ਰਿਵਿਊ ਮੀਟਿੰਗ ਵਿੱਚ ਡੀ ਈ ਓ ਸੈਕੰਡਰੀ ਵੱਲੋਂ ਸਕੂਲ ਮੁਖੀਆਂ ਨੂੰ ਵਿਭਾਗੀ ਗਤੀਵਿਧੀਆਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਦੀਆਂ ਹਦਾਇਤਾਂ ਜਾਰੀ

Sorry, this news is not available in your requested language. Please see here.

— ਮਹੀਨਾਵਾਰ ਮੀਟਿੰਗ ਵਿੱਚ ਜ਼ਿਲ੍ਹੇ ਦੇ ਅੱਪਰ-ਪ੍ਰਾਇਮਰੀ ਸਕੂਲਾਂ ਵੱਲੋਂ ਲਿਆ ਗਿਆ ਭਾਗ
ਐੱਸ ਏ ਐੱਸ ਨਗਰ,10 ਅਕਤੂਬਰ:
ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਇੱਥੇ ਸੇਂਟ ਸੋਲਜਰ ਇੰਟਰਨੈਸ਼ਨਲ ਸਕੂਲ ਫੇਜ਼ 7 ਮੋਹਾਲੀ ਵਿਖੇ ਜ਼ਿਲ੍ਹਾ ਪੱਧਰੀ ਰਿਵਿਊ ਮੀਟਿੰਗ ਡੀ ਈ ਓ ਸੈਕੰਡਰੀ ਡਾ. ਗਿੰਨੀ ਦੁੱਗਲ ਦੁਆਰਾ ਕੀਤੀ ਗਈ।
ਉਹਨਾਂ ਸਕੂਲ ਪ੍ਰਿੰਸੀਪਲਾਂ ਅਤੇ ਹੈੱਡ ਮਾਸਟਰਜ਼/ਮਿਸਟ੍ਰੈੱਸਸ ਨੂੰ ਸੰਬੋਧਨ ਕਰਦਿਆਂ ਹਦਾਇਤਾਂ ਜਾਰੀ ਕੀਤੀਆਂ ਕਿ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਗਤੀਵਿਧੀਆਂ ਜਿਨ੍ਹਾਂ ਵਿੱਚ ਸਕਾਲਰਸ਼ਿਪ, ਵੋਕੇਸ਼ਨਲ ਸਿੱਖਿਆ, ਸਕੂਲ ਆਫ਼ ਐਮੀਨੈਂਸ, ਸਕੂਲ ਇਨਫਰਾਸਟੱਕਚਰ, ਸਪੋਰਟਸ ਗਤੀਵਿਧੀਆਂ, ਮਿਸ਼ਨ ਸਮਰਥ, ਬਿਜਨੈਸ ਬਲਾਸਟਰ, ਜਨ ਸੰਖਿਆ ਸਿੱਖਿਆ, ਸਸਟੇਨਬਲਟੀ ਲੀਡਰਸ਼ਿਪ ਪ੍ਰੋਗਰਾਮ, ਡਰੱਗ ਡੀ-ਐਡਿਕਸ਼ਨ ਅਤੇ ਤੰਬਾਕੂ ਵਿਰੋਧੀ ਪ੍ਰੋਜੈਕਟ, ਸਵੱਛਤਾ ਭਾਰਤ ਅਭਿਆਨ, ਵੀਰ ਗਾਥਾ, ਮੇਰੀ ਮਾਟੀ ਮੇਰਾ ਦੇਸ਼, ਕਲਾ ਉਤਸਵ, ਸਾਇੰਸ ਸਿਟੀ ਦੌਰੇ, ਬਾਲ ਵਿਗਿਆਨ ਕਾਂਗਰਸ, ਇੰਸਪਾਇਰ ਮਾਨਕ, ਵਿਗਿਆਨ ਪ੍ਰਸ਼ਨੋਤਰੀ ਅਤੇ ਪ੍ਰਦਰਸ਼ਨੀ, ਗਣਿਤ ਗਤੀਵਿਧੀਆਂ, ਕਾਨੂੰਨੀ ਸਾਖ਼ਰਤਾ, ਖ਼ਾਨ ਅਕੈਡਮੀ, ਸਟੈਮ ਲੈਬ, ਮੁਸਕਾਨ ਲੈਬ, ਮਾਈਂਡ ਸਪਾਰਕ ਲੈਬਸ, ਅਟੱਲ ਟਿੰਕਰਿੰਗ ਲੈਬ, ਟੀਚਮੈਟ, ਸੋਸ਼ਲ ਅਤੇ ਪ੍ਰਿੰਟ ਮੀਡੀਆ, ਈ ਪੰਜਾਬ ਸਕੂਲ, ਯੂਡਾਇਸ, ਸ਼ਾਲਾ ਸਿੱਧੀ,ਪ੍ਰਬੰਧ ਪੋਰਟਲ, ਬਜਟ, ਡਰਾਪ ਆਊਟ, ਪ੍ਰਾਈਵੇਟ ਸਕੂਲ, ਸੀਪਾਈਟ , ਯੁਵਾ ਮੰਥਨ, ਸਕਿੱਲ ਵਿਕਾਸ, ਗਾਇਡੈਂਸ ਅਤੇ ਕੌਸਲਿੰਗ, ਮਿਡ ਡੇ ਮੀਲ, ਕੈਂਪਸ ਮੈਨੇਜਰ, ਸੈਨੀਟੇਸ਼ਨ ਵਰਕਰ, ਸੁਰੱਖਿਆ ਕਰਮੀਆਂ, ਚੌਕੀਦਾਰ ਪਾਠ ਪੁਸਤਕਾਂ, ਵਰਦੀਆਂ, ਆਡਿਟ, ਮੁਲਾਂਕਣ ਆਦਿ ਸ਼ਾਮਲ ਹਨ।
ਉਹਨਾਂ ਵੱਖ ਵੱਖ ਕੰਪੋਨੇਂਟਸ ਨੂੰ ਬੜੀ ਬਰੀਕੀ ਨਾਲ਼ ਦੱਸਿਆ ਅਤੇ ਇਹਨਾਂ ਦੇ ਨੋਡਲ ਅਫ਼ਸਰ ਅਤੇ ਡੀਲਿੰਗ ਅਧਿਕਾਰੀਆਂ ਬਾਰੇ ਵੀ ਜਾਣਕਾਰੀ ਦਿੱਤੀ। ਇਸ ਸਮੇਂ ਡਿਪਟੀ ਡੀ ਈ ਓ ਸੈਕੰਡਰੀ ਅੰਗਰੇਜ਼ ਸਿੰਘ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।   ਇਸ ਮੌਕੇ ਗੁਰਸੇਵਕ ਸਿੰਘ ਸਮਾਰਟ ਸਕੂਲ ਕੋਆਰਡੀਨੇਟਰ, ਜੋਤੀ ਸੋਨੀ ਨੋਡਲ ਬਿਜਨੈਸ ਬਲਾਸਟਰ, ਡਾ. ਹਰਿੰਦਰ ਸਿੰਘ ਨੋਡਲ ਮਿਸ਼ਨ ਸਮੱਰਥ, ਜਗਮੋਹਨ ਸਿੰਘ ਜ਼ਿਲ੍ਹਾ ਐੱਮ ਆਈ ਐੱਸ ਵਿੰਗ ਨੇ ਵੀ ਸੰਬੋਧਨ ਕੀਤਾ।