ਰੰਗਲੇ ਪੰਜਾਬ ਮੇਲੇ ਵਿਚ ‘ਸੇਵਾ ਸਟਰੀਟ’ ਦੇਵੇਗੀ ਦਾਨ ਨੂੰ ਨਵੀਂ ਦਿਸ਼ਾ-ਡਿਪਟੀ ਕਮਿਸ਼ਨਰ

Sorry, this news is not available in your requested language. Please see here.

ਕਿਤਾਬਾਂ ਤੇ ਕੱਪੜੇ ਦਾਨ ਕਰਨ ਦੀ ਪਿਰਤ ਪਾਉਣ ਦੀ ਕੀਤੀ ਜਾਵੇਗੀ ਕੋਸ਼ਿਸ਼

ਅੰਮਿ੍ਰਤਸਰ, 23 ਫਰਵਰੀ 2024

ਪੰਜਾਬ ਸਰਕਾਰ ਵੱਲੋਂ ਸੈਰ ਸਪਾਟਾ ਤੇ ਸਭਿਆਚਾਰਕ ਮਾਮਲੇ ਵਿਭਾਗ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਰੰਗਲਾ ਪੰਜਾਬ ਮੇਲੇ ਵਿਚ ਪੰਜਾਬੀਆਂ ਦੀ ਨਿਰਸਾਵਰਥ ਸੇਵਾ ਭਾਵਨਾ ਦੇ ਪਹਿਲੂ ਨੂੰ ਵੀ ਵਿਸ਼ੇਸ਼ ਤੌਰ ਉਤੇ ਲੋਕਾਂ ਸਾਹਮਣੇ ਉਭਾਰਨ ਦੀ ਕੋਸਿਸ਼ ਕੀਤੀ ਜਾਵੇਗੀ। ਇਸ ਦੇ ਨਾਲ ਹੀ ਪੰਜਾਬੀਆਂ ਵੱਲੋਂ ਲੰਗਰ ਰੂਪੀ ਭੋਜਨ ਉਤੇ ਦਿੱਤੇ ਜਾ ਰਹੇ ਦਾਨ ਦੇ ਨਾਲ-ਨਾਲ ਸਮੇਂ ਦੀ ਲੋੜ ਨੂੰ ਮੁੱਖ ਰੱਖਦੇ ਹੋਏ ਕਿਤਾਬਾਂ ਦਾਨ ਕਰਨ ਦੀ ਪਿਰਤ ਵੀ ਸ਼ੁਰੂ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਨੇ ਦੱਸਿਆ ਕਿ 24 ਫਰਵਰੀ ਤੋਂ 29 ਫਰਵਰੀ ਤੱਕ ਇਹ ਸੇਵਾ ਸ੍ਰੀ ਦਰਬਾਰ ਸਾਹਿਬ ਨੂੰ ਜਾਂਦੇ ਮੁੱਖ ਰਸਤੇ ਹੈਰੀਟੇਜ਼ ਸਟਰੀਟ ਵਿਚ ਚਲਾਈ ਜਾਵੇਗੀ।

