ਰੋਜ਼ਗਾਰ ਬਿਊਰੋ ਵੱਲੋਂ ਨੌਜਵਾਨਾਂ ਨੂੰ ਨੌਕਰੀ ਦੇਣ ਲਈ ਲਗਾਤਾਰ ਪਲੇਸਮੈਂਟ ਕੈਂਪ ਜਾਰੀ

Interview Patiala employement

Sorry, this news is not available in your requested language. Please see here.

-ਪਿਛਲੇ 15 ਦਿਨਾਂ ‘ਚ 167 ਨੌਜਵਾਨਾਂ ਨੂੰ ਮਿਲੀ ਨੌਕਰੀ
ਪਟਿਆਲਾ, 22 ਅਕਤੂਬਰ:
ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ‘ਘਰ ਘਰ ਰੋਜ਼ਗਾਰ’ਦੇਣ ਦੇ ਮਿਸ਼ਨ ਨੂੰ ਸਫਲ ਬਣਾਉਣ ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਯੋਗ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈਪਿਛਲੇ 15 ਦਿਨਾਂ ਦੇ ਅੰਦਰ ਲਗਾਏ ਪਲੇਸਮੈਂਟ ਕੈਂਪਾਂ ‘ਚ 167 ਨੌਜਵਾਨਾਂ ਨੂੰ ਨੌਕਰੀਆਂ ਪ੍ਰਦਾਨ ਕੀਤੀਆਂ ਗਈਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਅਫ਼ਸਰ ਸਿੰਪੀ ਸਿੰਗਲਾ ਨੇ ਦੱਸਿਆ ਕਿ ਪਿਛਲੇ 15 ਦਿਨਾਂ ਦੌਰਾਨ ਵੱਖ-ਵੱਖ ਸਥਾਨਾਂ ਅਤੇ ਰੋਜ਼ਗਾਰ ਬਿਊਰੋ ਵਿਖੇ ਲਗਾਏ ਪਲੇਸਮੈਂਟ ਕੈਂਪਾਂ ‘ਚ ਆਈ.ਸੀ.ਆਈ.ਸੀ.ਆਈ., ਅਕੈਡਮੀ ਫ਼ਾਰ ਸਕਿੱਲ, ਐਮਾਜ਼ੋਨ ਪੇ ਕੇ.ਵਾਈ.ਸੀ., ਐਸ.ਬੀ.ਆਈ. ਲਾਈਫ਼ ਇੰਸ਼ੋਰੈਂਸ, ਅਕਾਲ ਅਕੈਡਮੀ, ਸਵਰਾਜ ਇੰਜਣ ਅਤੇ ਹਾਈਵੇ ਇੰਡਸਟਰੀਜ਼ ਲਿਮ: ਲੁਧਿਆਣਾ ਵੱਲੋਂ ਪਲੇਸਮੈਂਟ ਕੈਂਪਾਂ ‘ਚ ਸ਼ਮੂਲੀਅਤ ਕਰਕੇ ਯੋਗ ਨੌਜਵਾਨ ਦੀ ਚੋਣ ਕੀਤੀ ਗਈ। ਉਨ੍ਹਾਂ ਦੱਸਿਆ ਦੱਸਿਆ ਕਿ ਇਨ੍ਹਾਂ ਪਲੇਸਮੈਂਟ ਕੈਂਪਾਂ ‘ਚ ਨੌਜਵਾਨਾਂ ਨੇ ਕੋਵਿਡ-19 ਦੇ ਚਲਦੇ ਸਰਕਾਰ ਦੀਆਂ ਹਦਾਇਤਾਂ ਦਾ ਪਾਲਣ ਕਰਦੇ ਹੋਏ ਵਧ ਚੜ੍ਹ ਕੇ ਹਿੱਸਾ ਲਿਆ।
ਜ਼ਿਲ੍ਹਾ ਰੋਜ਼ਗਾਰ ਅਫ਼ਸਰ ਨੇ ਦੱਸਿਆ ਕਿ ਨੌਜਵਾਨ ਬਿਊਰੋ ਵਿਖੇ ਮੁਫ਼ਤ ਲਾਇਬ੍ਰੇਰੀ ਸਹੂਲਤਾਂ, ਮੁਫ਼ਤ ਇੰਟਰਨੈਂਟ ਅਤੇ ਕੈਰੀਅਰ ਗਾਈਡੈਂਸ ਵਰਗੀਆਂ ਸਹੂਲਤਾਂ ਦਾ ਆਨੰਦ ਮਾਣ ਸਕਦੇ ਹਨ। ਬਿਊਰੋ ਵੱਲੋਂ ਉਪਰੋਕਤ ਗਤੀਵਿਧੀਆਂ ਦੀਆਂ ਸਹੂਲਤਾਂ ਹੁਣ ਨੌਜਵਾਨਾਂ ਨੂੰਕੋਵਿਡ-19 ਦੇ ਚਲਦੇ ਸਰਕਾਰ ਦੀਆਂ ਹਦਾਇਤਾਂ ਦਾ ਪਾਲਣ ਕਰਦੇ ਹੋਏਲਗਾਤਾਰ ਮੁਹੱਈਆ ਕਰਵਾਈਆਂ ਜਾਣਗੀਆਂ।
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਪਟਿਆਲਾ ਵੱਲੋਂ ਨੌਜਵਾਨਾਂ ਨੂੰ ਅਪੀਲ ਕੀਤੀ ਗਈ ਕਿ ਉਹ ਆਪਣਾ ਨਾਮ www.pgrkam.com ਪੋਰਟਲ ਤੇ ਦਰਜ ਕਰਵਾਉਣ ਅਤੇ ਬਿਊਰੋ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ। ਵਧੇਰੇ ਜਾਣਕਾਰੀ ਲਈ ਨੌਜਵਾਨ ਬਿਊਰੋ ਦੇਹੈਲਪਲਾਈਨ ਨੰਬਰ 98776-10877’ਤੇ ਸੰਪਰਕ ਕਰ ਸਕਦੇ ਹਨ।