ਲੁਧਿਆਣਾ ਨੂੰ ਹਰਾ ਕੇ ਫਿਰੋਜ਼ਪੁਰ ਬਣਿਆ ਟੇਬਲ ਟੈਨਿਸ ਵਿਚ ਪੰਜਾਬ ਚੈਂਪਿਅਨ

Sorry, this news is not available in your requested language. Please see here.

— ਫਿਰੋਜ਼ਪੁਰ ਨੇ ਟੈਬਲ ਟੈਨਿਸ ਵਿੱਚ ਜਿੱਤਿਆ ਗੋਲਡ ਮੈਡਲ

ਫਿਰੋਜ਼ਪੁਰ 16 ਅਕਤੂਬਰ:

ਬਰਨਾਲਾ  ਵਿਖੇ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਕਰਵਾਏ ਗਏ ਰਾਜ ਪੱਧਰੀ ਪੁਰਸ਼ ਟੈਬਲ ਟੈਨਿਸ (41-55 ਵਰਗ) ਮੁਕਾਬਲੇ ਵਿੱਚ ਟੈਬਲ ਟੈਨਿਸ ਟੀਮ ਫਿਰੋਜ਼ਪੁਰ ਨੇ ਸੋਨ ਤਗਮਾ ਜਿੱਤ ਕੇ ਫਿਰੋਜ਼ਪੁਰ ਜ਼ਿਲ੍ਹੇ ਦਾ ਨਾਮ ਰੋਸ਼ਨ ਕੀਤਾ ਹੈ।। ਜ਼ਿਲ੍ਹਾ ਖੇਡ ਅਫਸਰ ਬਲਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਫਿਰੋਜ਼ਪੁਰ ਨੇ ਪਹਿਲਾਂ ਅੰਮ੍ਰਿਤਸਰ ਅਤੇ ਮੋਹਾਲੀ ਨੂੰ ਹਰਾ ਕੇ ਸੈਮੀਫਾਇਨਲ ਵਿੱਚ ਆਪਣੀ ਜਗ੍ਹਾਂ ਬਣਾਈ।

ਇਸ ਉਪਰੰਤ ਸੈਮੀਫਾਇਨਲ ਵਿੱਚ ਜਲੰਧਰ ਨੂੰ ਹਰਾਕੇ ਫਾਈਨਲ ਮੈਚ ਵਿੱਚ ਦਾਖਲ ਹੋਏ ਅਤੇ ਫਾਇਨਲ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਖਿਡਾਰੀ ਲਵਕੇਸ਼ ਸਰਮਾ ਨੇ ਅਮਿਤ ਓਬਰਾਏ ਨੂੰ ਹਰਾ ਕੇ 1-0 ਦੀ ਲੀਡ ਦਵਾਈ, ਜਿਸ ਨੂੰ ਬਰਕਰਾਰ ਰੱਖਦਿਆਂ ਖਿਡਾਰੀ ਮੁਨੀਸ਼ ਸ਼ਰਮਾ ਨੇ ਲੁਧਿਆਣਾ ਦੇ ਮਨਮੀਤ ਸਿੰਘ ਨੂੰ ਹਰਾ ਕੇ ਲੀਡ 2-0 ਦੀ ਕਰ ਦਿੱਤੀ। ਤੀਸਰੇ ਮੈਚ ਵਿੱਚ ਖਿਡਾਰੀ ਰੋਹਿਤ ਸ਼ਰਮਾ ਨੇ ਲੁਧਿਆਣਾ ਦੇ ਗੋਰਵ ਉਪਲ ਨੂੰ ਬੇਹੱਦ ਫਸਵੇਂ ਮੈਚ ਵਿਚ ਹਰਾ ਕੇ ਫਿਰੋਜ਼ਪੁਰ ਨੂੰ 3-0 ਨਾਲ ਜਿਤਾਉਣ ਵਿਚ ਭੁਮਿਕਾ ਨਿਭਾਈ।

ਉਨ੍ਹਾਂ ਦੱਸਿਆ ਕਿ ਫਿਰੋਜ਼ਪੁਰ ਦੇ ਰੋਹਿਤ ਸ਼ਰਮਾ, ਲਵਕੇਸ਼ ਸ਼ਰਮਾ ਅਤੇ ਮੁਨੀਸ਼ ਸ਼ਰਮਾ ਨੇ ਜਬਰਦਸਤ ਪ੍ਰਦਰਸ਼ਨ ਕਰਦੇ ਹੋਏ ਪਿਛਲੇ ਸਾਲ ਦੇ ਵਿਜੇਤਾ ਨੂੰ ਸਿੱਧੇ ਮੇਚਾਂ ਵਿੱਚ ਹਰਾ ਕੇ ਫਿਰੋਜ਼ਪੁਰ ਜ਼ਿਲ੍ਹੇ ਦਾ ਮਾਨ ਵਧਾਇਆ ਹੈ ਜੋ ਕਿ ਪੂਰੇ ਫਿਰੋਜ਼ੁਪਰ ਵਾਸੀਆਂ ਲਈ ਖੁਸ਼ੀ ਦੀ ਗੱਲ ਹੈ। ਇਸ ਤੋਂ ਇਲਾਵਾ ਟੀਮ ਵਿੱਚ ਕਿਸ਼ੋਰ ਸਿੰਘ ਅਤੇ ਮਨੋਜ ਕੁਮਾਰ ਵੀ ਸ਼ਾਮਲ ਸਨ ਜਿਨ੍ਹਾਂ ਦਾ ਟੀਮ ਦੀ ਜਿੱਤ ਵਿੱਚ ਪੂਰਾ ਸਹਿਯੋਗ ਰਿਹਾ। ਜ਼ਿਲ੍ਹਾ ਖੇਡ ਅਫਸਰ ਨੇ ਸਮੂਹ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਜ਼ਿਲ੍ਹੇ ਦੇ ਨੋਜਵਾਨਾਂ ਨੂੰ ਖਿਡਾਰੀਆਂ ਤੋਂ ਪ੍ਰੇਰਿਤ ਹੋ ਕੇ ਖੇਡਾਂ ਨਾਲ ਜੁੜਨ ਲਈ ਕਿਹਾ।