ਰਾਤ ਬਰਾਤੇ ਗੈਰ ਕਾਨੂੰਨੀ ਮਾਈਨਿੰਗ ਕਰਨ ਵਾਲੇ 13 ਸਟੋਨ ਕਰੈਸ਼ਰਾ ਦੀ ਰਜਿਸਟਰੇਸ਼ਨ ਰੱਦ

Sorry, this news is not available in your requested language. Please see here.

ਪੁਲੀਸ ਵਿਭਾਗ ਵੱਲੋਂ ਡਿਪਟੀ ਕਮਿਸ਼ਨਰ ਨੂੰ ਭੇਜੀ ਰਿਪੋਰਟ ਉਤੇ ਮਾਈਨਿੰਗ ਵਿਭਾਗ ਨੇ ਕੀਤੀ ਕਾਰਵਾਈ
ਗੈਰ-ਕਾਨੂੰਨੀ ਮਾਈਨਿੰਗ ਸਬੰਧੀ ਸ਼ਿਕਾਇਤ ਜ਼ਿਲ੍ਹਾ ਪੁਲਿਸ ਦੇ ਕੰਟਰੋਲ ਰੂਮ ਨੰ. 97794-64100, 01881-221273 ਕੀਤੀ ਜਾਵੇ: ਐਸ.ਐਸ.ਪੀ.
ਰੂਪਨਗਰ, 15 ਜਨਵਰੀ:2024
ਸੀਨੀਅਰ ਕਪਤਾਨ ਪੁਲਿਸ ਰੂਪਨਗਰ ਸ. ਗੁਲਨੀਤ ਸਿੰਘ ਖੁਰਾਣਾ ਨੇ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਪੁਲੀਸ ਵਿਭਾਗ ਵੱਲੋਂ ਗੈਰ-ਕਾਨੂੰਨੀ ਮਾਈਨਿੰਗ ਕਰਨ ਵਾਲਿਆਂ ਦੀ ਭੇਜੀ ਗਈ ਰਿਪੋਰਟ ਉਤੇ ਕਾਰਵਾਈ ਕਰਦੇ ਹੋਏ ਮਾਈਨਿੰਗ ਵਿਭਾਗ ਨੇ ਪੰਜਾਬ ਕਰੈਸ਼ਰ ਪਾਲਿਸੀ-2023 ਤਹਿਤ 13 ਕਰੈਸ਼ਰਾਂ ਦੀ ਰਜਿਸਟਰੇਸ਼ਨ ਰੱਦ ਕਰ ਦਿੱਤੀ ਹੈ।
ਐਸ.ਐਸ.ਪੀ ਨੇ ਆਮ ਲੋਕਾਂ ਅਪੀਲ ਕਰਦਿਆਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਗੈਰ-ਕਾਨੂੰਨੀ ਮਾਈਨਿੰਗ ਸਬੰਧੀ ਕੋਈ ਜਾਣਕਾਰੀ ਪ੍ਰਾਪਤ ਹੁੰਦੀ ਹੈ ਤਾਂ ਉਹ ਜ਼ਿਲ੍ਹਾ ਪੁਲਿਸ ਦੇ ਕੰਟਰੋਲ ਰੂਮ ਨੰ. 97794-64100, 01881-221273 ਜਾਂ ਸਬੰਧਤ ਹਲਕਾ ਅਫਸਰ ਅਤੇ ਮੁੱਖ ਅਫਸਰ ਥਾਣਾ ਨੂੰ ਇਤਲਾਹ ਦੇ ਸਕਦੇ ਹਨ।
ਸ. ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਵੱਲੋਂ ਗੈਰ-ਕਾਨੂੰਨੀ ਮਾਈਨਿੰਗ ਰੋਕਣ ਲਈ ਰੈਗੂਲਰ ਚੈਕਿੰਗਾਂ ਕੀਤੀਆਂ ਜਾ ਰਹੀਆਂ ਹਨ। ਜਿਨ੍ਹਾਂ ਕਰੈਸ਼ਰ ਮਾਲਕਾਂ ਦੇ ਖਿਲਾਫ ਗੈਰ-ਕਾਨੂੰਨੀ ਮਾਈਨਿੰਗ ਅਧੀਨ ਮੁਕੱਦਮੇ ਦਰਜ ਹੋਏ ਹਨ ਅਤੇ ਜੋ ਰਾਤ ਬਰਾਤੇ ਗੈਰ ਕਾਨੂੰਨੀ ਮਾਈਨਿੰਗ ਕਰਦੇ ਹਨ, ਅਜਿਹੇ 15 ਸਟੋਨ ਕਰੈਸ਼ਰਾਂ ਦੇ ਵਿਰੁੱਧ ਨਿਯਮਾਂ ਮੁਤਾਬਿਕ ਕਾਰਵਾਈ ਕਰਕੇ ਇਨ੍ਹਾਂ ਦੀ ਰਜਿਸਟਰੇਸ਼ਨ ਰੱਦ ਕਰਨ ਅਤੇ ਇਨ੍ਹਾਂ ਨੂੰ ਸੀਲ ਕਰਨ ਲਈ ਡਿਪਟੀ ਕਮਿਸ਼ਨਰ ਰੂਪਨਗਰ ਨੂੰ ਵੀ ਰਿਪੋਰਟ ਭੇਜੀ ਗਈ ਸੀ। ਜਿਸ ਉਤੇ ਕਾਰਵਾਈ ਕਰਦੇ ਹੋਏ ਡਾਇਰੈਕਟਰ ਮਾਈਨਿੰਗ ਐਂਡ ਜਿਓਲੋਜੀ ਪੰਜਾਬ ਚੰਡੀਗੜ੍ਹ ਵੱਲੋਂ ਇਨ੍ਹਾਂ 13 ਕਰੈਸ਼ਰਾਂ ਦੀ ਰਜਿਸਟਰੇਸ਼ਨ ਨੂੰ ਰੱਦ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਇਨ੍ਹਾਂ 13 ਕਰੈਸ਼ਰਾਂ ਵਿੱਚ ਗੰਗਾ ਸਟੋਨ ਕਰੈਸ਼ਰ ਪਿੰਡ ਖੇੜਾ ਕਲਮੋਟ, ਭੱਲਾ ਸਟੋਨ ਕਰੈਸ਼ਰ ਪਿੰਡ ਭੱਲੜੀ, ਨਿਊ ਸੱਤਲੁਜ ਸਟੋਨ ਕਰੈਸ਼ਰ ਯੂਨਿਟ-1 ਪਿੰਡ ਖੇੜਾ ਕਲਮੋਟ, ਗਰੇਵਾਲ ਸਟੋਨ ਕਰੈਸ਼ਰ ਪਿੰਡ ਖੇੜਾ ਕਲਮੋਟ,  ਕਲਗੀਧਰ ਸਟੋਨ ਕਰੈਸ਼ਰ ਪਿੰਡ ਖੇੜਾ ਕਲਮੋਟ, ਪੁਰੀ ਸਟੋਨ ਕਰੈਸ਼ਰ ਪਿੰਡ ਪਲਾਟਾ, ਏ.ਐਸ. ਬਰਾੜ ਸਟੋਨ ਕਰੈਸ਼ਰ ਪਿੰਡ ਅਗੰਮਪੁਰ, ਸੱਤ ਸਾਹਿਬ ਸਟੋਨ ਕਰੈਸ਼ਰ ਪਿੰਡ ਹਰੀਪੁਰ, ਭਾਰਤ ਸਟੋਨ ਕਰੈਸ਼ਰ ਐਡ ਸਕਰੀਨਿੰਗ ਪਲਾਂਟ ਪਿੰਡ ਪਲਾਟਾ, ਪ੍ਰਿਥਵੀ ਸਟੋਨ ਕਰੈਸ਼ਰ ਐਂਡ ਸਕਰੀਨਿੰਗ ਪਲਾਂਟ ਪਿੰਡ ਸਪਾਲਵਾਂ, ਸਾਂਈ ਸਟੋਨ ਕਰੈਸ਼ਰ ਪਿੰਡ ਨਲਹੋਟ, ਆਦੇਸ਼ ਸਟੋਨ ਕਰੈਸ਼ਰ ਪਿੰਡ ਐਲਗਰਾਂ ਅਤੇ ਸਿੱਧੀ ਵਿਨਾਇਕ ਸਟੋਨ ਕਰੈਸ਼ਰ ਪਿੰਡ ਐਲਗਰਾਂ ਸ਼ਾਮਿਲ ਹਨ।
ਸੀਨੀਅਰ ਕਪਤਾਨ ਪੁਲਿਸ ਸ. ਗੁਲਨੀਤ ਸਿੰਘ ਖੁਰਾਣਾ ਨੇ ਇਹ ਵੀ ਦੱਸਿਆ ਕਿ ਸਮੂਹ ਹਲਕਾ ਅਫਸਰ ਅਤੇ ਮੁੱਖ ਅਫਸਰ ਥਾਣਾ ਵਲੋਂ ਆਪਣੇ-ਆਪਣੇ ਇਲਾਕਿਆਂ ਵਿੱਚ ਸਿਵਲ ਪ੍ਰਸ਼ਾਸ਼ਨ, ਮਾਈਨਿੰਗ ਵਿਭਾਗ ਦੀ ਸਾਂਝੀ ਟੀਮ ਨਾਲ ਸਮੇਂ-ਸਮੇਂ ਉਤੇ ਚੈਕਿੰਗ ਕੀਤੀ ਜਾਂਦੀ ਹੈ। ਚੈਕਿੰਗ ਦੌਰਾਨ ਅਗਰ ਕੋਈ ਵਿਅਕਤੀ ਗੈਰ-ਕਾਨੂੰਨੀ ਮਾਈਨਿੰਗ ਦੀ ਗਤੀਵਿਧੀਆਂ ਵਿੱਚ ਸ਼ਾਮਲ ਪਾਇਆ ਜਾਂਦਾ ਹੈ ਤਾਂ ਉਸ ਖਿਲਾਫ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਂਦੀ ਹੈ।