ਰਹਿੰਦੇ ਸਕੂਲਾਂ ਨੰੂ ਇਸ ਸਾਲ ਵਿੱਚ ਬਣਾਇਆ ਜਾਵੇਗਾ ਸਮਾਰਟ ਸਕੂਲ: ਡਿਪਟੀ ਕਮਿਸ਼ਨਰ

Sorry, this news is not available in your requested language. Please see here.

ਸਰਕਾਰੀ ਸਕੂਲਾਂ ਨੰੂ ਵਿਦਿਆਰਥੀਆਂ ਦੀ ਪਹਿਲੀ ਪਸੰਦ ਬਣਾਉਣਾ ਹੈ ਮੇਰਾ ਸੁਫਨਾ: ਡੀ.ਪੀ.ਆਈ ਸੁਖਜੀਤਪਾਲ ਸਿੰਘ
ਬਠਿੰਡਾ, 10 ਜੂਨ 2021 ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਨੂੰ ਸਮੇਂ ਦੇ ਹਾਣੀ ਬਣਾਉਣ ਅਤੇ ਸਮਾਰਟ ਸਕੂਲਾਂ ਲਈ ਕੀਤੇ ਜਾ ਰਹੇ ਵਿਸ਼ੇਸ਼ ਉਪਰਾਲਿਆਂ ਨੰੂ ਕਦੇ ਵੀ ਭੁਲਾਇਆ ਨਹੀਂ ਜਾ ਸਕੇਗਾ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ੍ਰੀ ਬੀ ਸ੍ਰੀਨਿਵਾਸਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਪੰਜਾਬ ਸਕੂਲ ਸਿੱਖਿਆ ਵਿੱਚ ਪਹਿਲੇ ਸਥਾਨ ਤੇ ਰਹਿਣ ਉੱਤੇ ਕੀਤੀ ਗਈ ਵਰਚੁਅਲ ਮੀਟਿੰਗ ਉਪਰੰਤ ਸਾਂਝੇ ਕੀਤੇ।
ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ, ਅਧਿਆਪਕਾਂ, ਵਿਦਿਆਰਥੀਆਂ ਅਤੇ ਉਨਾਂ ਦੇ ਮਾਪਿਆਂ ਨੂੰ ਪੰਜਾਬ ਦੇ ਇਤਿਹਾਸ ਵਿੱਚ ਇਸ ਮਾਣਮੱਤੀ ਪ੍ਰਾਪਤੀ ਦੀ ਵਧਾਈ ਦਿੰਦਿਆਂ ਕਿਹਾ ਕਿ ਇਹ ਉਨਾਂ ਵੱਲੋਂ ਕੀਤੀ ਗਈ ਅਣਥੱਕ ਅਤੇ ਸਖਤ ਮਿਹਨਤ ਦਾ ਨਤੀਜਾ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਜ਼ਿਲੇ ਦੇ ਕੁੱਲ 674 ਸਰਕਾਰੀ ਪ੍ਰਾਈਮਰੀ/ਮਿਡਲ/ਹਾਈ ਅਤੇ ਸੈਕੰਡਰੀ ਸਕੂਲਾਂ ਵਿਚੋਂ ਹੁਣ ਤੱਕ 628 ਸਕੂਲਾਂ ਨੂੰ ਸਮਾਰਟ ਸਕੂਲ ਬਣਾਇਆ ਜਾ ਚੁੱਕਾ ਹੈ। ਜਦਕਿ ਬਾਕੀ ਰਹਿੰਦੇ 46 ਸਕੂਲਾਂ ਨੰੂ ਇਸ ਸਾਲ ਵਿੱਚ ਸਮਾਰਟ ਸਕੂਲ ਵਿੱਚ ਤਬਦੀਲ ਕਰ ਦਿੱਤਾ ਜਾਵੇਗਾ।
