ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅੰਮ੍ਰਿਤਸਰ ਵਿਖੇ ਲਗਾਇਆ ਜਾਵੇਗਾ 11 ਅਕਤੂਬਰ 2023 ਨੂੰ  ਰੋਜ਼ਗਾਰ ਕੈਂਪ 

Sorry, this news is not available in your requested language. Please see here.

ਅੰਮ੍ਰਿਤਸਰ 9 ਅਕਤੂਬਰ:

ਪੰਜਾਬ ਸਰਕਾਰ ਦੇ ਘਰ—ਘਰ ਰੋਜ਼ਗਾਰ ਅਤੇ ਕਾਰੋਬਾਰ ਅਧੀਨ ਨੋਜਵਾਨਾਂ ਨੂੰ ਰੋਜ਼ਗਾਰ ਦੇਣ ਅਤੇ ਸਵੈ—ਰੋਜ਼ਗਾਰ ਦੇ ਕਾਬਲ ਬਣਾਊਣ ਲਈ ਹਰ ਸੱਭਵ ਉਪਰਾਲੇ ਕੀਤੇ ਜਾ ਰਹੇ ਹਨ। ਇਹਨਾਂ ਸ਼ਬਦਾ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ—ਕਮ—ਚੇਅਰਮੈਨ—ਡੀ.ਬੀ.ਈ.ਈ  ਸ਼੍ਰੀ ਅਮਿਤ ਤਲਵਾੜ ਨੇ ਕੀਤਾ ਅਤੇ ਵਧੀਕ ਡਿਪਟੀ ਕਮਿਸ਼ਨਰ (ਜ)—ਕਮ—ਸੀ.ਈ.ੳ—ਡੀ.ਬੀ.ਈ.ਈ ਸ਼੍ਰੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਦੱਸਿਆ ਕਿ ਬੇਰੋਜਗਾਰਾ ਨੂੰ ਰੋਜਗਾਰ ਦੇਣ ਲਈ ਹਰ ਬੁੱਧਵਾਰ ਨੂੰ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਅੰਮ੍ਰਿਤਸਰ ਵਿੱਚ ਪਲੇਸਮੈਂਟ  ਕੈਂਪ ਲਗਾਇਆ ਜਂਾਦਾ ਹੈ।

ਇਸ ਬਾਰੇ ਜਾਣਕਾਰੀ ਦਿੰਦੇ ਹੋਏੇ ਸ੍ਰੀਮਤੀ ਨੀਲਮ ਮਹੇ, ਡਿਪਟੀ ਡਾਇਰੈਕਟਰ, ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ,ਅੰਮ੍ਰਿਤਸਰ ਨੇ ਦੱਸਿਆ ਕਿ 11 ਅਕਤੂਬਰ 2023 ਦਿਨ ਬੁੱਧਵਾਰ  ਨੂੰ ਰੋਜ਼ਗਾਰ ਕੈਂਪ ਲਗਾਇਆ ਜਾਵੇਗਾ। ਇਸ ਰੋਜ਼ਗਾਰ ਕੈਂਪ ਵਿੱਚ ਮਸ਼ਹੂਰ ਕੰਪਨੀਆਂ ਐਸ.ਬੀ.ਆਈ ਕ੍ਰੈਡਿਟ ਕਾਰਡ, ਇੰਸਪਾਇਰ, ਪੈਟੀਐਮ, ਕੋਟੈਕ ਲਾਈਫ ਇੰਸ਼ੋਰੈੰਸ, ਸ਼ੇਅਰ ਇੰਡੀਆ ਫਿਨਕੈਪ ਪ੍ਰਾਈਵੇਟ ਲਿਮਿਟਡ ਆਦਿ ਕੰਪਨੀਆ ਵੱਲੋਂ ਭਾਗ ਲਿਆ ਜਾਣਾ ਹੈ।ਇਹਨਾਂ ਸਾਰੀਆ ਕੰਪਨੀਆ ਵੱਲੋ ਵੱਖ—ਵੱਖ ਅਸਾਮੀਆ ਲਈ 10,000/— ਤੋਂ 25,000/—ਪ੍ਰਤੀ ਮਹੀਨਾ ਤਨਖਾਹ ਦਿਤੀ ਜਾਵੇਗੀ।ਇਸ ਰੋਜ਼ਗਾਰ ਕੈਂਪ ਵਿੱਚ ਕੰਪਨੀਆਂ ਵੱਲੋਂ ਵੱਲੋਂ ਸੇਲਸ ਐਗਜੀਕਿਉਟਿਵ ,ਹੈਡ ਸ਼ੈਫ, ਕਿਚਨ ਹੈਲਪਰ, ਵੇਟਰ,ਕਲੀਨਰ, ਰੈਸਟੋਰੈਂਟ ਮੈਨੇਜਰ, ਮਾਰਕੀਟਿੰਗ ਐਗਜੀਕਿਉਟਿਵ, ਅਕਾਊਂਟ ਐਗਜੀਕਿਉਟਿਵ, ਮਾਰਕੀਟਿੰਗ ਐਗਜੀਕਿਊਟਿਵ,ਇੰਸ਼ੋਰੰਸ ਐਡਵਾਈਜ਼ਰ, ਸੈਂਟਰ ਮੈਨੇਜਰ  ਆਦਿ ਅਸਾਮੀਆਂ ਲਈ ਚੋਣ ਕੀਤੀ ਜਾਵੇਗੀ। ਰੋਜ਼ਗਾਰ ਕੈਂਪ ਦਾ ਸਮਾਂ ਸਵੇਰੇ 10:00 ਵਜੇ ਤੋਂ 1:30 ਵਜੇ ਤੱਕ ਦਾ ਹੋਵੇਗਾ। ਚਾਹਵਾਨ ਉਮੀਦਵਾਰ ਆਪਣੇ 5 ਬਾਇਓਡਾਟਾ ਲੈ ਕੇ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ,ਅੰਮ੍ਰਿਤਸਰ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਗਰਾਊਂਡ ਫਲੋਰ ਵਿਖੇ ਪਹੁੰਚਣ ਅਤੇ ਵਧੇਰੇ ਜਾਣਕਾਰੀ ਲਈ ਦਫਤਰ ਦੇ ਟੈਲੀਗ੍ਰਾਮ ਪੇਜ਼ https://tinyurl.com/dbeeasr  ਤੇ ਦੇਖਣ ਜਾ ਮੋਬਾਇਲ ਨੰਬਰ 9915789068 ਤੇ ਸੰਪਰਕ ਕਰ ਸਕਦੇ ਹਨ।