ਯੂਨੀਵਰਸਿਟੀ ਕਾਲਜ ਢਿੱਲਵਾਂ ਵਲੋਂ ਪਰਾਲੀ ਸਾੜਨ ਖ਼ਿਲਾਫ਼ ਰੈਲੀ ਅਤੇ ਭਾਸ਼ਣ

Sorry, this news is not available in your requested language. Please see here.

ਤਪਾ/ਬਰਨਾਲਾ, 16 ਅਕਤੂਬਰ:
ਯੂਨੀਵਰਸਿਟੀ ਕਾਲਜ ਢਿੱਲਵਾਂ ਵਿਖੇ ਐਨ.ਐਸ.ਐਸ ਯੂਨਿਟ, ਰੈਡ ਰਿਬਨ, ਈਕੋ ਫਰੈਂਡਲੀ ਕਲੱਬ ਵੱਲੋਂ ਪਰਾਲੀ ਨਾ ਸਾੜਨ ਦੇ ਸਬੰਧ ਵਿੱਚ ਰੈਲੀ ਅਤੇ ਭਾਸ਼ਣ ਕਰਵਾਇਆ ਗਿਆ।
ਯੂਨੀਵਰਸਿਟੀ ਕਾਲਜ ਢਿੱਲਵਾਂ ਵਿਖੇ ਕਾਲਜ ਦੇ ਐਨ.ਐਸ.ਐਸ ਯੂਨਿਟ ਦੇ ਪ੍ਰੋਗਰਾਮ ਅਫਸਰ ਪ੍ਰੋ. ਦੇਵ ਕਰਨ, ਰੈਡ ਰੀਬਨ ਕਲੱਬ ਦੇ ਨੋਡਲ ਅਫਸਰ ਪ੍ਰੋ. ਜਗਦੀਪ ਕੌਰ ਅਤੇ ਪ੍ਰੋ. ਕਰਮਜੀਤ ਕੌਰ ਅਤੇ ਈਕੋ ਫਰੈਂਡਲੀ ਕਲੱਬ ਦੇ ਨੋਡਲ ਅਫਸਰ ਡਾ. ਬਰਜੇਸ਼ ਪਾਠਕ ਵੱਲੋਂ ਪਰਾਲੀ ਨਾ ਸਾੜਣ ਦੇ ਸਬੰਧ ਵਿੱਚ ਪਿੰਡ ਢਿੱਲਵਾਂ ਵਿਖੇ ਰੈਲੀ ਕਰਵਾਈ ਗਈ ਅਤੇ ਕਾਲਜ ਵਿੱਚ ਵਿਦਿਆਰਥੀਆਂ ਨੂੰ ‘ਪਰਾਲੀ ਨਾ ਸਾੜਣ’ ਦੇ ਸਬੰਧ ਵਿੱਚ ਪ੍ਰਿੰਸੀਪਲ ਡਾ. ਲਖਵਿੰਦਰ ਸਿੰਘ ਰੱਖੜਾ ਵੱਲੋਂ ਲੈਕਚਰ ਦਿੱਤਾ ਗਿਆ, ਜਿਸ ਵਿੱਚ ਉਹਨਾਂ ਵੱਲੋਂ ਪਰਾਲੀ ਤੋਂ ਹੋਣ ਵਾਲੇ ਨੁਕਸਾਨ ਜਿਸ ਵਿੱਚ ਆਪਣਾ ਵਾਤਾਵਰਨ ਅਤੇ ਧਰਤੀ ਨੂੰ ਹੋਣ ਵਾਲੇ ਨੁਕਸਾਨ ਬਾਰੇ ਵਿਸਥਾਰਪੂਰਵਕ ਦੱਸਿਆ ਗਿਆ।
 ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਲਖਵਿੰਦਰ ਸਿੰਘ ਤੋਂ ਇਲਾਵਾ ਡਾ. ਬਰਜੇਸ਼ ਪਾਠਕ, ਪ੍ਰੋ. ਦੇਵ ਕਰਨ, ਪ੍ਰੋ. ਜਸਵੰਤ ਸਿੰਘ,ਪ੍ਰੋ. ਜਗਦੀਪ ਕੌਰ, ਪ੍ਰੋ. ਕਰਮਜੀਤ ਕੌਰ ਤੋਂ ਇਲਾਵਾ ਹੋਰ  ਸਟਾਫ ਮੈਂਬਰ ਵੀ ਹਾਜ਼ਰ ਰਹੇ।