ਇਸ ਤੋਂ ਪਹਿਲਾਂ ਇਸ ਵਰਚੁਅਲ ਪ੍ਰੋਗਰਾਮ ਦੌਰਾਨ ਸਿੱਖਿਆ ਮੰਤਰੀ ਸ੍ਰੀ ਵਿਜੈਂਇੰਦਰ ਸੰਗਲਾ, ਚੀਫ ਸੈਕਟਰੀ ਪੰਜਾਬ ਸ੍ਰੀਮਤੀ ਵਿਨੀ ਮਹਾਜਨ, ਸੈਕਟਰੀ ਸਕੂਲ ਸਿੱਖਿਆ ਵਿਭਾਗ ਸ੍ਰੀ ਕਿ੍ਰਸ਼ਨ ਕੁਮਾਰ, ਕਾਂਗਰਸ ਸੂਬਾ ਪ੍ਰਧਾਨ ਸ੍ਰੀ ਸੁਨੀਲ ਜਾਖੜ ਤੋਂ ਇਲਾਵਾ ਸੂਬੇ ਦੇ ਮਾਝਾ, ਮਾਲਵਾ ਅਤੇ ਦੁਆਬੇ ਦੇ ਚੋਣਵੇਂ ਅਧਿਆਪਕਾਂ ਵੱਲੋਂ ਮੁੱਖ ਮੰਤਰੀ ਪੰਜਾਬ ਨਾਲ ਸਕੂਲੀ ਵਿਦਿਆਂ ਨੰੂ ਲੈ ਕੇ ਕੀਤੇ ਜਾ ਰਹੇ ਵਡਮੁੱਲੇ ਉਪਰਾਲੇ ਸਾਂਝੇ ਕੀਤੇ।
ਇਸ ਵਰਚੁਅਲ ਪ੍ਰੋਗਰਾਮ ਦੇ ਅਖੀਰ ਵਿੱਚ ਡੀ.ਪੀ.ਆਈ ਸੈਕੰਡਰੀ ਸ੍ਰੀ ਸੁਖਜੀਤਪਾਲ ਸਿੰਘ ਨੇ ਕਿਹਾ ਕਿ ਪੰਜਾਬ ਸਕੂਲ ਐਜੂਕੇਸ਼ਨ ਦਾ ਭਾਰਤ ਵਿੱਚੋਂ ਪਹਿਲੇ ਨੰਬਰ ਤੇ ਆਉਣਾ ਇੱਕ ਨਿੱਘਰ ਸੋਚ ਤੇ ਸਖਤ ਮਿਹਨਤ ਦਾ ਫਲ ਹੈ ਜੋ ਕਿ ਮੁੱਖ ਮੰਤਰੀ ਪੰਜਾਬ ਵੱਲੋਂ 4 ਸਾਲ ਪਹਿਲਾਂ ਬੀਜਿਆ ਗਿਆ ਸੀ। ਉਨਾਂ ਇਹ ਵੀ ਕਿਹਾ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਸਕੂਲਾਂ ਨੰੂ ਇਸ ਮੁਕਾਮ ਤੱਕ ਪਹੁੰਚਾਉਣ ਲਈ ਸਕੂਲਾਂ ਦੀਆਂ ਵਿੱਤੀ ਲੋੜਾਂ ਨੰੂ ਖੁੱਲੇ ਦਿਲ ਨਾਲ ਪੂਰਾ ਕੀਤਾ ਗਿਆ ਹੈ। ਉਨਾਂ ਕਿਹਾ ਕਿ ਇਸ ਮਾਨ ਨੰੂ ਹਾਸਲ ਕਰਨ ਵਿੱਚ ਅਧਿਆਪਕ, ਵਿਦਿਆਰਥੀਆਂ ਅਤੇ ਵਿਦਿਆਰਥੀਆਂ ਦੇ ਮਾਪਿਆਂ ਦਾ ਵੱਡਾ ਯੋਗਦਾਨ ਹੈ। ਸਰਕਾਰੀ ਸਕੂਲਾਂ ਨੰੂ ਵਿਦਿਆਰਥੀਆਂ ਦਾ ਪਹਿਲਾ ਮਨਪਸੰਦ ਸਕੂਲ ਬਣਾਉਣਾ ਉਨਾਂ ਦਾ ਸੁਫਨਾ ਹੈ
