ਰੋਜ਼ਗਾਰ ਕੈਂਪ ਵਿੱਚ 24 ਪ੍ਰਾਰਥੀਆਂ ਨੂੰ ਸ਼ਾਰਟਲਿਸ਼ਟ ਕੀਤਾ ਗਿਆ

Sorry, this news is not available in your requested language. Please see here.

ਫ਼ਿਰੋਜ਼ਪੁਰ, 3 ਨਵੰਬਰ 2023:

ਜ਼ਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਬਿਊਰੋ ਫਿਰੋਜ਼ਪੁਰ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਸ਼ੁੱਕਰਵਾਰ ਨੂੰ ਰੋਜ਼ਗਾਰ ਕੈਂਪ ਲਗਾਇਆ ਗਿਆ। ਇਸ ਸਬੰਧੀ ਸ਼੍ਰੀ ਦਿਲਬਾਗ ਸਿੰਘ, ਜ਼ਿਲ੍ਹਾ ਰੋਜ਼ਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਨੇ ਦੱਸਿਆ ਕਿ ਇਸ ਰੋਜ਼ਗਾਰ ਕੈਂਪ ਵਿੱਚ ਸਵਤੰਤਰ ਮਾਈਕਰੋਫ਼ਿਨ ਪ੍ਰਾਇਵੇਟ ਲਿਮਟਡ ਕੰਪਨੀ ਵੱਲੋਂ ਭਾਗ ਲਿਆ ਗਿਆ। ਇਸ ਕੈਂਪ ਵਿੱਚ 41 ਪ੍ਰਾਰਥੀਆਂ ਵੱਲੋਂ ਹਿੱਸਾ ਲਿਆ ਗਿਆ, ਜਿਨ੍ਹਾਂ ਵਿੱਚੋਂ ਕੰਪਨੀ ਵੱਲੋਂ 24 ਪ੍ਰਾਰਥੀਆਂ ਨੂੰ ਸ਼ਾਰਟਲਿਸ਼ਟ ਕੀਤਾ ਗਿਆ।

 ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿੱਚ ਸੀ-ਪਾਇਟ ਕੈਂਪ ਹਕੂਮਤ ਸਿੰਘ ਵਾਲਾ ਦੇ ਨੁਮਾਇੰਦੇ ਕੈਪਟਨ ਗੁਰਦਰਸ਼ਨ ਸਿੰਘ ਵੱਲੋਂ ਆਰਮੀ/ਪੰਜਾਬ ਪੁਲਿਸ/ਅਗਨੀਵੀਰ/ਏਅਰਫੋਰਸ/ਨੇਵੀ ਵਿੱਚ ਭਰਤੀ ਹੋਣ ਦੇ ਚਾਹਵਾਨ ਉਮੀਦਵਾਰਾਂ ਨੂੰ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਇਲਾਵਾ ਰਜਿਸਟਰੇਸ਼ਨ ਉਪਰੰਤ ਪ੍ਰਾਰਥੀਆਂ ਨੂੰ ਸੀ-ਪਾਇਟ ਕੈਂਪ ਹਕੂਮਤ ਸਿੰਘ ਵਾਲਾ ਵਿਖੇ ਲਿਖਤੀ ਪੇਪਰ ਅਤੇ ਫਿਜੀਕਲ ਟ੍ਰੇਨਿੰਗ ਦੀ ਬਿਲਕੁਲ ਮੁਫ਼ਤ ਸਿਖਲਾਈ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਟ੍ਰੇਨਿੰਗ ਸਥਾਨ ਵਿੱਚ ਪ੍ਰਾਰਥੀਆਂ ਦੇ ਰਹਿਣ ਅਤੇ ਖੁਰਾਕ, ਜਿੰਮਨੇਜੀਅਮ ਅਤੇ ਵਧੀਆ ਗਰਾਊਂਡਾਂ ਦਾ ਪ੍ਰਬੰਧ ਵੀ ਬਿਲਕੁਲ ਮੁਫ਼ਤ ਹੈ ਅਤੇ ਨੇੜੇ ਦੇ ਰਹਿਣ ਵਾਲੇ ਨੌਜਵਾਨ ਉਕਤ ਤਿਆਰੀ ਲਈ ਘਰ ਤੋਂ ਹੀ ਆ ਸਕਦੇ ਹਨ।