ਰਾਜ ਪੱਧਰੀ ਖੇਡਾਂ ਦੇ ਦੂਜੇ ਦਿਨ ਰੋਮਾਂਚਕ ਮੁਕਾਬਲੇ ਹੋਏ – ਜ਼ਿਲ੍ਹਾ ਖੇਡ ਅਫ਼ਸਰ

Sorry, this news is not available in your requested language. Please see here.

—- ਸ਼ਤਰੰਜ ‘ਚ ਪੰਜਾਬ ਦੀ ਵਿਸ਼ਵ ਚੈਂਪੀਅਨ ਮਲਿਕਾ ਹਾਂਡਾ ਨੇ ਵੀ ਲਿਆ ਹਿੱਸਾ

ਲੁਧਿਆਣਾ, 11 ਅਕਤੂਬਰ:

ਖੇਡਾਂ ਵਤਨ ਪੰਜਾਬ ਦੀਆਂ-2023 ਤਹਿਤ ਰਾਜ ਪੱਧਰੀ ਖੇਡਾਂ ਦੇ ਦੂਜੇ ਦਿਨ ਸ਼ਤਰੰਜ – ਉਮਰ ਵਰਗ ਅੰਡਰ-21, 21 ਤੋ 30 ਅਤੇ 31 ਤੋ 40 ਸਾਲ ਦੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਪੰਜਾਬ ਦੀ ਵਿਸ਼ਵ ਚੈਂਪੀਅਨ ਲੜਕੀ (ਸਪੈਸ਼ਲ ਕੈਟਾਗਿਰੀ) ਮਲਿਕਾ ਹਾਂਡਾ ਵੱਲੋ ਵੀ ਭਾਗ ਲਿਆ ਗਿਆ।

ਇਸ ਤੋ ਇਲਾਵਾਂ ਬਾਸਕਟਬਾਲ ਖੇਡ ਲੜਕੀਆਂ ਦੇ ਦੂਜੇ ਦਿਨ ਦੇ ਮੁਕਾਬਲੇ ਵੀ ਕਾਫੀ ਫੱਸਵੇਂਂ ਤੇ ਦਿਲਖਿਚਵੇਂ ਰਹੇ।
ਜਿਲ੍ਹਾ ਖੇਡ ਅਫਸਰ ਰੁਪਿੰਦਰ ਸਿੰਘ ਬਰਾੜ ਅਤੇ ਸਰੀਰਕ ਸਿੱਖਿਆਂ ਵਿਭਾਗ ਦੇ ਜਿਲ੍ਹਾ ਸਪੋਰਟਸ ਕੁਆਰਡੀਨੇਟਰ  ਕੁਲਵੀਰ ਸਿੰਘ ਵਲੋਂ ਜੇਤੂ ਖਿਡਾਰੀਆਂ ਨੂੰ ਮੈਡਲਾਂ ਨਾਲ ਸਨਮਾਨਿਤ ਕੀਤਾ ਅਤੇ ਬਾਕੀ ਦੇ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਵੀ ਭਵਿੱਖ ਵਿੱਚ ਚੰਗੇ ਪ੍ਰਦਰਸ਼ਨ ਲਈ ਪ੍ਰੇਰਿਤ ਕੀਤਾ ਗਿਆ।

ਜ਼ਿਲ੍ਹਾ ਖੇਡ ਅਫ਼ਸਰ ਵਲੋਂ ਅੱਜ ਦੇ ਮੈਚਾਂ ਦੇ ਨਤੀਜੇ ਸਾਂਝੇ ਕਰਦਿਆਂ ਦੱਸਿਆ ਕਿ ਬਾਸਕਟਬਾਲ 21 ਸਾਲ ਦੇ ਵਿੱਚ ਮੋਹਾਲੀ ਦੀ ਟੀਮ ਨੇ ਕਪੂਰਥਲਾ ਨੂੰ 21-9 ਦੇ ਫਰਕ ਨਾਲ ਹਰਾਇਆ ਜਦਕਿ ਜਲੰਧਰ ਦੀ ਟੀਮ ਨੇ ਸੰਗਰੂਰ ਦੀ ਟੀਮ ਨੂੰ 19-14 ਨਾਲ ਮਾਤ ਦਿੱਤੀ, ਅੰਮ੍ਰਿਤਸਰ ਦੀ ਟੀਮ ਨੇ ਲੁਧਿਆਣਾ ਦੀ ਟੀਮ ਨੂੰ 32-11 ਦੇ ਫਰਕ ਨਾਲ ਹਰਾਇਆ, ਗੁਰਦਾਸਪੁਰ ਦੀ ਟੀਮ ਨੇ ਪਟਿਆਲਾ ਦੀ ਟੀਮ ਨੂੰ 33-25 ਦੇ ਫਰਕ ਨਾਲ ਹਰਾਇਆ।

ਬਾਸਕਟਬਾਲ 17 ਸਾਲ ਦੇ ਵਿੱਚ ਕੁਆਟਰ ਫਾਈਨਲ ਦੇ ਮੁਕਾਬਲਿਆਂ ਵਿੱਚ ਪਟਿਆਲਾ ਦੀ ਟੀਮ ਨੇ ਜਲੰਧਰ ਦੀ ਟੀਮ ਨੂੰ 28-25 ਦੇ ਫਰਕ ਨਾਲ ਹਰਾਇਆ, ਮਾਨਸਾ ਦੀ ਟੀਮ ਨੇ ਮੁਕਤਸਰ ਨੂੰ 12-2 ਦੇ ਫਰਕ ਨਾਲ ਹਰਾਇਆ, ਹੁਸ਼ਿਆਰਪੁਰ ਦੀ ਟੀਮ ਨੇ ਗੁਰਦਾਸਪੁਰ ਦੀ ਟੀਮ ਨੂੰ 35-10 ਦੇ ਫਰਕ ਨਾਲ ਹਰਾਇਆ, ਮੋਹਾਲੀ ਦੀ ਟੀਮ ਨੇ ਬਠਿੰਡਾਂ ਨੂੰ 17-9 ਦੇ ਫਰਕ ਨਾਲ ਹਰਾਇਆ।

ਚੈੱਸ 31-40 ਸਾਲ ਉਮਰ ਵਰਗ ਦੇ ਮੁਕਾਬਲਿਆਂ ਦੇ ਵਿੱਚ ਮੋਗਾ ਪਹਿਲਾਂ ਸਥਾਨ, ਅੰਮ੍ਰਿਤਸਰ ਦੂਜਾ ਸਥਾਨ ਅਤੇ ਪਟਿਆਲਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਚੈੱਸ 21-30 ਸਾਲ ਉਮਰ ਵਰਗ ਦੇ ਵਿੱਚ ਜਲੰਧਰ ਪਹਿਲਾਂ ਸਥਾਨ, ਸੰਗਰੂਰ ਦੂਜਾ ਸਥਾਨ ਅਤੇ ਬਠਿੰਡਾ ਜਿਲ੍ਹੇ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਚੈੱਸ 21 ਸਾਲ ਦੇ ਵਿੱਚ ਪਟਿਆਲਾ ਪਹਿਲਾਂ ਸਥਾਨ ਜਲੰਧਰ ਦੂਜਾ ਸਥਾਨ ਅਤੇ ਮੋਗਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।