ਰਨਲ ਨੁਪਿੰਦਰ ਸਿੰਘ ਸਿੱਧੂ ਜ਼ਿਲ੍ਹਾ ਸੈਨਿਕ ਬੋਰਡ ਪਟਿਆਲਾ ਦੇ ਉਪ-ਪ੍ਰਧਾਨ ਹੋਏ ਨਿਯੁਕਤ

Sorry, this news is not available in your requested language. Please see here.

ਪਟਿਆਲਾ, 22 ਅਪ੍ਰੈਲ:
ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ  ਕਮ- ਸਕੱਤਰ ਜ਼ਿਲ੍ਹਾ ਸੈਨਿਕ ਬੋਰਡ ਪਟਿਆਲਾ ਲੈਫ. ਕਰਨਲ ਐਮ.ਐਸ. ਰੰਧਾਵਾ (ਸੇਵਾਮੁਕਤ) ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਡਾਇਰੈਕਟਰ ਰੱਖਿਆ ਸੇਵਾਵਾਂ -ਕਮ- ਸਕੱਤਰ ਰਾਜ ਸੈਨਿਕ ਬੋਰਡ, ਪੰਜਾਬ ਵੱਲੋਂ ਕਰਨਲ ਨੁਪਿੰਦਰ ਸਿੰਘ ਸਿੱਧੂ (ਸੇਵਾਮੁਕਤ) ਨੂੰ ਬਤੌਰ ਉਪ ਪ੍ਰਧਾਨ ਜ਼ਿਲ੍ਹਾ ਸੈਨਿਕ ਬੋਰਡ ਪਟਿਆਲਾ ਨਾਮਜ਼ਦ ਕੀਤਾ ਹੈ।
ਨਵ ਨਿਯੁਕਤ ਉਪ ਪ੍ਰਧਾਨ ਜ਼ਿਲ੍ਹਾ ਸੈਨਿਕ ਬੋਰਡ ਕਰਨਲ ਨੁਪਿੰਦਰ ਸਿੰਘ ਸਿੱਧੂ ਨੇ ਇਸ ਮੌਕੇ ਕਿਹਾ ਕਿ ਉਹ ਬੋਰਡ ਦੇ ਕੰਮ ਕਾਜ ਨੂੰ ਹੋਰ ਸੁਚਾਰੂ ਢੰਗ ਨਾਲ ਚਲਾਉਣ ਅਤੇ ਸਾਬਕਾ ਸੈਨਿਕਾਂ, ਵਿਧਵਾਵਾਂ ਅਤੇ ਵੀਰ ਨਾਰੀਆਂ ਦੀਆਂ ਦੁੱਖ ਤਕਲੀਫ਼ਾਂ ਨੂੰ ਦੂਰ ਕਰਨ ਲਈ ਯਤਨ ਕਰਨਗੇ।
ਇਸ ਮੌਕੇ ਲੈਫ. ਕਰਨਲ ਐਮ.ਐਸ. ਰੰਧਾਵਾ (ਸੇਵਾਮੁਕਤ) ਨੇ ਦਫ਼ਤਰ ਦੇ ਕੰਮ-ਕਾਜ ਸਬੰਧੀ ਜਾਣਕਾਰੀ ਦਿੰਦੇ ਹੋਇਆ ਦੱਸਿਆ ਕਿ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਪਟਿਆਲਾ ਵਿਖੇ ਪ੍ਰੀ ਰਿਕਰੂਟਮੈਂਟ ਸਿਖਲਾਈ ਕੋਰਸ ਲਗਾਤਾਰ ਚਲਾਏ ਜਾਂਦੇ ਹਨ, ਜਿਸ ਦੁਆਰਾ ਜ਼ਿਲ੍ਹੇ ਦੇ ਸਾਬਕਾ ਸੈਨਿਕਾਂ ਦੇ ਬੱਚਿਆਂ ਤੇ ਹੋਰ ਬੱਚਿਆਂ ਨੂੰ ਫ਼ੌਜ, ਬੀ.ਐਸ.ਐਫ, ਸੀ.ਆਰ.ਪੀ.ਐਫ ਅਤੇ ਪੁਲਿਸ ਆਦਿ ‘ਚ ਭਰਤੀ ਹੋਣ ‘ਚ ਕਾਫ਼ੀ ਸਹਾਇਤਾ ਮਿਲਦੀ ਹੈ। ਇਸ ਦੇ ਨਾਲ ਹੀ ਸੈਨਿਕ ਵੋਕੇਸ਼ਨਲ ਟਰੇਨਿੰਗ ਸੈਂਟਰ ਵੀ ਚਲਾਇਆ ਜਾਂਦਾ ਹੈ, ਜਿਸ ‘ਚ ਬੇਸਿਕ ਕੰਪਿਊਟਰ ਕੋਰਸ ਅਤੇ ਸਟੈਨੋ ਕੋਰਸ ਦੀਆਂ ਕਲਾਸਾਂ ਵੀ ਲਗਾਤਾਰ ਲਗਾਈਆਂ ਜਾਂਦੀਆਂ ਹਨ, ਜਿਥੇ ਚਾਹਵਾਨ ਵਿਦਿਆਰਥੀਆਂ ਵੱਲੋਂ ਫ਼ਾਇਦਾ ਉਠਾਇਆ ਜਾਂਦਾ ਹੈ।