ਉਨਾਂ ਦੱਸਿਆ ਕਿ ਇਸ ਕੰਪੀਟੀਸ਼ਨ ਲਈ ਸਕੂਲਾਂ ਵਿੱਚ ਬੱਚਿਆਂ ਦਾ ਦਾਖਲਾ, ਵਿਦਿਆਰਥੀਆਂ ਨੰੂ ਪੜਾਈ ਛੱਡਣ ਤੋਂ ਰੋਕਣਾ, ਸਕੂਲਾਂ ਵਿੱਚ ਸਹੂਲਤਾਂ, ਸਾਇੰਸ ਲੈਬਾਰਟਰੀਆਂ , ਕੰਪਿਊਟਰ ਲੈਬਾਰਟਰੀਆਂ ਅਤੇ ਪ੍ਰਾਜੈਕਟਰ, ਲਾਇਬ੍ਰੇਰੀਆਂ, ਵੋਕੇਸ਼ਨਲ ਸਿੱਖਿਆ, ਦਿਵਿਆਂਗ ਵਿਦਿਆਰਥੀਆਂ ਲਈ ਰੈਂਪ ਆਦਿ ਮਾਪਦੰਡਾਂ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਨੰੂਪਹਿਲਾਂ ਸਥਾਨ ਹਾਸਿਲ ਹੋਇਆ ਹੈ। ਇਸ ਤੋਂ ਇਲਾਵਾ ਅਨੁਸੂਚਿਤ ਜਾਤੀ /ਪੇਂਡੂ ਵਿਦਿਆਰਥੀਆਂ/ਲੜਕੀਆਂ/ਦਿਵਿਆਂਗ ਵਿਦਿਆਰਥੀਆਂ ਨੰੂ ਸਿੱਖਿਆ ਪ੍ਰਦਾਨ ਕਰਨ ਸਬੰਧੀ, ਅਧਿਆਪਕਾਂ ਦੀ ਉਪਲੱਬਧਤਾ, ਵਿਦਿਆਰਥੀਆਂ ਦੀ ਹਾਜ਼ਰੀ, ਮਿਡ-ਡੇਅ ਮੀਲ, ਪਿ੍ਰੰਸੀਪਲਾਂ/ਹੈੱਡਮਾਸਟਰਾਂ ਵਾਲੇੇ ਸਕੂਲਾਂ ਦੀ ਗਿਣਤੀ, ਸਕੂਲਾਂ ਵਿੱਚ ਕਮਿਊਨਟੀ ਦੀ ਸ਼ਮੂਲੀਅਤ ਆਦਿ ਮਾਪਦੰਡਾਂ ਵਿੱਚ ਵੀ ਪਹਿਲਾ ਸਥਾਨ ਪ੍ਰਾਪਤ ਹੋਇਆ ਹੈ।
ਇਸ ਮੌਕੇ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਸ੍ਰੀ ਮੇਵਾ ਸਿੰਘ ਸਿੱਧੂ, ਜ਼ਿਲਾ ਸਿੱਖਿਆ ਅਫ਼ਸਰ ਸੀ੍ਰ ਸ਼ਿਵਪਾਲ ਗੋਇਲ, ਉਪ ਜ਼ਿਲਾ ਸਿੱਖਿਆ ਅਫ਼ਸਰ (ਸੈਕੰਡਰੀ) ਸ੍ਰੀ ਇਕਬਾਲ ਸਿੰਘ ਅਤੇ ਮੈਡਮ ਭੁਪਿੰਦਰ ਕੌਰ ਅਤੇ ਉੱਪ ਜ਼ਿਲਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਸ੍ਰੀ ਬਲਜੀਤ ਸਿੰਘ ਸੰਦੋਹਾ ਆਦਿ ਅਧਿਕਾਰੀ ਸ਼ਾਮਿਲ ਹੋਏ।