ਰੋਜਗਾਰ ਦੇ ਨਾਲ ਨਾਲ ਸਵੈ ਰੋਜਗਾਰ ਲਈ ਕਰਜ਼ਾ ਦਿਵਾਉਣ ਵਿਚ ਸਹਾਇਤਾ ਕਰਦਾ ਹੈ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ

Sorry, this news is not available in your requested language. Please see here.

ਬਿਊਰੋ ਦੀ ਸਹਾਇਤਾ ਨਾਲ ਰਾਜਵਿੰਦਰ ਕੋਰ ਨੇ ਸੁਰੂ ਕੀਤਾ ਆਪਣਾ ਕੰਮਕਾਜ
ਐਸ ਏ ਐਸ ਨਗਰ, 02 ਜੁਲਾਈ 2021
ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਐਸ.ਏ.ਐਸ ਨਗਰ ਨੌਜਵਾਨ ਲੜਕਿਆਂ ਅਤੇ ਲੜਕੀਆਂ ਨੂੰ ਰੋਜਗਾਰ ਮਹੁੱਈਆਂ ਕਰਵਾਉਣ ਵਿਚ ਇਹਮ ਰੋਲ ਅਦਾ ਕਰ ਰਿਹਾ ਹੈ ।
ਜਿਥੇ ਬੇਰੋਜਗਾਰ ਪ੍ਰਾਰਥੀ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਉਰੋ ਐਸ.ਏ.ਐਸ ਨਗਰ ਰਾਹੀ ਨੋਕਰੀ ਪ੍ਰਾਪਤ ਕਰਕੇ ਅਤੇ ਆਪਣੇ ਜੀਵਨ ਨੂੰ ਸੁਖਾਲਾ ਬਣਾ ਰਹੇ ਹਨ ਉਥੇ ਹੀ ਸਵੇ-ਰੋਜਗਾਰ/ਕਾਰੋਬਾਰ ਨੂੰ ਸੁਰੂ ਕਰਨ ਲਈ ਲੋਨ- ਲੈਣ ਵਿਚ ਵੀ ਮਦਦ ਕੀਤੀ ਜਾਂਦੀ ਹੈ।
ਰਾਜਵਿੰਦਰ ਕੋਰ ਵਾਸੀ ਲਾਡਰਾਂ ਨੇ ਦੱਸਿਆ ਕਿ ਉਸਨੇ ਆਪਣੇ ਕਾਰੋਬਾਰ ਨੂੰ ਜਿਲਾ ਰੋਜਾਗਰ ਅਤੇ ਕਾਰੋਬਾਰ ਬਿਊਰੋ ਦੀ ਮਦਦ ਨਾਲ ਸੁਰੂ ਕੀਤਾ।
ਉਸ ਨੇ ਦੱਸਿਆ ਕਿ “ਮੈਂ ਬਹੁਤ ਸਮੇ ਤੋ ਕਾਰੋਬਾਰ ਸੁਰੂ ਕਰਨ ਬਾਰੇ ਸੋਚ ਰਹੀ ਸੀ, ਪ੍ਰੰਤੂ ਕੋਈ ਰਾਹ ਨਹੀ ਮਿਲ ਰਿਹਾ ਸੀ; ਫ਼ਿਰ ਇਕ ਦਿਨ ਉਹਨਾ ਨੇ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਉਰੋ ਬਾਰੇ (ਡੀਬੀਈਈ) ਸੁਣਿਆ।
ਉਹ ਡੀਬੀਈਈ
ਮੋਹਾਲੀ ਰਾਹੀਂ ਲੋਨ ਅਪਲਾਈ ਕਰਨ ਲਈ ਦਫਤਰ ਦੇ ਡਿਪਟੀ ਸੀਈਓ ਨੂੰ ਮਿਲੇ , ਜਿਹਨਾਂ ਨੇ ਉਸ ਨੂੰ ਕਾਰੋਬਾਰ ਨੂੰ ਸੁਰੂ ਕਰਨ ਲਈ ਲੋਨ ਲੈਣ ਦੇ ਵੇਰਵੇ ਦੱਸੇ। “ਸਾਨੂੰ ਲੋਨ ਲੇਣ ਵਿਚ ਕੋਈ ਮੁਸਕਲ ਨਹੀ ਆਈ।”
ਲੋਨ ਲੈਣ ਉਪਰੰਤ ਮੈੰ ਦਰਸਨ ਇਲੈਕਟਿ੍ਰਕ ਨਾਮੀ ਦੁਕਾਨ ਖੋਲੀ ਅਤੇ ਅੱਜ ਮੇਰਾ ਕੰਮ ਬਹੁਤ ਅੱਛਾ ਚੱਲ ਰਿਹਾ ਅਤੇ ਮੈਂ ਦੋ ਬੇਰੋਜਗਾਰਾਂ ਨੂੰ ਆਪਣੀ ਦੁਕਾਨ ਰਾਹੀ ਰੋਜਗਾਰ ਵੀ ਦਿੱਤਾ ਹੈ।
ਮੈ ਇਸ ਲਈ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਐਸ.ਏ.ਐਸ ਨਗਰ ਦਾ ਬਹੁਤ ਧੰਨਵਾਦ ਕਰਦੀ ਹਾਂ।