ਡਿਪਟੀ ਕਮਿਸ਼ਨਰ ਦੀ ਯੋਜਨਾਬੰਦੀ ਨੂੰ ਹਕੀਕੀ ਰੂਪ ਦੇਣ ਲਈ ਸਹਾਇਕ ਕਮਿਸ਼ਨਰ ਸ੍ਰੀਮਤੀ ਗੁਰਸਿਮਰਨ ਕੌਰ ਨੇ ਇਸ ਸਬੰਧੀ ਅਧਿਕਾਰੀਆਂ ਨਾਲ ਵਿਰਾਸਤੀ ਸਟਰੀਟ ਵਿਚ ਮੀਟਿੰਗ ਕੀਤੀ ਅਤੇ ਮੌਕੇ ਦਾ ਜਾਇਜ਼ਾ ਲਿਆ। ਉਨਾਂ ਇਸ ਮੌਕੇ ਦੱਸਿਆ ਕਿ ਇਸ ਸੇਵਾ ਵਿਚ ਆਮ ਸ਼ਹਿਰੀਆਂ ਨੂੰ ਸ਼ਾਮਿਲ ਕਰਨ ਲਈ ਸਾਡੀ ਗੱਡੀਆਂ ਸ਼ਹਿਰ ਦੀਆਂ ਗਲੀਆਂ ਵਿਚ ਅਨਾੳੂਸਮੈਂਟ ਕਰ ਰਹੀਆਂ ਹਨ, ਤਾਂ ਕਿ ਪੰਜਾਬੀਆਂ ਨੂੰ ਕਿਤਾਬਾਂ ਦਾਨ ਲਈ ਅੱਗੇ ਲਿਆਂਦਾ ਜਾਵੇ। ਉਨਾਂ ਦੱਸਿਆ ਕਿ ਲੋੜਵੰਦ ਬੱਚਿਆਂ ਲਈ ਕਿਤਾਬਾਂ ਦੇ ਦਾਨ ਤੋਂ ਇਲਾਵਾ ਘਰਾਂ ਵਿਚ ਪਏ ਕੱਪੜੇ ਤੇ ਹੋਰ ਅਜਿਹਾ ਸਮਾਨ ਜੋ ਕਿਸੇ ਜ਼ਰੂਰਤਮੰਦ ਦੇ ਕੰਮ ਆ ਸਕਦਾ ਹੈ, ਨੂੰ ਵੀ ਇਸ ਮੌਕੇ ਦਾਨ ਵਜੋਂ ਲਿਆ ਜਾਵੇਗਾ ਤੇ ਅੱਗੇ ਲੋੜਵੰਦਾਂ ਤੱਕ ਪੁੱਜਦਾ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਉਕਤ ਗੱਡੀਆਂ ਵਿਚ ਵੀ ਲੋਕ ਇਹ ਦਾਨ ਦੇ ਸਕਦੇ ਹਨ। ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਸਭ ਤੋਂ ਉਤਮ ਦਾਨ ਮੰਨੇ ਜਾਂਦੇ ਖੂਨ ਦੇ ਦਾਨ ਲਈ ਵਿਸ਼ੇਸ ਖੂਨਦਾਨ ਕੈਂਪ ਵੀ ਇਸ ਗਲੀ ਵਿਚ ਲਗਾਇਆ ਜਾਵੇਗਾ। ਉਨਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਆਓ, ਸਾਰੇ ਇਕੱਠੇ ਹੋ ਕੇ ਅਪਣਤ, ਉਦਾਰਤਾ ਅਤੇ ਭਾਈਚਾਰੇ ਦੀ ਭਾਵਨਾ ਦਾ ਜਸ਼ਨ ਮਨਾਈਏ, ਜੋ ਕਿ ਪੰਜਾਬ ਦੇ ਇਤਹਾਸ ਤੇ ਸਭਿਆਚਾਰ ਦੀ ਮੂਲ ਪਛਾਣ ਹੈ। ਇਸ ਮੌਕੇ ਸੋਸ਼ਲ ਵੈਲਫੇਅਰ ਅਧਿਕਾਰੀ ਸ੍ਰੀ ਪਲਵ ਸ੍ਰੇਸ਼ਟਾ, ਪੁਲਿਸ, ਰੈਡ ਕਰਾਸ ਤੇ ਸੈਰ ਸਪਾਟਾ ਵਿਭਾਗ ਦੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

ਕੈਪਸ਼ਨ

ਸੇਵਾ ਸਟਰੀਟ ਦੇ ਪ੍ਰਬੰਧਾਂ ਬਾਰੇ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ ਸਹਾਇਕ ਕਮਿਸ਼ਨਰ ਸ੍ਰੀਮਤੀ ਗੁਰਸਿਮਰਨ ਕੌਰ।