ਰਾਸ਼ਟਰੀ ਮਹਿਲਾ ਕਮਿਸ਼ਨ, ਨਵੀਂ ਦਿੱਲੀ ਵੱਲੋਂ ਪ੍ਰਾਪਤ ਸ਼ਿਕਾਇਤਾਂ ਦੀ ਜਨਤਕ ਸੁਣਵਾਈ 24 ਜਨਵਰੀ ਨੂੰ ਚੰਡੀਗੜ੍ਹ ਵਿਖੇ

Sorry, this news is not available in your requested language. Please see here.

ਲੋਕ ਨਵੀਂਆਂ ਸ਼ਿਕਾਇਤਾਂ ਵੀ ਦੇ ਸਕਦੇ ਹਨ
 
ਐੱਸ.ਏ.ਐੱਸ.ਨਗਰ, 22 ਜਨਵਰੀ 2025
ਰਾਸ਼ਟਰੀ ਮਹਿਲਾ ਕਮਿਸ਼ਨ, ਨਵੀਂ ਦਿੱਲੀ ਵੱਲੋਂ 24 ਜਨਵਰੀ, 2025 ਨੂੰ ਆਮ ਲੋਕਾਂ ਦੀਆਂ ਪ੍ਰਾਪਤ ਸ਼ਿਕਾਇਤਾਂ ਦੀ ਜਨਤਕ ਸੁਣਵਾਈ, ਸਮਾਂ ਦੁਪਹਿਰ 02:00 ਵਜੇ ਯੂ.ਟੀ. ਗੈਸਟ ਹਾਉਸ, ਸੈਕਟਰ-06 ਚੰਡੀਗੜ੍ਹ ਵਿਖੇ ਰੱਖੀ ਗਈ ਹੈ, ਜਿਸ ਦੀ ਪ੍ਰਧਾਨਗੀ ਸ਼੍ਰੀਮਤੀ ਵਿਜੈ ਰਾਹਤਕਰ, ਚੇਅਰਪਰਸਨ, ਐੱਨ.ਸੀ.ਡਬਲਯੂ ਕਰਨਗੇ।
ਇਹ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ, ਐਸ.ਏ.ਐਸ ਨਗਰ, ਆਸ਼ਿਕਾ ਜੈਨ ਨੇ ਦੱਸਿਆ ਕਮਿਸ਼ਨ ਨੂੰ ਪ੍ਰਾਪਤ ਸ਼ਿਕਾਇਤਾਂ ਦੀ ਸੁਣਵਾਈ ਉਕਤ ਨਿਯਤ ਮਿਤੀ ਤੇ ਕੀਤੀ ਜਾਣੀ ਹੈ। ਉਨ੍ਹਾਂ ਆਮ ਜਨਤਾ ਨੂੰ ਸੂਚਿਤ ਕਰਦਿਆਂ ਕਿਹਾ ਕਿ ਜ਼ਿਲ੍ਹੇ ਨਾਲ ਸਬੰਧਤ ਜੇ ਕਿਸੇ ਵੀ ਮਹਿਲਾ/ਪਰਿਵਾਰ ਦੀ ਸ਼ਿਕਾਇਤ ਰਾਸ਼ਟਰੀ ਮਹਿਲਾ ਕਮਿਸ਼ਨ ਕੋਲ ਲੰਬਿਤ ਹੈ ਜਾਂ ਉਹਨਾਂ ਦੀ ਕੋਈ ਨਵੀਂ ਸ਼ਿਕਾਇਤ ਹੈ ਤਾਂ ਉਹ ਉਕਤ ਦੱਸੇ ਪਤੇ ਅਤੇ ਸਮੇਂ ਤੇ “ਰਾਸ਼ਟਰੀ ਮਹਿਲਾ ਆਯੋਗ ਆਪਕੇ ਦੁਆਰ- ਮਹਿਲਾ ਜਨ ਸੁਣਵਾਈ” ਵਿੱਚ ਆਪਣੀ ਸ਼ਿਕਾਇਤ ਲੈ ਕੇ ਕਮਿਸ਼ਨ ਅੱਗੇ ਹਾਜ਼ਰ ਹੋ ਸਕਦੇ ਹਨ।