਦੱਸਿਆ ਕਿ ਅੱਜ ਮੇਲੇ ਦੇ ਪਹਿਲੇ ਦਿਨ ਰੰਗੋਲੀ ਬਣਾਉਣੀ, ਪੱਖੀ ਬੁਣਨਾ, ਨਾਲਾ ਬੁਣਨਾ ਛਿੱਕੂ ਬੁਣਨਾ, ਪੀੜੀ ਬੁਣਨਾ, ਫੁਲਕਾਰੀ ਕੱਢਣਾ,ਰਵਾਇਤੀ ਲੋਕ ਪਹਿਰਾਵਾ ਕਲਾ ਪ੍ਰਦਰਸ਼ਨਰੀ, ਅਤੇ ਬੇਕਾਰ  ਵਸਤਾਂ ਦਾ ਸਦ ਉਪਯੋਗ ਆਦਿ ਮੁਕਾਬਲੇ ਕਰਵਾਏ ਗਏ । ਇਨਾਂ ਮੁਕਾਬਲਿਆਂ ਵਿੱਚ ਪਹਿਲੀਆਂ ਤਿੰਨ ਪੁਜ਼ੀਸ਼ਨ ਹਾਸਿਲ ਕਰਨ ਵਾਲੇ ਬੱਚਿਆਂ ਨੂੰ ਸਰਟੀਫਿਕੇਟ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਸੰਸਥਾ ਦੇ ਪ੍ਰਿੰਸੀਪਲ ਆਰ.ਕੇ.ਮਹਾਜਨ ਨੇ ਬਾਹਰੋਂ ਪਹੁੰਚੇ ਹੋਏ ਸਾਰੇ ਮਹਿਮਾਨਾਂ ਅਤੇ ਭਾਗੀਦਾਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਭੁਪਿੰਦਰ ਸਿੰਘ ਮਾਨ,ਨਵਦੀਪ ਸਿੰਘ, ਜੁਝਾਰ ਸਿੰਘ ਭੰਗੜਾ ਕੋਚ, ਅੰਕਿਤ ਕਟਾਰੀਆ ਆਦਿ ਹਾਜ਼ਰ ਸਨ ।